HOME ਐਨਆਰਆਈ ਸੁੱਚਾ ਸਿੰਘ ਰਾਹੀ ਦੀ ਤਸਵੀਰ ਸਕੂਲ ਵਿੱਚ ਸਥਾਪਿਤ

ਐਨਆਰਆਈ ਸੁੱਚਾ ਸਿੰਘ ਰਾਹੀ ਦੀ ਤਸਵੀਰ ਸਕੂਲ ਵਿੱਚ ਸਥਾਪਿਤ

2

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਅੱਜ ਸਰਕਾਰੀ ਹਾਈ ਸਮਾਰਟ ਸਕੂਲ ਅਪਰਾ ਵਿਖੇ ਸਕੂਲ ਦੇ ਵਿਦਿਆਰਥੀ ਰਹਿ ਚੁੱਕੇ ਮਹਾਨ ਸ਼ਖਸ਼ੀਅਤ ਮਹਾਨ ਦਾਨੀ ਸਰਦਾਰ ਸੁੱਚਾ ਸਿੰਘ ਰਾਹੀ (ਯੂਐਸਏ )ਦੀ ਤਸਵੀਰ ਸਥਾਪਿਤ ਕੀਤੀ ਗਈ! ਸਰਦਾਰ ਸੁੱਚਾ ਸਿੰਘ ਰਾਹੀ 1954 ਤੋਂ 1958 ਤੱਕ ਇਸ ਸਕੂਲ ਦੇ ਵਿਦਿਆਰਥੀ ਰਹੇ ਅਤੇ ਅੱਠਵੀਂ ਦੀ ਬੋਰਡ ਪ੍ਰੀਖਿਆ ਪੁਰਾਣੇ ਸਾਂਝੇ ਪੰਜਾਬ ਵਿੱਚੋਂ ਦੂਜੇ ਸਥਾਨ ਤੇ ਪਾਸ ਕੀਤੀ ਬੀਐਸਸੀ ਡੀਏਵੀ ਕਾਲਜ ਜਲੰਧਰ ਅਤੇ ਐਮਐਸਸੀ(ਅਨਰਜ਼ ), ਐਮਐਸਸੀ ਫਿਜਿਕਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ! ਯੂ ਐਨ ਓ ਦੀ ਸੰਸਥਾ ਯੂਨੇਸਕੋ ਵੱਲੋਂ ਪੀਐਚਡੀ ਫਿਜਿਕਸ ਕਰਨ ਲਈ ਸਕਾਲਰਸ਼ਿਪ ਤਹਿਤ 1969 ਵਿੱਚ ਨੈਸ਼ਨਲ ਰਿਸਰਚ ਕੌਂਸਲ ਆਫ਼ ਕਨੇਡਾ ਆਏ ਇਸ ਤੋਂ ਬਿਨਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ, ਵਰਕਲੇ ਯੂਨੀਵਰਸਿਟੀ ਯੂਐਸਏ ਆਏ! ਸਰਦਾਰ ਸੁੱਚਾ ਸਿੰਘ ਰਾਹੀ ਸਿਵਿਲ ਸਰਵਿਸਿਸ ਆਫ ਕੈਲੋਫੋਰਨੀਆ ਵਿੱਚ ਉੱਚ ਪ੍ਰਸ਼ਾਸਨਿਕ ਅਹੁਦੇ ਤੇ ਨਿਯੁਕਤ ਹੋਏ ਅੱਜ ਉਹਨਾਂ ਦੇ ਪਰਿਵਾਰ ਮੈਂਬਰ ਸਰਦਾਰ ਜਸਵਿੰਦਰ ਸਿੰਘ ਰਾਜਪੁਰਾ, ਸ੍ਰੀਮਤੀ ਬਲਜੀਤ ਕੌਰ, ਕਰਮਵੀਰ ਸਿੰਘ, ਲੈਕਚਰਰ ਪ੍ਰਦੀਪ ਸਿੰਘ,ਮੈਡਮ ਮਨਜੀਤ ਕੌਰ ਦੀ ਹਾਜ਼ਰੀ ਵਿੱਚ ਸੁੱਚਾ ਸਿੰਘ ਰਾਹੀ ਦੀ ਤਸਵੀਰ ਸਕੂਲ ਵਿੱਚ ਸਥਾਪਿਤ ਕੀਤੀ! ਸਕੂਲ ਮੁਖੀ ਜਸਪਾਲ ਸੰਧੂ ਨੇ ਸੁੱਚਾ ਸਿੰਘ ਰਾਹੀ ਦੇ ਇਸ ਨੇਕ ਉਪਰਾਲੇ ਲਈ ਸਟਾਫ ਅਤੇ ਬੱਚਿਆਂ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਰਾਹੀ ਜੀ ਬੱਚਿਆਂ ਲਈ ਸਦਾ ਪ੍ਰੇਰਣਾ ਸਰੋਤ ਬਣੇ ਰਹਿਣਗੇ! ਸੁੱਚਾ ਸਿੰਘ ਰਾਹੀ ਨੇ ਸਲਾਨਾ ਨਤੀਜਿਆਂ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਲਈ 25000 ਰੁਪਏ ਅਤੇ ਮੈਰਿਟ ਵਿੱਚ ਆਉਣ ਵਾਲੇ ਬੱਚੇ ਲਈ 25000 ਰੁਪਏ ਦੀ ਸਲਾਨਾ ਮਦਦ ਦੇਣ ਦਾ ਐਲਾਨ ਕੀਤਾ! ਅੱਜ ਦੇ ਸਮਾਗਮ ਵਿੱਚ ਜਸਵਿੰਦਰ ਸਿੰਘ ਰਾਜਪੁਰਾ, ਸ਼੍ਰੀਮਤੀ ਬਲਜੀਤ ਕੌਰ, ਕਰਮਵੀਰ ਸਿੰਘ, ਮਾਸਟਰ ਬਲਵੰਤ ਸਿੰਘ,ਲੈਕਚਰ ਪ੍ਰਦੀਪ ਸਿੰਘ,ਮੈਡਮ ਮਨਜੀਤ ਕੌਰ,ਮਨਦੀਪ ਸਿੰਘ, ਸ਼ਰਨਜੀਤ ਸਿੰਘ,ਰਵਿੰਦਰ ਸਿੰਘ, ਹਰਜੀਤ ਸਿੰਘ,ਨੈਂਸੀ ਰਾਣੀ, ਨੀਰੂ ਬਾਲਾ, ਬਲਜੀਤ ਕੌਰ ਅਤੇ ਗੁਰਨਾਮ ਸਿੰਘ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕਲਮ, ਸੰਵੇਦਨਾ ਅਤੇ ਪਰਵਾਸ: ਹਰਕੀਰਤ ਕੌਰ ਚਹਿਲ ਨਾਲ ‘ਸਿਰਜਣਾ ਦੇ ਆਰ–ਪਾਰ’ ਅੰਤਰਰਾਸ਼ਟਰੀ ਪ੍ਰੋਗਰਾਮ ਦਾ ਰੂਬਰੂ ਯਾਦਗਾਰੀ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ
Next article41 ਵੀਂ ਜੂਨੀਅਰ ਕਬੱਡੀ ਚੈਪੀਅਨਸ਼ਿਪ ਉੱਤੇ ਸੰਗਰੂਰ ਦਾ ਕਬਜ਼ਾ, ਵਿੱਤ ਮੰਤਰੀ ਐਡਵੋਕੇਟ ਚੀਮਾਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ