ਸਾਬਰ ਦਾਤਾ ਅਲੀ ਅਹਿਮਦ ਸ਼ਾਹ ਜੀ ਦਾ 29 ਵਾਂ ਸਾਲਾਨਾ ਉਰਸ ਮੇਲਾ 20 ,21, 22 ਨੂੰ – ਕਿਰਨ ਮਹੰਤ

ਜਲੰਧਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਸਾਬਰ ਦਾਤਾ ਅਲੀ ਅਹਿਮਦ ਸ਼ਾਹ ਜੀ ਦਾ 29ਵਾਂ ਸਾਲਾਨਾ ਉਰਸ ਮੇਲਾ 20-21-22 ਜੁਲਾਈ ਨੂੰ ਕਾਕੀ ਪਿੰਡ ਗਲੀ ਨੰਬਰ ਅੱਠ ਰਾਮਾ ਮੰਡੀ ਜਲੰਧਰ ਵਿਖੇ ਬੜੀ ਧੂਮਧਾਮ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਿਰਨ ਮਹੰਤ ਦੀ ਅਗਵਾਈ ਵਿਚ ਮਨਾਇਆ ਜਾ ਰਿਹਾ ਹੈ । ਜਿਸ ਸਬੰਧੀ ਜਾਣਕਾਰੀ ਦਿੰਦਿਆਂ ਕਿਰਨ ਮਹੰਤ ਗੱਦੀਨਸ਼ੀਨ ਨੇ ਦੱਸਿਆ ਕਿ 20 ਦਿਨ ਮੰਗਲਵਾਰ ਨੂੰ ਮਹਿੰਦੀ ਦੀ ਰਸਮ 6 ਵਜੇ ਸ਼ਾਮੀਂ ਹੋਵੇਗੀ, 21 ਦਿਨ ਬੁੱਧਵਾਰ ਨੂੰ ਝੰਡੇ ਅਤੇ ਚਾਦਰ ਦੀ ਰਸਮ 5 ਵਜੇ ਸ਼ਾਮੀਂ ਹੋਵੇਗੀ ਉਪਰੰਤ ਮਹਿਫਲੇ ਕੱਵਾਲੀ ਦਾ ਪ੍ਰੋਗਰਾਮ ਰਾਤ 9 ਵਜੇ ਹੋਵੇਂਗਾ, 22 ਜੁਲਾਈ ਦਿਨ ਵੀਰਵਾਰ ਨੂੰ ਮਹਿਫਲੇ ਕੱਵਾਲੀ /,ਸੂਫੀ ਗਾਇਕੀ ਤੇ ਨਕਲਾਂ ਦਾ ਪ੍ਰੋਗਰਾਮ ਰਾਤ ਨੂੰ ਹੋਵੇਗਾ । ਲੰਗਰ ਦਿਨ ਰਾਤ ਚੱਲੇਗਾ। ਬਿਨ ਬੁਲਾਏ ਕਿਸੇ ਵੀ ਕਲਾਕਾਰ ਨੂੰ ਟਾਈਮ ਨਹੀਂ ਦਿੱਤਾ ਜਾਵੇਗਾ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਗਤ ਬਾਬਾ ਪ੍ਰਕਾਸ਼ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ ਸਮਾਪਤ
Next articleਪਿੰਡ ਮਜਾਰਾ ਰਾਜਾ ਸਾਹਿਬ ਵਿਖੇ ਬਾਬਾ ਸਾਹਿਬ ਦਿਆਲ ਜੀ ਦੇ ਤਪ ਅਸਥਾਨ ਤੇ ਮਹਾਂਪੁਰਸ਼ਾਂ ਰੱਖਿਆ ਨੀਂਹ ਪੱਥਰ