HOME 42 ਨਸ਼ੀਲੀਆਂ ਗੋਲੀਆਂ ਸਮੇਤ ਇਕ ਨਸ਼ਾ ਤਸਕਰ ਕਾਬੂ

42 ਨਸ਼ੀਲੀਆਂ ਗੋਲੀਆਂ ਸਮੇਤ ਇਕ ਨਸ਼ਾ ਤਸਕਰ ਕਾਬੂ

5

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਥਾਣਾ ਗੁਰਾਇਆ   ਅਧੀਨ ਪੈਂਦੀ ਪੁਲਿਸ ਚੌਂਕੀ ਦੁਸਾਂਝ ਕਲਾਂ ਨੇ ਇੱਕ ਨਸ਼ਾ ਤਸਕਰ ਨੂੰ  ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜੰਗ ਬਹਾਦਰ ਚੌਕੀ ਇੰਚਾਰਜ ਨੇ ਦੁਸਾਂਝ ਕਲਾਂ ਥਾਣਾ ਗੁਰਾਇਆਂ ਨੇ ਦੱਸਿਆ ਕਿ ਉਨਾਂ ਸਮੇਤ ਕਰਮਚਾਰੀਆਂ ਦੌਰਾਨੇ ਗਸ਼ਤ ਲਖਵੀਰ ਸਿੰਘ ਉਰਫ ਲੱਕੀ ਭਾਪਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਦੁਸਾਂਝ ਕਲਾਂ ਥਾਣਾ ਗੁਰਾਇਆਂ ਜ਼ਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋਂ 42 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ, ਜਿਸ ਤੇ ਏ.ਐਸ. ਆਈ. ਸੁਰਿੰਦਰ ਮੋਹਨ ਥਾਣਾ ਗੁਰਾਇਆਂ ਨੇ ਮੁਕੱਦਮਾ ਨੰਬਰ 198 ਐੱਨ.ਡੀ.ਪੀ.ਐੱਸ ਐਕਟ ਦੀ ਧਾਰਾ 22-61-85 ਗੁਰਾਇਆਂ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ | ਕਥਿਤ ਦੋਸ਼ੀ ਨੂੰ  ਮਾਣਯੋਗ ਅਦਾਲਤ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ ਗਿਆ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਾਰਤਕ, ਕਹਾਣੀ, ਕਵਿਤਾ ਦਾ ਸੁਹਜਮਈ ਸੁਮੇਲ: ਕੁਲਵਿੰਦਰ ਸਿੰਘ ਬਾਠ ਦੀ ‘ਤਾਣੇ-ਬਾਣੇ’
Next articleਐੱਨ. ਆਰ. ਆਈ ਜਗਮੇਲ ਸਿੰਘ ਸੰਧੂ (ਜਰਮਨ) ਨੂੰ ਕੀਤਾ ਸਨਮਾਨਿਤ