(ਸਮਾਜ ਵੀਕਲੀ)
ਅਸੀਂ ਮੀਟਿੰਗ ਤੋਂ ਤਾਂ ਨਈਂ ਭਜਦੇ ,
ਪਰ ਸਾਨੂੰ ਕੋਈ ਵੀ ਆਸ ਨਹੀਂ ਹੈ ।
ਕਈ ਮੀਨਿ੍ਆਂ ਤੋਂ ਪਰਖਿਆ ਹੋਇਅੈ ,
ਹਾਕਮ ‘ਤੇ ਵਿਸ਼ਵਾਸ਼ ਨਹੀਂ ਹੈ ।
ਜਿਹਨਾਂ ਪਾਣੀ ਵਿੱਚ ਮਧਾਣੀ ਪਾ ਕੇ ,
ਨਾ ਪਹਿਲਾਂ ਕੁੱਝ ਕੱਢਿਆ ਹੈ ;
ਮਹਿਲਾਂ ਨੂੰ ਟਰਾਲੀ ਵਾਲ਼ਿਆਂ ਦੇ ,
ਦੁੱਖ ਦਾ ਕੋਈ ਵੀ ਅਹਿਸਾਸ ਨਹੀਂ ਹੈ।
ਰੁਲ਼ਦੂ ਬੱਕਰੀਆਂ ਵਾਲ਼ਾ .
ਪਿੰਡ ਰਜਿੰਦਰਾ ਪੁਰੀ ( ਰੰਚਣਾਂ )
ਜਿਲਾ੍ ਸੰਗਰੂਰ ।