ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਮਗਨਰੇਗਾ ਵਰਕਰਜ ਯੂਨੀਅਨ ਪੰਜਾਬ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖਾਨਖਾਨਾ ਦੀ ਇਕਾਈ ਦੀ ਚੋਣ ਕਰਵਾਈ ਗਈ l ਇਹ ਚੋਣ ਜਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤਪੁਰ, ਸ੍ਰੀ ਹਰੀਬਿਲਾਸ, ਸ੍ਰੀ ਜਸਵੀਰ ਸਿੰਘ ਮੋਰੋਂ ਦੀ ਅਗਵਾਈ ਵਿੱਚ ਕੀਤੀ ਗਈ l ਸਰਬਸੰਮਤੀ ਨਾਲ ਕੀਤੀ ਗਈ ਚੋਣ ਦੇ ਵੇਰਵੇ ਇਸ ਪ੍ਰਕਾਰ ਹਨl ਪਿੰਡ ਖਾਨਖਾਨਾ ਦੀ ਇਕਾਈ ਦੇ ਪ੍ਰਧਾਨ ਸ੍ਰੀਮਤੀ ਅਮਰਜੀਤ ਕੌਰ, ਮੀਤ ਪ੍ਰਧਾਨ ਚਰਨ ਕੌਰ ਅਤੇ ਸ੍ਰੀਮਤੀ ਊਸਾ਼ ਰਾਣੀ,ਸਕੱਤਰ ਸੁਖਵਿੰਦਰ ਕੌਰ, ਸਹਾਇਕ ਸਕੱਤਰ ਸ੍ਰੀਮਤੀ ਬੇਬੀ, ਵਿੱਤ ਸਕੱਤਰ ਸ੍ਰੀਮਤੀ ਸੀਮਾ,ਜਥੇਬੰਧਕ ਸਕੱਤਰ ਸ੍ਰੀ ਮਹਿੰਦਰ ਪਾਲ,ਪ੍ਰੈਸ ਸਕੱਤਰ ਸਾ਼ਦੀ ਲਾਲ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ l ਇਸ ਮੌਕੇ ਬੁਲਾਰਿਆਂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਮਗਨਰੇਗਾ ਵਰਕਰਾਂ ਦੀ ਦਿਹਾੜੀ ਵਿੱਚ ਵਾਧਾ ਕਰਕੇ 700 ਰੁਪਏ ਕੀਤਾ ਜਾਵੇ l ਕੰਮ ਸਾਰਾ ਸਾਲ ਮੁਹੱਈਆ ਕਰਵਾਇਆ ਜਾਵੇ l ਫਰੀ ਮੈਡੀਕਲ ਸਹੂਲਤਾਂ ਦਿੱਤੀਆਂ ਜਾਣ l ਵਰਕਰਾਂ ਦਾ ਬੀਮਾ ਕਰਵਾਇਆ ਜਾਵੇ l ਕੋਅਪਰੇਟਿਵ ਸੋਸਾਇਟੀਆਂ ਵਲੋਂ ਮਜ਼ਦੂਰਾਂ ਨੂੰ ਨੋਟਿਸ ਭੇਜਣੇ ਬੰਦ ਕੀਤੇ ਜਾਣ l ਮਗਨਰੇਗਾ ਕਾਮਿਆਂ ਦੀਆਂ ਮੁਸ਼ਕਲਾਂ ਨੂੰ ਸਰਕਾਰ ਤੱਕ ਪਹੁੰਚਾਉਣ ਹਿੱਤ 28 ਅਗਸਤ 2025 ਨੂੰ ਤਹਿਸੀਲ ਪੱਧਰ ਤੇ ਬੰਗਾ ਵਿਖੇ ਮੰਗ ਪੱਤਰ ਭੇਜ ਕੇ ਅਰਥੀ ਫੂਕ ਮੁਜਾਹਰਾ ਕੀਤਾ ਜਾਵੇਗਾ l
ਮਗਨਰੇਗਾ ਵਰਕਰਜ ਯੂਨੀਅਨ ਪੰਜਾਬ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖਾਨਖਾਨਾ ਇਕਾਈ ਦੀ ਕੀਤੀ ਗਈ ਚੋਣ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



