ਹੁਸ਼ਿਆਰਪੁਰ ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ) – ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 164 ਵਿਆਕਤੀਆਂ ਦੇ ਸੈਪਲ ਲੈਣ ਨਾਲ ਅਤੇ ਲੈਬ ਤੋ 829 ਸੈਪਲਾਂ ਦੀ ਰਿਪੋਟ ਆਉਣ ਤੇ 44 ਪਾਜੇਟਿਵ ਮਰੀਜ ਹੋਰ ਆਉਣ ਨਾਲ ਪਾਜੇਟਿਵ ਮਰੀਜਾ ਦੀ ਗਿਣਤੀ 505 ਹੋ ਗਈ ਹੈ, ਇਥੇ ਇਹ ਦੱਸਣਾ ਜਰੂਰੀ ਹੈ ਇਥੇ ਇਹ ਦੱਸਣਯੋਗ ਹੈ ਫਰੰਟ ਲਾਇਨ ਕੋਰੋਨਾ ਵਾਰੀਅਰ ਡਾ ਸਤਪਾਲ ਗੋਜਰਾ ਟਰੂਨਿਟ ਮਸ਼ੀਨ ਤੇ ਪਾਜੇਟਿਵ ਪਾਏ ਗਏ ਹਨ ਕਿਉਕਿ ਕਿ ਪਿਛਲੇ ਸਮੇ ਤੋ ਜਦੋ ਦਾ ਕੋਰੋਨਾ ਵਾਇਰਸ ਦੇ ਮਰੀਜ ਆਏ ਹਨ ਉਦੋ ਤੋ ਹੀ ਉਹ ਬੜੀ ਮਿਹਨਤ ਨਾਲ ਫਰੰਟ ਲਾਇਨ ਤੇ ਕੰਮ ਕਰ ਰਹੇ ਸਨ ।
ਇਸੇ ਤਰਾ ਇਕ ਮਰੀਜ ਹੋਰ ਜੋ ਕਿ ਸੰਕਰ ਨਗਰ ਦਾ ਹੈ ਉਹ ਵੀ ਪਾਜੇਟਿਵ ਆਇਆ ਹੈ । ਕਿ 1 ਮਰੀਜ ਪੀ. ਜੀ. ਆਈ. ਚੰਡੀਗੜ ਤੋ ਰਿਪੋਟ ਹੋਇਆ ਹੈ 19 ਬੀ. ਐਸ. ਐਫ. ਦੇ ਜਵਾਨ ਗੜਸੰਕਰ ਬਲਾਕ ਦੇ 9 ਮਰੀਜ ਹਨ ਬੈਕ ਮੁਲਜਾਮ 5 , ਦਸੂਹਾ ਦੇ 2, ਹਰਟਾ ਬਡਲਾ 1, ਪੋਸੀ 1 , 1 ਕੇਸ ਬੰਜਰਬਾਗ ਲੋਕਲ ਹੁਸਿਆਰਪੁਰ , 3 ਕੇਸ ਟਰੂਨਿਟ ਮਸ਼ੀਨ ਦੇ ਹਨ ਉਹ ਵੀ ਜਿਲੇ ਵੱਖ ਵੱਖ ਬਲਾਕਾ ਦੇ ਹਨ , ਇਸ ਤਰਾਂ ਸਾਰੇ 42 ਕੇਸ ਪਾਜੇਟਿਵ ਬਣਦੇ ਹਨ ਇਹ ਸਾਰੇ ਮਰੀਜ ਸਪੰਰਕ ਵਾਲੇ ਹਨ ।
ਇਹਨਾਂ ਗੱਲਾ ਦਾ ਪ੍ਰਗਟਾਵਾਂ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਕੀਤਾ ਤੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲੇ ਦੇ ਕੁੱਲ ਸੈਪਲਾਂ ਦੀ ਗਿਣਤੀ 26062 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 24736 ਸੈਪਲ ਨੈਗਟਿਵ, , ਜਦ ਕਿ 801 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 54 ਸੈਪਲ ਇਨਵੈਲਡ ਹਨ । ਐਕਟਿਵ ਕੇਸਾ ਦੀ ਗਿਣਤੀ 233 ਹੈ , 259 ਮਰੀਜ ਆਪਣੇ ਘਰ ਠੀਕ ਹੋ ਜਾ ਚੁੱਕੇ ਹਨ ਤੇ ਜਿਲੇ ਵਿੱਚ ਹੁਣ ਤੱਕ 13 ਮੌਤਾਂ ਹੋ ਚੁਕੀਆ ਹਨ ।
ਸਿਵਲ ਸਰਜਨ ਨੇ ਸਿਹਤ ਐਡਵਾਈਜਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫਹਿਤ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾ ਦੀ ਦੂਰੀ , ਘਰ ਤੋ ਬਹਾਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਨਾਲ ਅਸੀ ਕੋਰੋਨਾ ਦੇ ਫੈਲਾਅ ਨੂੰ ਰੋਕ ਸਕਦੇ ਹਾਂ ।