“ਸੱਚ ਬੋਲਣਾ ਪੈਂਦਾ ਮਹਿੰਗਾ”

ਮਨਿੰਦਰ ਸਿੰਘ ਘੜਾਮਾਂ

ਸਮਾਜ ਵੀਕਲੀ

ਭਾਰਤ ਦੇ ਸੰਵਿਧਾਨ ਦੇ ਭਾਗ ਤਿੰਨ ਵਿੱਚ ‘ਸੁਤੰਤਰਤਾ ਦਾ ਅਧਿਕਾਰ’ ਦੇ ਅਧੀਨ ਆਉਂਦੇ 19ਨੰਬਰ ਵਾਕ ਵਿੱਚ ‘ਬੋਲਣ ਦੀ ਸੁਤੰਤਰਤਾ’ , ਤਹਿਤ ਹਰ ਮਨੁੱਖ ਨੂੰ ਸੱਚ ਬੋਲਣ ਦੀ ਆਜ਼ਾਦੀ ਦਿੱਤੀ ਗਈ ਹੈ। ਸੱਚ ਬੋਲਣਾ ਚਾਹੇ ਕਿਸੇ ਵੀ ਖੇਤਰ ਵਿੱਚ ਹੋਵੇ, ਹਰ ਮਨੁੱਖ ਨੂੰ ਨਿਰਭੈਅ ਹੋ ਕੇ ਸੱਚ ਬੋਲਣ ਦੀ ਪੂਰੀ ਖੁੱਲ੍ਹ ਹੈ ਪਰ ਭਾਰਤ ਵਿੱਚ ਇਸ ਦੀ ਪਾਲਣਾ ਬਹੁਤ ਘੱਟ ਕੀਤੀ ਜਾਂਦੀ ਹੈ। ਆਪਾਂ ਵੇਖਦੇ ਆ ਰਹੇ ਹਾਂ ਕਿ ਭਾਰਤ ਨੂੰ ਆਜ਼ਾਦ ਹੋਏ ਸੱਤ ਦਹਾਕਿਆਂ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਇਸ ਲੰਮੇ ਸਮੇਂ ਵਿੱਚ ਭਾਰਤ ਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਰਾਜ ਕੀਤਾ, ਵੋਟਾਂ ਸਮੇਂ ਉਹ ਵਾਅਦੇ ਕਰਦਿਆਂ ਨੇ ਜਿੱਤ ਜਾਣ ਮਗਰੋਂ ਬਹੁਤ ਥੋੜੇ ਵਾਅਦੇ ਪੂਰੇ ਹੁੰਦੇ ਤੇ ਬਾਕੀ ਅਧੂਰੇ ਹੀ ਰਹਿ ਜਾਂਦੇ ਨੇ। ਜੋ ਵਿਅਕਤੀ ਵੀ ਇਹਨਾਂ ਬਾਰੇ ਪੁੱਛਦਾ ਹੈ ਜਾਂ ਕੋਈ ਕਾਰਵਾਈ ਕਰਦਾ ਹੈ ਤਾਂ ਉਸ ਨੂੰ ਬਹੁਤ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਅੱਜ ਵੀ ਭਾਰਤ ਦੇ ਹਾਲਾਤ ਕੁੱਝ ਨਹੀਂ ਸੁਧਰੇ ਹਨ। ਭਾਵੇਂ ਅੱਜ ਦਾ ਭਾਰਤ ਵਿਗਿਆਨ ਦੇ ਖੇਤਰ ਵਿੱਚ ਤਰੱਕੀ ਕਰ ਰਿਹਾ ਹੈ, ਹਰ ਘਰ ਵਿੱਚ ਮੋਬਾਇਲ ਟੀ . ਵੀ, ਇੰਟਰਨੈੱਟ ਹੈ ਤੇ ਉਹ ਤਕਰੀਬਨ ਦੇਸ਼ ਵਿੱਚ ਚੱਲ ਰਹੇ ਹਾਲਾਤਾਂ ਤੋਂ ਬਹੁਤ ਜਾਗਰੂਕ ਹੈ, ਪਰ ਅੱਜ ਵੀ ਸੱਚ ਬੋਲਣ ਤੇ ਸੱਚ ਸਾਹਮਣੇ ਲਿਆਉਣ ਵਿੱਚ ਹਰ ਵਿਅਕਤੀ ਨੂੰ ਇੱਕ ਵਾਰ ਕਾਂਬਾ ਜ਼ਰੂਰ ਛਿੜਦਾ ਹੈ, ਕਿ ਜੇ ਮੈਂ ਕਿਸੇ ਉੱਚੇ ਅਹੁਦੇ ਤੇ ਬੈਠੇ ਅਫ਼ਸਰ, ਮੰਤਰੀ ਬਾਰੇ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਕੀ ਨਤੀਜਾ ਭੁਗਤਣਾ ਪੈ ਸਕਦਾ ਹੈ ਭਾਰਤ ਵਿੱਚ ਚੱਲ ਰਹੀ ਕਰੋਨਾ ਮਹਾਂਮਾਰੀ ਨੇ ਭਾਰਤ ਸਰਕਾਰ ਸਿਹਤ ਮੰਤਰਾਲੇ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਇਸ ਵਿੱਚ ਜੇ ਕੋਈ ਸੱਚ ਬੋਲਣਾ ਚਾਹੁੰਦਾ ਹੈ ਤਾਂ ਉਸ ਤੇ ਪਾਬੰਦੀਆਂ ਲਾ ਦਿੱਤੀਆਂ ਜਾਂਦੀਆਂ ਹਨ ਜਾਂ ਫਿਰ ਪਰਚੇ ਕਰ ਦਿੱਤੇ ਜਾਂਦੇ ਹਨ।

ਉੱਤਰ ਪ੍ਰਦੇਸ਼ ਵਿੱਚ ਬੀ.ਜੇ.ਪੀ ਸਰਕਾਰ ਨੇ ਇਹ ਹੁਕਮ ਜਾਰੀ ਕੀਤੇ ਹਨ ਕਿ ਜੇ ਕਿਸੇ ਵੀ ਹਸਪਤਾਲ ਨੇ ਆਕਸੀਜਨ ਜਾ ਕਿਸੇ ਵੀ ਤੰਗੀ ਬਾਰੇ ਬਿਆਨ ਕੀਤਾ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਇਸ ਵਿਚ ਸ਼ਰੇਆਮ ਸੰਵਿਧਾਨ ਦੀਆਂ ਧੱਜੀਆਂ ਉੱਡਦੀਆਂ ਨਜ਼ਰ ਆ ਰਹੀਆਂ ਹਨ ਤੇ ਨਾਲ਼ ਹੀ ਸਰਕਾਰ ਦੀਆਂ ਨਾਕਾਮੀਆਂ ਦਾ ਵੀ ਪਰਦਾਫਾਸ਼ ਹੋ ਰਿਹਾ ਹੈ। ਪੰਜਾਬ ਵਿੱਚ ਵੀ ਸੱਚ ਬੋਲਣ ਤੇ ਹਾਲਾਤ ਕੁੱਝ ਏਦਾਂ ਦੇ ਹੀ ਬਣੇ ਹੋਏ ਹਨ। ਕੈਪਟਨ ਸਰਕਾਰ ਨੇ ਵੋਟਾਂ ਵੇਲੇ ਗੁਟਕਾ ਸਾਹਿਬ ਦੀ ਸੌਂਹ ਖਾਂਦਿਆਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਵਾਅਦੇ ਕੀਤੇ ਸਨ ਤੇ ਨਾਲ ਹੀ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਵਾਅਦਾ ਵੀ ਕੀਤਾ ਸੀ।

ਪਰ ਇਹਨਾਂ ਦੋਨਾਂ ਵਾਅਦਿਆਂ ਵਿਚੋਂ ਇੱਕ ਵੀ ਪੂਰਾ ਨਹੀਂ ਕਰ ਪਾਏ ਕੈਪਟਨ ਸਾਹਬ। ਹੁਣ ਜੇ ਕੋਈ ਵਿਅਕਤੀ ਉਹਨਾਂ ਨੂੰ ਇਹ ਵਾਅਦਿਆਂ ਬਾਰੇ ਪੁੱਛਦਾ ਹੈ ਜਾਂ ਆਵਾਜ਼ ਉਠਾਉਂਦਾ ਹੈ ਤਾਂ ਉਸ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਪੰਜਾਬ ਵਿੱਚ ਸ਼ਾਮ ਨੂੰ ਪੰਜ ਵਜੇ ਤੋਂ ਪੂਰਾ ਬਾਜ਼ਾਰ ਬੰਦ ਕਰਨ ਦੇ ਆਦੇਸ਼ ਹਨ ਪਰ ਠੇਕੇ ਖੁੱਲ੍ਹੇ ਰਹਿਣ ਤੇ ਕੋਈ ਪਾਬੰਦੀ ਨਹੀਂ ਜੇ ਕੋਈ ਇਸ ਖ਼ਿਲਾਫ਼ ਆਵਾਜ਼ ਚੁੱਕਦਾ ਹੈ ਤਾਂ ਉਸ ਦੇ ਖ਼ਿਲਾਫ਼ ਕੋਈ ਨਾ ਕੋਈ ਮੁੱਕਦਮਾ ਦਰਜ਼ ਕਰ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹੁਣ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਕੁੱਝ ਮੰਤਰੀਆਂ ਵੱਲੋਂ ਹੀ ਕੈਪਟਨ ਨੂੰ ਘੇਰਿਆ ਗਿਆ ਹੈ ਜਿਨ੍ਹਾਂ ਖਿਲਾਫ਼ ਕੈਪਟਨ ਸਰਕਾਰ ਨੇ ਪੁਰਾਣੇ ਮੁੱਕਦਮੇ ਖੋਲ੍ਹ ਕੇ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।

ਜਿਸ ਵਿੱਚ ਨਵਜੋਤ ਸਿੰਘ ਸਿੱਧੂ ਤੇ ਇਨਕਮ ਟੈਕਸ ਦੀ ਛਾਪੇਮਾਰੀ ਕਰਵਾਈ ਗਈ, ਐਮ.ਐਲ.ਏ ਪਰਗਟ ਸਿੰਘ ਖਿਲਾਫ ਵੀ ਇਕ ਕੇਸ ਖੋਲ੍ਹ ਦਿੱਤਾ ਗਿਆ, ਪੰਜਾਬ ਦੇ ਇਕ ਹੋਰ ਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਵੀ ਕੈਪਟਨ ਸਰਕਾਰ ਖ਼ਿਲਾਫ਼ ਬੋਲਣਾ ਚਾਹਿਆ ਉਨ੍ਹਾਂ ਤੇ ਵੀ ਚੱਲ ਰਹੇ ਮਹਿਲਾ ਆਈ.ਏ.ਐਸ ਅਫ਼ਸਰ ਹਰਾਸਮੈਂਟ ਕੇਸ ਵਿੱਚ ਜਲਦ ਰਿਪੋਰਟ ਪੇਸ਼ ਕਰਨ ਨੂੰ ਕਿਹਾ ਗਿਆ। ਜਿਸ ਦੇਸ਼ ਵਿੱਚ ਇੱਕ ਮੰਤਰੀ ਨੂੰ ਵੀ ਸੱਚ ਬੋਲਣ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਆਮ ਨਾਗਰਿਕ ਨਾਲ਼ ਹੀ ਬੀਤ ਸਕਦੀ ਹੈ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ।

ਮਨਿੰਦਰ ਸਿੰਘ ਘੜਾਮਾਂ
9779390233

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article4 ਤੋਂ ਵੱਧ ਬਿਜਲੀ ਦੇ ਟਰਾਂਸਫਾਰਮਰਾਂ ਵਿਚੋਂ ਅਣਪਛਾਤੇ ਚੋਰਾਂ ਵੱਲੋਂ ਤੇਲ ਚੋਰੀ
Next articleਅਣਜੰਮੀ ਧੀ ਦੀ ਪੁਕਾਰ