
ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – “ਨਿਰਮਲ ਸੰਪਰਦਾਇ ਦਾ ਸਾਹਿਤ ਅਤੇ ਸਮਾਜ ਨੂੰ ਬਹੁਪੱਖੀ ਯੋਗਦਾਨ ” ਵਿਸ਼ੇ ਤੇ ਅੰਤਰਰਾਸ਼ਟਰੀ ਸੈਮੀਨਾਰ ਨਿਰਮਲ ਸੰਤ ਮੰਡਲ ਰਜਿ. ਪੰਜਾਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪਵਿੱਤਰ ਵੇਂਈ ਕਿਨਾਰੇ , ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮਿਤੀ 14 ਤੇ 15 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਸਰਪ੍ਰਸਤੀ ਹੇਠਾਂ ਕਰਵਾਇਆ ਜਾ ਰਿਹਾ ਹੈ ।ਜਿਸ ਸਬੰਧੀ ਅੱਜ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਇਸ ਸੈਮੀਨਾਰ ਦੀਆਂ ਤਿਆਰੀਆਂ ਸਬੰਧੀ ਨਿਰਮਲ ਸੰਤ ਮੰਡਲ ਰਜਿ. ਪੰਜਾਬ ਦੇ ਜਨਰਲ ਸਕੱਤਰ ਸੰਤ ਜੀਤ ਸਿੰਘ ‘ਰੱੜ੍ਹਾ ‘ ਦੀ ਅਗਵਾਈ ਹੇਠਾਂ ਹੋਈ । ਜਿਸ ਵਿਚ ਸੈਮੀਨਾਰ ਦੀ ਰੂਪ ਰੇਖਾ ਬਾਰੇ ਵਿਚਾਰ ਚਰਚਾ ਕੀਤੀ ਗਈ ।ਇਸ ਮੀਟਿੰਗ ਵਿਚ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ, ਸੰਤ ਜੀਤ ਸਿੰਘ ਰੱੜ੍ਹਾ ਜਨਰਲ ਸਕੱਤਰ , ਨਿਰਮਲਾ ਸੰਤ ਮੰਡਲ ਰਜਿ. ਪੰਜਾਬ ਦੇ ਮੀਤ ਪ੍ਰਧਾਨ ਸੰਤ ਸ਼ਮਸ਼ੇਰ ਸਿੰਘ ਭਿੱਟੇਵਿੰਡ (ਅੰਮ੍ਰਿਤਸਰ ) , ਸੰਤ ਹਰਜਿੰਦਰ ਸਿੰਘ ਪਿੰਡ ਚਾਹ ਵਾਲੇ ਜਥੇਬੰਧਕ ਸਕੱਤਰ , ਸੰਤ ਬਲਰਾਜ ਸਿੰਘ ਜਿਆਣ ਪ੍ਰੈੱਸ ਸਕੱਤਰ ਹੁਸ਼ਿਆਰਪੁਰ , ਡਾ. ਪਰਮਜੀਤ ਸਿੰਘ ਮਾਨਸਾ ਕਨਵੀਨਰ ਤੇ ਜਨਰਲ ਸਕੱਤਰ ਗਲੋਬਲ ਵਿਚਾਰ ਮੰਚ ਸੁਲਤਾਨਪੁਰ ਲੋਧੀ , ਸੰਤ ਸੁਖਵਿੰਦਰ ਸਿੰਘ ,ਸੰਤ ਅਜੀਤ ਸਿੰਘ ਨੌਲੀ, ਸੰਤ ਸੁਖਜੀਤ ਸਿੰਘ ਸੀਚੇਵਾਲ,ਬਾਬਾ ਸੁਖਦੇਵ ਸਿੰਘ ਰਿਆੜ, ਮੁਖਤਾਰ ਸਿੰਘ ਚੰਦੀ ਜਨਰਲ ਸਕੱਤਰ ਸਾਹਿਤ ਸਭਾ ਸੁਲਤਾਨਪੁਰ ਲੋਧੀ , ਮਹੰਤ ਜਤਿੰਦਰ ਸਿੰਘ ਭੈਲ ਮੁੱਖ ਬੁਲਾਰਾ,ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ, ਪਾਲ ਸਿੰਘ ਨੌਲੀ , ਨੰਬਰਦਾਰ ਸੁਰਿੰਦਰਪਾਲ ਸਿੰਘ ਸੋਢੀ ਪ੍ਰਧਾਨ ਦਿ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਸੁਲਤਾਨਪੁਰ ਤੇ ਹੋਰ ਹਸਤੀਆਂ ਨੇ ਸ਼ਿਰਕਤ ਕੀਤੀ । ਮੀਟਿੰਗ ਵਿਚ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਨਿਰਮਲਾ ਸੰਤ ਮੰਡਲ ਰਜਿ. ਪੰਜਾਬ ਦੇ ਸਮੂਹ ਆਗੂਆਂ ਤੇ ਸੰਤਾਂ ਨੂੰ 15 ਤੇ 16 ਅਕਤੂਬਰ ਦੇ ਦੋ ਰੋਜਾ ਅੰਤਰਰਾਸ਼ਟਰੀ ਸੈਮੀਨਾਰ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ । ਉਪਰੰਤ ਨਿਰਮਲ ਸੰਤ ਮੰਡਲ ਰਜਿ. ਪੰਜਾਬ ਦੇ ਮੀਤ ਪ੍ਰਧਾਨ ਸੰਤ ਸ਼ਮਸ਼ੇਰ ਸਿੰਘ ਭਿੱਟੇਵਿੰਡ ਤੇ ਕਨਵੀਨਰ ਡਾ. ਪਰਮਜੀਤ ਸਿੰਘ ਮਾਨਸਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਿਰਮਲ ਸੰਤ ਮੰਡਲ ਰਜਿ. ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਵੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਇਸ ਦੋ ਦਿਨਾਂ ਅੰਤਰਰਾਸ਼ਟਰੀ ਪੱਧਰ ਦੇ ਸੈਮੀਨਾਰ ਵਿਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਸਿੱਖ ਵਿਦਵਾਨ ਤੇ ਸੰਤ ਮਹਾਂਪੁਰਸ਼ ਸ਼ਾਮਲ ਹੋਣਗੇ। ਡਾ. ਪਰਮਜੀਤ ਸਿੰਘ ਮਾਨਸਾ ਨੇ ਦੱਸਿਆ ਕਿ ਨਿਰਮਲ ਸੰਪਰਦਾਇ ਸਿੱਖ ਧਰਮ ਦੀਆਂ ਨਾਮਵਰ ਸੰਪਰਦਾਵਾਂ ਵਿਚੋਂ ਇੱਕ ਵਿਸ਼ੇਸ਼ ਤੇ ਮਹਾਨ ਸੰਪਰਦਾਇ ਹੈ ਤੇ ਇਸਦਾ ਆਪਣਾ ਲਾਸਾਨੀ ਇਤਿਹਾਸ ਹੈ ਤੇ ਫਲਸਫਾ ਵੀ ਹੈ ।ਉਨ੍ਹਾਂ ਸਮੂਹ ਸੰਤ ਮਹਾਂਪੁਰਸ਼ਾਂ ਤੇ ਸੰਗਤਾਂ ਨੂੰ ਇਸ ਮਹਾਨ ਸੈਮੀਨਾਰ ਵਿਚ ਵੱਧ ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


