HOME 41 ਵੀਂ ਜੂਨੀਅਰ ਕਬੱਡੀ ਚੈਪੀਅਨਸ਼ਿਪ ਉੱਤੇ ਸੰਗਰੂਰ ਦਾ ਕਬਜ਼ਾ, ਵਿੱਤ ਮੰਤਰੀ ਐਡਵੋਕੇਟ...

41 ਵੀਂ ਜੂਨੀਅਰ ਕਬੱਡੀ ਚੈਪੀਅਨਸ਼ਿਪ ਉੱਤੇ ਸੰਗਰੂਰ ਦਾ ਕਬਜ਼ਾ, ਵਿੱਤ ਮੰਤਰੀ ਐਡਵੋਕੇਟ ਚੀਮਾਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ

ਦਿੜਬਾ ਮੰਡੀ ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਪੰਜਾਬ ਕਬੱਡੀ ਐਸੋਸੀਏਸ਼ਨ ਦੀ ਅਗਵਾਈ ਵਿੱਚ ਜਿਲਾ ਕਬੱਡੀ ਐਸੋਸੀਏਸ਼ਨ ਸੰਗਰੂਰ ਵਲੋਂ ਪਿੰਡ ਢੰਡੋਲੀ ਕਲਾਂ ਵਿਖੇ 41 ਵੀਂ ਜੂਨੀਅਰ ਕਬੱਡੀ ਚੈਪੀਅਨਸ਼ਿਪ ਸਰਕਲ ਸਟਾਈਲ ਲੜਕੇ ਕਰਵਾਈ ਗਈ । ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜਿਲਿਆਂ ਨਾਲ ਸਬੰਧਤ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾਂ ਨੇ ਉੱਚੇਚੇ ਤੌਰ ਤੇ ਸਿਰਕਤ ਕੀਤੀ। ਜਿਨ੍ਹਾਂ ਟੀਮਾਂ ਨਾਲ ਮੁਲਾਕਾਤ ਕਰਕੇ ਖਿਡਾਰੀਆਂ ਦਾ ਹੌਂਸਲਾ ਵਧਾਇਆ। ਉਨ੍ਹਾਂ ਪਿੰਡ ਪਿੰਡ ਬਣ ਰਹੇ ਖੇਡ ਸਟੇਡੀਅਮ ਜਰੀਏ ਪੰਜਾਬ ਦੀ ਖੇਡ ਪ੍ਤਿਭਾ ਨੂੰ ਉਭਾਰਨ ਲਈ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਗੱਲ ਕੀਤੀ। ਇਸ ਟੂਰਨਾਮੈਂਟ ਨੂੰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਕਾਲਾ ਨੇ ਆਪਣੇ ਮਾਤਾ ਪਿਤਾ ਸਵ ਹਰਬੰਸ ਕੌਰ ਅਤੇ ਸੰਤ ਸਿੰਘ ਨੂੰ ਸਮਰਪਿਤ ਕੀਤਾ।ਜਿਲਾ ਕਬੱਡੀ ਐਸੋਸੀਏਸ਼ਨ ਦੇ ਪ੍ਧਾਨ ਬਲਵਿੰਦਰ ਸਿੰਘ ਧਾਲੀਵਾਲ, ਜਰਨਲ ਸਕੱਤਰ ਜਨਕ ਰਾਜ ਸ਼ਰਮਾਂ, ਚੇਅਰਮੈਨ ਡਾ ਮੱਘਰ ਸਿੰਘ ਸਿਹਾਲ,ਆਰਗੋ ਸੈਕਟਰੀ ਹਰਪਾਲ ਸਿੰਘ ਖਡਿਆਲ,ਮੀਤ ਪ੍ਰਧਾਨ ਬਲਜੀਤ ਸਿੰਘ ਢੀਂਡਸਾ, ਪ੍ਰੈਸ ਸਕੱਤਰ ਸਤਪਾਲ ਸਿੰਘ ਖਡਿਆਲ ਨੇ ਸੰਚਾਰੂ ਢੰਗ ਨਾਲ ਚਲਾਉਣ ਲਈ ਖੂਬਸੂਰਤ ਉਪਰਾਲਾ ਕੀਤਾ।ਟੂਰਨਾਮੈਂਟ ਦਾ ਉਦਘਾਟਨ ਏਸੀਅਨ ਗੋਲਡ ਮੈਡਲਿਸਟ ਗੁਰਪ੍ਰੀਤ ਸਿੰਘ ਦਿੜਬਾ, ਸ੍ ਕਰਮਜੀਤ ਸਿੰਘ ਦੁਬਈ, ਸੁਭਨੀਤ ਕੌਰ ਸਬ ਇੰਸਪੈਕਟਰ ਪੰਜਾਬ ਪੁਲਿਸ ਨੇ ਕੀਤਾ। ਇਸ ਮੌਕੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ, ਸ੍ ਪ੍ਰੀਤਮ ਸਿੰਘ ਪੀਤੂ ਚੇਅਰਮੈਨ ਨਗਰ ਸੁਧਾਰ ਟਰੱਸਟ ਸੰਗਰੂਰ,ਗੁਰਸੇਵਕ ਸਿੰਘ ਗਾਗਾ ਪ੍ਧਾਨ ਟਰੱਕ ਯੂਨੀਅਨ ਲਹਿਰਾਗਾਗਾ, ਮਨਿੰਦਰ ਸਿੰਘ ਘੁਮਾਣ ਪ੍ਧਾਨ ਨਗਰ ਪੰਚਾਇਤ ਦਿੜਬਾ, ਮੱਟ ਸੇਰੋਂ,ਗਾਇਕ ਕੁਲਦੀਪ ਚੱਠਾ,ਢਿੱਲੋਂ ਬਠਿੰਡਾ,ਬਲਜੀਤ ਸਿੰਘ ਮਾਨ ਸੀਨੀਅਰ ਵਾਇਸ ਪ੍ਧਾਨ ਪੰਜਾਬ ਕਬੱਡੀ ਐਸੋਸੀਏਸ਼ਨ, ਕਮਲਜੀਤ ਸਿੰਘ ਰਾਜਾ ਕਾਰਜਕਾਰੀ ਸੈਕਟਰੀ, ਗੁਰਪਿਆਰ ਸਿੰਘ ਚੱਠਾ, ਪਵਿੱਤਰ ਸਿੰਘ ਬੈਨੀਪਾਲ ਗੰਢੂਆਂ ਨੇ ਸਿਰਕਤ ਕੀਤੀ।ਕਬੱਡੀ ਮੁਕਾਬਲਿਆਂ ਦੌਰਾਨ ਸੰਗਰੂਰ ਨੇ ਮਾਨਸਾ ਨੂੰ ਫਾਈਨਲ ਵਿੱਚ ਹਰਾਇਆ। ਜਦਕਿ ਤੀਜੇ ਚੌਥੇ ਸਥਾਨ ਉੱਤੇ ਫਰੀਦਕੋਟ ਫਿਰੋਜ਼ਪੁਰ ਰਹੇ।ਜੈਤੂ ਖਿਡਾਰੀਆਂ ਨੂੰ ਮੈਡਲ ਅਤੇ ਸ਼ਾਨਦਾਰ ਕੱਪ ਦੇ ਕੇ ਸਨਮਾਨਿਤ ਕੀਤਾ।ਕਬੱਡੀ ਮੈਚਾਂ ਦੀ ਕੁਮੈਂਟਰੀ ਪ੍ਸਿੱਧ ਕੁਮੈਂਟੇਟਰ ਸਤਪਾਲ ਖਡਿਆਲ, ਜਗਦੀਸ਼ ਜੈਲਦਾਰ ਘਰਾਟ, ਧਰਮਾ ਹਰਿਆਊ ਨੇ ਆਪਣੇ ਆਪਣੇ ਅੰਦਾਜ਼ ਵਿੱਚ ਕੀਤੀ।ਇਨਾਮਾਂ ਦੀ ਵੰਡ  ਚੇਅਰਮੈਨ ਹਰਪਾਲ ਸਿੰਘ ਖਡਿਆਲ,ਗੁਰਪ੍ਰੀਤ ਸਿੰਘ ਦਿੜਬਾ, ਡਾ ਮੱਘਰ ਸਿੰਘ ਸਿਹਾਲ,ਬਲਵਿੰਦਰ ਸਿੰਘ ਧਾਲੀਵਾਲ, ਸੁਖਰਾਜ ਸਿੰਘ ਮਾਨ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਰਿੰਦਰ ਸਿੰਘ ਜਖੇਪਲ, ਸਰਪੰਚ ਲਾਭ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ, ਰਮੇਸ਼ ਕੁਮਾਰ ,ਹਰਕੇਸ ਸਿੰਘ,ਹਰਪਾਲ ਸਿੰਘ,ਗ੍ਰਾਮ ਪੰਚਾਇਤ ਅਤੇ ਪਤਵੰਤੇ ਵਿਆਕਤੀਆਂ ਨੇ ਕੀਤੀ।ਇਸ ਮੌਕੇ ਕਬੱਡੀ ਕੋਚ ਸੋਮਾ ਘਰਾਚੋ, ਹਰਮੇਸ ਸਿੰਘ ਨਿੱੱਕਾ, ਭੋਲਾ ਸੇਰੋਂ, ਗੁਰੀ ਧੂਰੀ, ਸੁਖਵੀਰ ਸਿੰਘ ਪੰਜਾਬ ਪੁਲਿਸ ਜਖੇਪਲ, ਰਾਮ ਸਿੰਘ ਕੋਚ ਢੰਡੋਲੀ, ਜਰਨੈਲ ਸਿੰਘ ਸਰਪੰਚ ਸੂਲਰ, ਕੋਮਲ ਮੂਣਕ, ਕੋਚ ਸੁਖਵਿੰਦਰ ਕੌਰ ਸੁੱਖੀ, ਰਿੰਕਾ ਢੰਡੋਲੀ, ਦਲਵੀਰ ਢੰਡੋਲੀ, ਅਮਰਜੀਤ ਕਾਲੇਕਾ, ਨਿਰਭੈ ਸਿੰਘ ਢੰਡੋਲੀ,ਗੁਲਾਬ ਸਿੰਘ,ਬੰਟੀ ਅਨਦਾਣਾ, ਲੱਖਾ ਢੰਡੋਲੀ , ਹਰਦੀਪ ਸਿੰਘ ਢੰਡੋਲੀ,ਮਾ ਗੁਰਦੀਪ ਸਿੰਘ ਮੌੜ, ਗਗਨਦੀਪ ਗੱਗ ਖਡਿਆਲ,ਜੱਗੀ ਧੂਰੀ,ਹਰਬੰਸ ਸਾਊਂਡ ਖਡਿਆਲ ਆਦਿ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਐਨਆਰਆਈ ਸੁੱਚਾ ਸਿੰਘ ਰਾਹੀ ਦੀ ਤਸਵੀਰ ਸਕੂਲ ਵਿੱਚ ਸਥਾਪਿਤ
Next articleThe Tragic Death of Ram Narayan: A Story of Hate and Violence