(ਸਮਾਜ ਵੀਕਲੀ) ਭਾਰਤ ਵਿੱਚ 24 ਜਨਵਰੀ ਨੂੰ ਰਾਸ਼ਟਰੀ ਗਰਲ ਚਾਇਲਡ ਡੇ ਵੱਜੋਂ ਮਨਾਇਆ ਜਾਂਦਾ ਹੈ। ਇਹ ਦਿਨ ਸਮਾਜ ਵਿੱਚ ਲੜਕੀਆਂ ਦੀ ਮਹੱਤਤਾ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਕਾਂ ਨੂੰ ਪ੍ਰਮੋਟ ਕਰਨ ਲਈ ਸਮਰਪਿਤ ਹੈ। ਸਮਾਜ ਵਿੱਚ ਲੜਕੀਆਂ ਦੀ ਭੂਮਿਕਾ ਲੜਕਿਆਂ ਦੇ ਬਰਾਬਰ ਹੈ। ਦੋਨਾਂ ਦੇ ਬਿਨਾਂ ਸਮਾਜ ਸੰਪੂਰਨ ਨਹੀਂ ਹੈ ਅਤੇ ਨਾ ਹੀ ਦੇਸ਼ ਅੱਗੇ ਵੱਧ ਸਕਦਾ ਹੈ। ਇਸ ਲਈ ਲੜਕੀਆਂ ਦੀ ਪੜ੍ਹਾਈ, ਸਿਹਤ, ਸੁਰੱਖਿਆ ਅਤੇ ਵਿਕਾਸ ਉਨ੍ਹਾਂ ਦੇ ਹੱਕਾਂ ਦੇ ਤਹਿਤ ਜ਼ਰੂਰੀ ਹੈ। ਅੱਜ ਲੜਕੀਆਂ ਹਰ ਖੇਤਰ ਵਿੱਚ ਆਪਣਾ ਨਾਮ ਰੋਸ਼ਨ ਕਰ ਰਹੀਆਂ ਹਨ। ਭਾਰਤ ਦੀ ਲੜਕੀਆਂ ਦੀ ਕ੍ਰਿਕਟ ਟੀਮ ਨੇ ਅੰਤਰਰਾਸ਼ਟਰੀ ਮੰਚ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਹ ਸਾਬਿਤ ਕੀਤਾ ਹੈ ਕਿ ਉਹ ਕਿਸੇ ਤਰ੍ਹਾਂ ਲੜਕਿਆਂ ਤੋਂ ਘੱਟ ਨਹੀਂ ਹਨ। ਇਸ ਸਫ਼ਲਤਾ ਨਾਲ ਦੇਸ਼ ਦੀਆਂ ਨੌਜਵਾਨ ਲੜਕੀਆਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਮਿਲੀ ਹੈ। ਖੇਡਾਂ ਤੋਂ ਇਲਾਵਾ ਵਿਗਿਆਨ, ਤਕਨੀਕ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਵੀ ਲੜਕੀਆਂ ਆਪਣੀ ਕਾਬਲੀਅਤ ਦਿਖਾ ਰਹੀਆਂ ਹਨ। ਉਹ ਖੋਜ ਕਰ ਰਹੀਆਂ ਹਨ, ਪ੍ਰੀਖਿਆਵਾਂ ਵਿੱਚ ਉੱਚ ਅੰਕ ਹਾਸਲ ਕਰ ਰਹੀਆਂ ਹਨ ਅਤੇ ਵੱਖ-ਵੱਖ ਜ਼ਿੰਮੇਵਾਰ ਅਹੁਦੇ ਸੰਭਾਲ ਰਹੀਆਂ ਹਨ। ਸਮਾਜਿਕ ਅਤੇ ਕਾਰੋਬਾਰੀ ਖੇਤਰ ਵਿੱਚ ਵੀ ਲੜਕੀਆਂ ਨੇਤ੍ਰਤਵ ਕਰਦੀਆਂ ਹੋਈਆਂ ਨਵੇਂ ਮੌਕੇ ਪੈਦਾ ਕਰ ਰਹੀਆਂ ਹਨ। ਇਹ ਸਭ ਸਾਬਿਤ ਕਰਦਾ ਹੈ ਕਿ ਮਿਹਨਤ ਅਤੇ ਹੌਸਲੇ ਨਾਲ ਲੜਕੀਆਂ ਹਰ ਖੇਤਰ ਵਿੱਚ ਸਫ਼ਲ ਹੋ ਸਕਦੀਆਂ ਹਨ। ਰਾਸ਼ਟਰੀ ਗਰਲ ਚਾਇਲਡ ਡੇ ਦਾ ਉਦੇਸ਼ ਇਹ ਹੈ ਕਿ ਸਮਾਜ ਲੜਕੀਆਂ ਨੂੰ ਬਰਾਬਰੀ ਦੇ ਮੌਕੇ ਅਤੇ ਸਨਮਾਨ ਦੇਵੇ। ਸਿਰਫ਼ ਇੱਕ ਦਿਨ ਹੀ ਨਹੀਂ, ਬਲਕਿ ਹਰ ਦਿਨ ਲੜਕੀਆਂ ਦੇ ਹੱਕ, ਸੁਪਨੇ ਅਤੇ ਯੋਗਦਾਨ ਦੀ ਕਦਰ ਕਰਨ ਵਾਲਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਹੀ ਸਮਾਜ ਸੁਰੱਖਿਅਤ ਅਤੇ ਤਰਕਸੀਲ ਬਣ ਸਕਦਾ ਹੈ।
ਪਵਨ ਕੁਮਾਰ ਅੱਤਰੀ (ਕਪੂਰਥਲਾ)
8427791277
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



