ਜੰਗਲਾਤ ਵਿਭਾਗ ਦੀ 51 ਕਨਾਲ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਇਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਜੰਗਲਾਤ ਵਿਭਾਗ ਦੀ 51 ਕਨਾਲ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਈ ਗਈ।ਪਿੰਡ ਮੰਡ ਅੱਲੂਵਾਲ ਹੱਦਬਸਤ ਨੰਬਰ 179 ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਿਖੇ 51 ਕਨਾਲ 5 ਮਰਲਾ ਜੰਗਲਾਤ ਵਿਭਾਗ ਦੀ ਜ਼ਮੀਨ ਦੀ ਨਜਾਇਜ ਕਬਜੇ ਤੋਂ ਮੁਕਤ ਕਰਵਾਈ ਗਈ । ਮਾਲ ਵਿਭਾਗ ਵੱਲੋਂ ਡੀ.ਜੀ.ਪੀ.ਐੱਸ. ਸਿਸਟਮ ਰਾਹੀਂ ਇਸਦੀ ਨਿਂਸਾਨਦੇਹੀ ਕੀਤੀ ਗਈ ।ਸ੍ਰੀ ਨਲਿਨ ਯਾਦਵ ਆਈ.ਐਫ.ਐਸ ਡਵੀਜ਼ਨਲ ਜੰਗਲਾਤ ਅਫ਼ਸਰ ਜਲੰਧਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਸ਼ੇਸ਼ ਤੌਰ ‘ਤੇ ਉਪ ਮੰਡਲ ਮੈਜਿਸਟ੍ਰੇਟ ਸੁਲਤਾਨਪੁਰ ਲੋਧੀ ਚੰਦਰ ਜੋਤੀ ਸਿੰਘ ਆਈ.ਏ.ਐਸ ਯਤਨਾ ਸਕਦਾ ਇਹ ਜ਼ਮੀਨ ਕਬਜ਼ੇ ਤੋਂ ਮੁਕਤ ਕਰਵਾਈ ਗਈ।

ਇਸ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਮੁਲਾਜ਼ਮ ਵੀ ਮੌਕੇ ‘ਤੇ ਮੌਜੂਦ ਸਨ।ਇਸ ਮੌਕੇ ਸਟਾਫ਼ ਨੇ ਜੰਗਲਾਤ ਵਿਭਾਗ ਦੇ ਰੇਂਜ ਜੰਗਲਾਤ ਅਫ਼ਸਰ ਸ. ਦਵਿੰਦਰਪਾਲ ਸਿੰਘ, ਸ. ਮਨੋਜ ਕੁਮਾਰ ਅਤੇ ਐੱਸ. ਪ੍ਰਿਤਪਾਲ ਸਿੰਘ ਅਤੇ ਸ. ਕੁਲਦੀਪ ਸਿੰਘ ਜੰਗਲਤਾ ਗਾਰਡ ਅਤੇ ਹੋਰ ਫੀਲਡ ਸਟਾਫ ਹਾਜ਼ਰ ਸਨ।

 

Previous articleਜੀ ਡੀ ਗੋਇਨਕਾ ਸਕੂਲ, ਵਿਖੇ ਗੋਇਨਕਾ ਗਰੀਨ ਦਿਵਸ ਮਨਾਇਆ ਗਿਆ
Next articleरेल कोच फैक्ट्री में ” फ्लावर फेस्टिवल 2023 ” का आयोजन