(ਸਮਾਜ ਵੀਕਲੀ)-ਸਕੂਲ ਵਾਲੇ ਬੂਟਾਂ ਨਾਲ ਵੇਖੇ ਵਿਆਹਾਂ ਨੂੰ ਅੱਜ ਮੁੜ ਤੋਂ ਦੇਖਣ ਨੂੰ ਦਿਲ ਕਰਦਾ। ਸਾਦਿਆਂ ਤੋਂ ਖ਼ਾਸ ਤੇ ਆਏ ਹੁਣ ਖ਼ਾਸ ਤੋਂ ਸਾਦੇ ਬਣਨ ਲਈ ਬਹੁਤ ਮਿਹਨਤ ਲੱਗ ਰਹੀ ਆ ਪਰ ਮੁੜਨਾ ਚਾਹੁੰਦਾ।
ਜਿਸ ਘਰ ਦੇ ਜੀਆਂ ਨੂੰ PM ਤੇ CM , MP ਤੇ MLA, MC ਤੇ ਸਰਪੰਚ ਵਿਚਲੇ ਫ਼ਰਕ ਤੱਕ ਦੀ ਜਾਣਕਾਰੀ ਨੀ ਉੱਥੇ ਜਹੇ ਜੰਮਿਆਂ ਪਲਿਆ, ਉਥੇ ਈ ਰਹਿੰਨਾ।
ਦਸਵੀਂ ਪਾਸ ਕਰਨ ਤੋਂ ਬਾਅਦ ਗਿਆਰਵੀਂ ‘ਚ ਦਾਖ਼ਲਾ ਲੈਣ ਗਿਆ। ਪਤਾ ਨਹੀਂ ਸੀ ਕਿਹੜੇ Subject ਲੈਣੇ ਆ। ਮੈਡਮ ਕਹਿੰਦੇ Economics ਲੈ ਲਵੋ, ਵਧੀਆ ਵਿਸ਼ਾ ਹੈ। ਫ਼ੇਰ ਬਾਰਵੀਂ ਪਾਸ ਕਰਨ ਤੋਂ 7-8 ਸਾਲ ਬਾਅਦ ਪਤਾ ਲੱਗਿਆ ਕਿ… ਅੱਛਾ! ਇਹ ਸੀ Economics ਦੇ ਵਿਸ਼ੇ ‘ਚ, ਇਹ ਆਰਥਿਕਤਾ ਹੁੰਦੀ ਆ, ਇਹ ਅਰਥ ਵਿਵਸਥਾ ਇਹ ਹੁੰਦਾ ਵਗੈਰਾ ਵਗੈਰਾ।
ਅੱਜ ਵੀ ਇੱਕਦਮ Left-Right ਨੂੰ ਤੈਅ ਨੀ ਕਰ ਪਾਉਂਦਾ ਕਿ ਸੱਜਾ-ਖੱਬਾ ਕਿਹਨੂੰ ਕਿਹਨੂੰ ਕਹਿੰਦੇ ਏ, ਉਲਝ ਜਾਨਾਂ….
ਅੱਜ ਵੀ Veg, Non-Veg ‘ਚ ਉਲਝ ਜਾਨਾਂ।
ਮੈਂ ਆਪਣੀ ਜ਼ਿੰਦਗੀ ‘ਚ ਕਾਮਯਾਬ ਨਹੀਂ ਹੋਣਾ ਚਾਹੁੰਦਾ। ਮੈਂ ਐਵੇਂ ਜੇ ਲਟਕਿਆਂ ਰਹਿਣਾ ਚਾਹੁੰਦਾ। ਮੈਨੂੰ ਜਿੱਤਣਾ ਚੰਗਾ ਜਿਹਾ ਨੀ ਲਗਦਾ। ਮੈਂ ਆਪਣੇ ਕੱਪੜਿਆਂ ਦੀ ਛੋਟੀ ਜੇਬ ਰੱਖਣੀ ਚਾਹੁੰਦਾ ਹਾਂ। ਮੈਂ ਅਸਫ਼ਲਤਾਵਾਂ, ਹਾਰਾਂ, ਧੱਕਿਆ ਨੂੰ ਜਿਉਂ ਕੇ ਦੇਖਣਾ ਚਾਹੁੰਦਾ।
ਜੇ ਮੈਨੂੰ ਰੱਬ ਪੁੱਛੇ ਅਗਲੀ ਵਾਰ ਧਰਤੀ ਤੇ ਮਨੁੱਖ ਬਣਕੇ ਆਉਣਾ ਚਾਹੇਗਾ ਤਾਂ ਮੈਂ “ਸਾਫ਼ ਨਾਂਹ” ਕਰਾਂਗਾ।
ਨਾ ਮੈਂ ਜ਼ਿੰਦਗੀ ‘ਚ ਦੁਖੀ ਹਾਂ, ਨਾ ਗ਼ਰੀਬ ਹਾਂ, ਨਾ ਬੀਮਾਰ ਹਾਂ, ਨਾ ਮਾੜੀ ਸੰਗਤ ‘ਚ ਹਾਂ, ਨਾ ਨਸ਼ੇੜੀ ਹਾਂ। ਮੈਂ ਜਿੱਤਾਂ, ਖੁਸ਼ੀਆਂ, ਸਫ਼ਲਤਾ ਦੇ ਪਿੱਛੇ ਨਹੀਂ ਜਾਣਾ ਚਾਹੁੰਦਾ। ਜੋ ਸਮੇਂ ਦੇ ਹਿਸਾਬ ਨਾਲ ਸਹੀ ਹੋਣਾ ਚਾਹੀਦਾ ਉਸ ਲਈ ਮਿਹਨਤ ਕਰਦਾ ਹਾਂ। ਮੈਂ ਲੱਗਿਆ ਰਹਿਣਾ ਚਾਹੁੰਦਾ ਹਾਂ। ਤੁਰਦੇ ਰਹਿਣਾ ਚਲਦੇ ਰਹਿਣਾ ਮੈਨੂੰ ਪਸੰਦ ਹੈ।
ਠੀਕ ਆ ਬਸ, ਚੱਲ ਕੋਈ ਨਾ… ਮੇਰੀ ਜ਼ੁਬਾਨ ਤੇ ਈ ਰਹਿੰਦੇ ਆ।
ਜੋਰਾ ਸਿੰਘ ਬਨੂੜ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly