HOME ਐੱਨ. ਆਰ. ਆਈ ਜਗਮੇਲ ਸਿੰਘ ਸੰਧੂ (ਜਰਮਨ) ਨੂੰ ਕੀਤਾ ਸਨਮਾਨਿਤ

ਐੱਨ. ਆਰ. ਆਈ ਜਗਮੇਲ ਸਿੰਘ ਸੰਧੂ (ਜਰਮਨ) ਨੂੰ ਕੀਤਾ ਸਨਮਾਨਿਤ

2

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਸਥਾਨਕ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਮਾਸਟਰ ਜਸਪਾਲ ਸੰਧੂ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਐੱਨ. ਆਰ. ਆਈ ਤੇ ਉੱਘੇ ਸਮਾਜ ਸੇਵਕ ਜਗਮੇਲ ਸਿੰਘ ਸੰਧ (ਜਰਮਨ) ਨੂੰ  ਜਰੂਰਤਮੰਦ ਵਿਦਿਆਰਥੀਆਂ ਦੀ ਫੀਸ ਦੇਣ ਲਈ ਸਕੂਲ ਮੈਨੇਜਮੈਂਟ ਕਮੇਟੀ ਤੇ ਸਮੂਹ ਅਧਿਆਪਕਾਂ ਵਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਮਾਸਟਰ ਜਸਪਾਲ ਸੰਧੂ ਨੇ ਕਿਹਾ ਕਿ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਪੰਜਾਬ ਦੀ ਧਰਤੀ ਨਾਲ ਡਾਹਢਾ ਮੋਹ ਰੱਖਣ ਵਾਲੇ ਜਗਮੇਲ ਸਿੰਘ ਸੰਧੂ ਹਰ ਸਮੇਂ ਆਪਣੀ ਕਿਰਤ ਕਮਾਈ ‘ਚ ਦਸਵੰਧ ਕੱਢਦੇ ਹੋਏ ਸਮਾਜ ਸੇਵਾ ਦੇ ਕਾਰਜ ਕਰਦੇ ਰਹਿੰਦੇ ਹਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article42 ਨਸ਼ੀਲੀਆਂ ਗੋਲੀਆਂ ਸਮੇਤ ਇਕ ਨਸ਼ਾ ਤਸਕਰ ਕਾਬੂ
Next articleਟਰੰਪ ਪ੍ਰਸ਼ਾਸਨ ਨੇ ਭਾਰਤੀ ਪ੍ਰਵਾਸੀਆਂ ਨੂੰ ਵੱਡਾ ਝਟਕਾ ਦਿੰਦੇ ਹੋਏ ਵਰਕ ਪਰਮਿਟਾਂ ਸੰਬੰਧੀ ਨਿਯਮਾਂ ਵਿੱਚ ਬਦਲਾਅ ਕੀਤਾ ਹੈ।