297 ਸੈਂਪਲਾਂ ‘ਚੋਂ ਕੇਵਲ ਇਕ ਆਇਆ ਪਾਜ਼ੀਟਿਵ

ਅਨੰਦ ਕਾਲਜ ਕਪੂਰਥਲਾ ਵਿਖੇ ਪਰਵਾਸੀ ਭਾਰਤੀਆਂ ਲਈ ਕੁਆਰਟਾਇਨ ਸੈਂਟਰ ਵਿਖੇ ਵਿਦੇਸ਼ ਤੋਂ ਆਏ ਵਿਅਕਤੀਆਂ ਦੀ ਜਾਂਚ ਕਰਦੇ ਹੋਏ ਸਿਹਤ ਵਿਭਾਗ ਦੇ ਕਰਮਚਾਰੀ।

ਕਪੂਰਥਲਾ 11 ਜੁਲਾਈ (ਕੌੜਾ) (ਸਮਾਜਵੀਕਲੀ)– ‘ਮਿਸ਼ਨ ਫ਼ਤਿਹ’ ਤਹਿਤ ਜ਼ਿਲ•ਾ ਕਪੂਰਥਲਾ ਵਲੋਂ ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿੱਚ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਕੱਲ ਲਏ 297 ਨਮੂਨਿਆਂ ਵਿਚੋਂ ਸਿਰਫ਼ ਇਕ ਨਮੂਨਾ ਪਾਜ਼ੀਟਿਵ ਪਾਇਆ ਗਿਆ। ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਜਿਹੜਾ ਨਮੂਨਾ ਪਾਜ਼ੀਟਿਵ ਪਾਇਆ ਗਿਆ ਹੈ ਉਹ ਵਿਅਕਤੀ ਜਲੰਧਰ ਨਾਲ ਸਬੰਧਿਤ ਹੈ ਅਤੇ ਉਸ ਦਾ ਟੈਸਟ ਕਪੂਰਥਲਾ ਵਿਖੇ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਕਪੂਰਥਲਾ ਡਾ.ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਜ਼ਿਲਾ ਕਪੂਰਥਲਾ ਵਿਖੇ ਸਿਹਤ ਵਿਭਾਗ ਵਲੋਂ ਵੱਡੇ ਪੱਧਰ ‘ਤੇ ਟੈਸਟ ਕੀਤੇ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਜਿਲ•ੇ ਵਿੱਚ ਲਏ ਗਏ ਹੁਣ ਤੱਕ 13047 ਟੈਸਟਾਂ ਵਿਚੋਂ 12650 ਟੈਸਟ ਨੈਗੇਟਿਵ ਪਾਏ ਗਏ ਹਨ ਜਿਸ ਤੋਂ ਇਹ ਸਾਫ਼ ਹੁੰਦਾ ਹੈ ਕਿ ਜ਼ਿਲ•ੇ ਵਿੱਚ ਰਿਕਵਰੀ ਦਰ ਸਭ ਤੋਂ ਜ਼ਿਆਦਾ ਹੈ।

              ਜ਼ਿਲ•ੇ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਪ੍ਰਤੀ ਹੇਠਲੇ ਪੱਧਰ ਤੱਕ ਜਾਗਰੂਕਤਾ ਫੈਲਾਉਣ ਤੋਂ ਇਲਾਵਾ ਜ਼ਿਲ•ਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਯਤਨਾਂ ਦੇ ਇੱਛਾ ਅਨੁਸਾਰ ਨਤੀਜੇ ਆ ਰਹੇ ਹਨ। ਉਨ•ਾਂ ਦੱਸਿਆ ਕਿ ਜ਼ਿਲ•ੇ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਤਾਰ ਟੈਸਟ ਕੀਤੇ ਜਾਂਦੇ ਰਹਿਣਗੇ।

ਜ਼ਿਲ•ੇ ਵਿੱਚ ਐਨ.ਆਰ.ਆਈਜ਼ ਨੂੰ ਕੁਆਰੰਟੀਨ ਦੀ ਸਹੂਲਤ ਮੁਹੱਈਆ ਕਰਵਾਉਣ ਬਾਰੇ ਬੋਲਦਿਆਂ ਉਨ•ਾਂ ਦੱਸਿਆ ਕਿ ਐਨ.ਆਰ.ਆਈਜ਼ ਨੂੰ ਕੁਆਰੰਟੀਨ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੁਆਰੰਟੀਨ ਸੈਂਟਰਾਂ ਵਿਖੇ ਸਪੈਸ਼ਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

Previous articleUK COVID-19 deaths rise to 44,798 as 148 more patients die
Next articleਭਾਰਤ ਸਰਕਾਰ ਵੱਲੋਂ ਆਜ਼ਾਦੀ ਤੋਂ ਪਹਿਲਾਂ ਆਕਾਸ਼ਬਾਣੀ ਜਲੰਧਰ ਦੀ ਨੀਂਹ ਰੱਖੀ