26 ਮਈ ਨੂੰ ਰਿਲੀਜ਼ ਹੋਵੇਗਾ ਸੈਫ਼ ਈ ਦਾ ਨਵਾਂ ਟ੍ਰੈਕ ” ਬੈਂਡ ਗਬਰੂ ” – ਪਰਮਜੀਤ ਮੰਨਣਹਾਣਾ

ਜਲੰਧਰ ਸਮਾਜ ਵੀਕਲੀ (ਕੁਲਦੀਪ ਚੁੰਬਰ ) – ਅੱਜ ਦੇ ਇਸ ਨਵੇਂ ਦੌਰ ਚ ਪੰਜਾਬੀ ਸੰਗੀਤ ਜਗਤ ਵਿਚ ਹਰ ਰੋਜ਼ ਨਵੇਂ ਨਵੇਂ ਚਿਹਰੇ ਆਪਣੀ ਕਿਸਮਤ ਅਜਮਾਉਣ ਲਈ ਨਵੇਂ ਨਵੇਂ ਤਜਰਬੇ ਕਰ ਰਹੇ ਹਨ ਅਤੇ ਆਪਣੀ ਕਲਾ ਦਾ ਲੋਹਾ ਮਨਵਾਉਣ ਲਈ ਮੇਹਨਤ ਕਰ ਰਹੇ ਹਨ। ਇਸੇ ਲੜੀ ਤਹਿਤ ਨੌਜਵਾਨ ਗਾਇਕ ਸੈਫ਼ ਈ ਵਲੋਂ ਆਪਣੀ ਸੁਰੀਲੀ ਆਵਾਜ਼ ਚ ਆਪਣਾ ਨਵਾਂ ਟ੍ਰੈਕ ” ਬੈਂਡ ਗਬਰੂ ” ਲੈਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋ ਰਿਹਾ ਹੈ।

ਇਸ ਗੀਤ ਸਬੰਧੀ ਜਾਣਕਾਰੀ ਦਿੰਦੇ ਹੋਏ ਗਾਇਕ ਅਤੇ ਗੀਤਕਾਰ ਪਰਮਜੀਤ ਮੰਨਣਹਾਣਾ ਨੇ ਦੱਸਿਆ ਕਿ ਇਸ ‘ਬੈਂਡ ਗਬਰੂ’ ਨੂੰ ਨੌਜਵਾਨ ਗਾਇਕ ਸੈਫ਼ ਈ ਵਲੋਂ ਖੁਦ ਕਲਮਬੱਧ ਕੀਤਾ ਹੈ ਅਤੇ ਖੁਦ ਹੀ ਇਸ ਦਾ ਸੰਗੀਤ ਤਿਆਰ ਕੀਤਾ ਹੈ ਅਤੇ ਇਸ ਗੀਤ ਚ ਮਨੀ ਜੈਕਸਨ ਨੇ ਰੈਪ ਕੀਤਾ ਹੈ। ਇਸ ਗੀਤ ਨੂੰ ਸਿਮਰਨ ਮਿਊਜ਼ਿਕ ਕੰਪਨੀ ਵਲੋਂ 26 ਮਈ ਨੂੰ ਵਿਸ਼ਵ ਪੱਧਰ ਤੇ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਸਰੋਤਿਆਂ ਤੋਂ ਬਹੁਤ ਉਮੀਦਾਂ ਹਨ ਕਿ ਇਸ ਗੀਤ ਨੂੰ ਪਸੰਦ ਕੀਤਾ ਜਾਵੇਗਾ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕ ਨਿਸ਼ਾਨ ਬਹਿਰਾਮੀਆਂ ਨੂੰ ਸਦਮਾ, ਪਿਤਾ ਦਾ ਦੇਹਾਂਤ
Next articleਗਾਂਧੀ ਪਰਿਵਾਰ ਦਾ ਵਫ਼ਾਦਾਰ ਹਾਂ ਤੇ ਰਹਾਂਗਾ: ਸਿੱਧੂ