22ਵੇਂ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਖਾਲਸਾ ਕਾਲਜ ਗੜ੍ਹਸ਼ੰਕਰ ਤੇ ਜੇ.ਸੀ.ਟੀ. ਕਲੱਬ ਫਗਵਾੜਾ ਵਲੋਂ ਜਿੱਤਾਂ ਦਰਜ਼

ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਸਟੇਡੀਅਮ ’ਚ ਕਰਵਾਏ ਜਾ ਰਹੇ 22ਵੇਂ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਕਾਲਜ ਤੇ ਕਲੱਬ ਵਰਗ ਦੇ ਮੈਚ ਕਰਵਾਏ ਗਏ। ਕਾਲਜ ਵਰਗ ਦੇ ਮੈਚ ’ਚ ਖਾਲਸਾ ਕਾਲਜ ਗੜ੍ਹਸ਼ੰਕਰ ਦੀ ਟੀਮ ਨੇ ਫੁੱਟਬਾਲ ਅਕੈਡਮੀ ਮਾਹਿਲਪੁਰ ਨੂੰ 4-1 ਦੇ ਫਰਕ ਨਾਲ ਹਰਾਕੇ ਸੈਮੀਫਾਈਨਲ ਵਿਚ ਪ੍ਰਵੇਸ਼ ਪਾਇਆ। ਇਸੇ ਤਰ੍ਹਾਂ ਕਲੱਬ ਵਰਗ ਦੇ ਮੈਚ ਵਿਚ ਜੇ.ਸੀ.ਟੀ. ਕਲੱਬ ਫਗਵਾੜਾ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 2-0 ਗੋਲਾਂ ਦੇ ਫਰਕ ਨਾਲ ਹਰਾਕੇ ਕੇ ਸੈਮੀਫਾਈਨਲ ਵਿਚ ਥਾਂ ਬਣਾਈ। ਕਲੱਬ ਵਰਗ ਦੇ ਦੂਜੇ ਮੈਚ ਵਿਚ ਸ਼ੇਰੇ ਪੰਜਾਬ ਫੁੱਟਬਾਲ ਕਲੱਬ ਰੋਪੜ ਦੇ ਕੁਝ ਖਿਡਾਰੀ ਪੀ.ਐੱਫ.ਏ. ਨਾਲ ਰਜਿਸਟਰਡ ਨਾ ਹੋਣ ਕਾਰਨ ਟੀਮ ਵਲੋਂ ਖੇਡਣ ਤੋਂ ਇਨਕਾਰ ਕੀਤੇ ਜਾਣ ’ਤੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ ਨੂੰ ਜੇਤੂ ਕਰਾਰ ਦਿੱਤਾ ਗਿਆ ਜਿਸਨੇ ਸੈਮੀਫਾਈਨਲ ਵਿਚ ਪ੍ਰਵੇਸ਼ ਪਾ ਲਿਆ। ਟੂਰਨਾਮੈਂਟ ਦੌਰਾਨ ਵੱਖ-ਵੱਖ ਮੁਕਾਬਲਿਆਂ ’ਚ ਮੁੱਖ ਮਹਿਮਾਨ ਵਲੋਂ ਡਾ. ਜਰਨੈਲ ਸਿੰਘ ਰਾਏ ਯੂ.ਕੇ. ਪ੍ਰਧਾਨ ਜਰਨੈਲ ਸਿੰਘ ਸਪੋਰਟਸ ਕਮੇਟੀ ਯੂ.ਕੇ., ਗੁਰਜੀਤ ਸਿੰਘ ਗਿੱਲ ਯੂ.ਕੇ., ਸੁੱਚਾ ਸਿੰਘ ਮਾਨ ਕੈਨੇਡਾ, ਹਰਇਕਬਾਲ ਸਿੰਘ ਬੱਬੀ ਯੂ.ਕੇ., ਐੱਚ.ਐੱਸ. ਮਿਨਹਾਸ, ਡਾ. ਪ੍ਰੀਤਮਹਿੰਦਰ ਸਿੰਘ ਪਾਲ ਸਿੰਘ ਰਿਟਾ. ਪਿ੍ਰੰਸੀਪਲ, ਡਾ. ਸਤਿੰਦਰ ਸਿੰਘ ਢਿੱਲੋਂ, ਰਿਟਾ. ਪਿ੍ਰੰਸੀਪਲ, ਡਾ. ਸਾਹਿਬ ਸਿੰਘ ਰਿਟਾ. ਪਿ੍ਰੰਸੀਪਲ, ਕੁਲਵੀਰ ਸਿੰਘ ਖੱਖ ਯੂ.ਕੇ., ਰੇਸ਼ਮ ਸਿੰਘ ਖਾਲਸਾ ਯੂ.ਕੇ. ਸੁਰਜੀਤ ਸਿੰਘ ਢੇਸੀ ਸ਼ਿਕਾਗੋ, ਬਲਾਕ ਸਿੰਘ ਢੇਸੀ ਸ਼ਿਕਾਗੋ, ਭੁਪਿੰਦਰ ਸਿੰਘ ਸੋਢੀ ਇੰਡੀਆਨਾ, ਰਾਜਵਿੰਦਰ ਸਿੰਘ ਦਿਆਲ, ਅਲਵਿੰਦਰ ਸਿੰਘ ਸ਼ੇਰਗਿੱਲ ਕੈਨੇਡਾ, ਅਮਰਜੀਤ ਸਿੰਘ ਮੋਰਾਂਵਾਲੀ, ਸਤਪਿੰਦਰ ਸਿੰਘ ਯੂ.ਐੱਸ.ਏ., ਬਹਾਦਰ ਸਿੰਘ ਪੁਰੇਵਾਲ ਯੂ.ਐੱਸ.ਏ., ਮਨਜਿੰਦਰ ਕੌਰ ਪੁਰੇਵਾਲ ਯੂ.ਐੱਸ.ਏ. ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ ਮੈਚ ਸ਼ੁਰੂ ਕਰਵਾਏ। ਇਸ ਮੌਕੇ ਟੂਰਨਾਮੈਂਟ ਕਮੇਟੀ ਵਲੋਂ ਪ੍ਰਧਾਨ ਮੁਖਤਿਆਰ ਸਿੰਘ ਹੈਪੀ ਹੀਰ, ਡਾ. ਹਰਵਿੰਦਰ ਸਿੰਘ ਬਾਠ, ਸ਼ਵਿੰਦਰਜੀਤ ਸਿੰਘ ਬੈਂਸ. ਐੱਸ.ਪੀ. ਰਿਟਾਇਰਡ, ਪਿ੍ਰੰਸੀਪਲ ਡਾ. ਅਮਨਦੀਪ ਹੀਰਾ, ਯੋਗ ਰਾਜ ਗੰਭੀਰ, ਬਲਰਾਜ ਸਿੰਘ ਤੂਰ, ਰਜਿੰਦਰ ਸਿੰਘ ਸ਼ੂਕਾ, ਹਰਪ੍ਰੀਤ ਸਿੰਘ ਵਾਲੀਆ, ਰਣਜੀਤ ਸਿੰਘ ਖੱਖ, ਅਮਨਦੀਪ ਬੈਂਸ, ਇੰਜ. ਸਤਿੰਦਰ ਸਿੰਘ ਸੈਂਹਬੀ, ਰੋਸ਼ਨਜੀਤ ਸਿੰਘ ਪਨਾਮ, ਰਾਜੂ ਹੀਰ ਯੂ.ਐੱਸ.ਏ., ਸ਼ਲਿੰਦਰ ਸਿੰਘ ਰਾਣਾ, ਰਾਜੇਸ਼ ਮੋਹਨ ਜੋਸ਼ੀ, ਪਰਮਿੰਦਰ ਸਿੰਘ, ਡਾ. ਕੀਮਤੀ ਲਾਲ, ਸਤਨਾਮ ਸਿੰਘ ਸੋਢੀ, ਕਮਲ ਬੈਂਸ, ਅਮਰੀਕ ਹਮਰਾਜ਼ ਤੇ ਹੋਰ ਸਖਸ਼ੀਅਤਾਂ ਹਾਜ਼ਰ ਹੋਈਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵੱਖ ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
Next articleਓ.ਪੀ.ਐਸ ਕਰੋ ਬਹਾਲ, ਨਹੀਂ ਤਾਂ ਦਿੱਲੀ ਵਰਗਾ ਹੋਵੇਗਾ ਹਾਲ : ਪ੍ਰਿੰਸ ਗੜਦੀਵਾਲਾ