HOME ਵੱਖ ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ...

ਵੱਖ ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

1

ਗੜ੍ਹਸ਼ੰਕਰ , (ਸਮਾਜ ਵੀਕਲੀ) ( ਬਲਵੀਰ ਚੌਪੜਾ) ਬੀਤੇ ਦਿਨੀ  ਅਮਰੀਕਨ ਸਾਮਰਾਜ ਵੱਲੋਂ ਵਾਪਿਸ  ਭੇਜੇ ਭਾਰਤੀਆਂ ਨਾਲ ਕੀਤੇ  ਅਣਮਨੁੱਖੀ ਵਿਵਹਾਰ ਅਤੇ ਭਾਰਤ ਦੀ ਮੋਦੀ ਸਰਕਾਰ ਵੱਲੋਂ ਧਾਰੀ ਚੁੱਪੀ ਖਿਲਾਫ ਗੜ੍ਹਸ਼ੰਕਰ  ਦੀਆਂ ਵੱਖ ਵੱਖ ਸੰਘਰਸ਼ਸ਼ੀਲ ਜਥੇਬੰਦੀਆਂ  ਦੇ ਸਰਗਰਮ ਆਗੂਆਂ ਵੱਲੋਂ ਅਮੈਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੋਦੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਪ੍ਰਦਰਸ਼ਨ ਵਿੱਚ ਵੱਖ-ਵੱਖ ਜਥੇਬੰਦੀਆਂ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ,ਕੁੱਲ ਹਿੰਦ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ,ਤਰਕਸ਼ੀਲ ਸੁਸਾਇਟੀ, ਡੈਮੋਕਰੇਟਿਕ ਪੈਨਸ਼ਨਰ ਫਰੰਟ ਪੰਜਾਬ ਦੇ  ਆਗੂਆ ਮੁਕੇਸ਼ ਕੁਮਾਰ, ਦਰਸ਼ਨ ਸਿੰਘ ਮੱਟੂ,ਹਰਮੇਸ਼ ਢੇਸੀ, ਪ੍ਰਿੰਸੀਪਲ ਜਗਦੀਸ਼ ਰਾਏ, ਡਾ ਜੋਗਿੰਦਰ ਕੁਲੇਵਾਲ,ਹੰਸ ਰਾਜ ਗੜ੍ਹਸ਼ੰਕਰ  ਨੇ ਕਿਹਾ ਕਿ ਦੇਸ਼ ਦੀਆਂ ਵੱਖ ਵੱਖ ਸਮੇਂ  ਦੀਆ ਕੇਂਦਰੀ ਸਰਕਾਰਾਂ ਤੇ  ਰਾਜ ਸਰਕਾਰਾਂ ਵੱਲੋਂ ਪਿਛਲੇ ਸੱਤਰ ਸਾਲਾਂ ਤੋਂ ਦੇਸ਼ ਵਿੱਚ ਇਹੋ ਜਿਹਾ ਮਾਹੌਲ ਪੈਦਾ ਕੀਤਾ ਹੋਇਆ ਹੈ ਕਿ ਲੋਕਾਂ ਨੂੰ ਖਾਸ ਕਰ ਨੌਜਵਾਨਾਂ ਨੂੰ ਆਪਣਾ ਭਵਿੱਖ ਸੁਰੱਖਿਅਤ ਨਾ ਦਿਖਦਾ ਹੋਣ ਕਰਕੇ ਉਹ ਪ੍ਰਵਾਸ ਕਰਕੇ ਬਾਹਰ ਜਾਣ ਲਈ ਮਜਬੂਰ ਹਨ ਜਿਸ ਲਈ  ਉਹ ਮਜਬੂਰੀ ਵਿਚ ਹਰ ਤਰਾਂ ਤਰੀਕੇ ਆਪਣਾ ਰਹੇ ਹਨ ਇਸੇ ਤਰਾਂ ਪਿਛਲੇ ਸਮੇਂ ਵਿੱਚ ਅਮਰੀਕਾ ਵਿੱਚ ਵੀ ਬਹੁਤ ਸਾਰੇ ਭਾਰਤੀ ਪ੍ਰਵਾਸ ਕਰਕੇ ਅਮਲੀਕਾ ਸਮੇਤ ਬਾਹਰਲੇ ਦੇਸ਼ਾਂ ਵਿੱਚ ਜਾ ਵਸੇ ਹਨ ਹੁਣ ਅਮਰੀਕਨ ਸਰਕਾਰ ਵੱਲੋਂ ਭਾਰਤੀਆਂ ਨੂੰ  ਵਾਪਿਸ  ਭੇਜਿਆ ਜਾ ਰਿਹਾ ਹੈ ਭੇਜਣ ਵੇਲੇ ਟਰੰਪ ਸਰਕਾਰ ਵੱਲੋਂ ਭਾਰਤੀਆਂ ਨਾਲ ਅਣਮਨੁੱਖੀ ਵਿਵਹਾਰ ਕੀਤਾ ਗਿਆ ਹੈ ਜਿਸ ਦਾ ਸਮੂਹ ਜਮਹੂਰੀਅਤ ਤੇ ਇਨਸਾਫ ਪਸੰਦ ਲੋਕਾਂ ਵੱਲੋਂ ਵਿਰੋਧ ਕਰਨਾ ਬਣਦਾ ਹੈ ਭਾਰਤੀ ਭਾਰਤ ਦੀ ਸਰਕਾਰ ਵੱਲੋਂ  ਇਸ ਅਣਮਨੁੱਖੀ ਵਰਤਾਓ ਬਾਰੇ ਚੁੱਪੀ ਧਾਰੀ ਹੋਈ ਹੈ। ਅੱਜ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ ਇਸ ਖਿਲਾਫ ਰੋਸ ਪ੍ਰਗਟ ਕਰਦਿਆਂ ਹੋਇਆਂ ਗੜਸ਼ੰਕਰ ਦੇ ਬੰਗਾ ਚੌਂਕ ਵਿੱਚ ਟਰੰਪ ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਹੋਇਆਂ ਇਹਨਾਂ ਦੋਹਾਂ ਦੇ ਪੁਤਲੇ ਫੂਕੇ ਗਏ। ਵੱਖ ਵੱਖ ਆਗੂਆਂ ਨੇ ਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ  ਇਹੋ ਜਿਹਾ ਰਾਜ ਪ੍ਰਬੰਧ ਲਈ ਸੰਘਰਸ਼ ਕਰਨ ਜਿਸ ਵਿੱਚ ਦੇਸ਼ ਵਾਸੀਆਂ ਨੂੰ ਰੁਜ਼ਗਾਰ ਅਤੇ ਸਨਮਾਨ ਪੂਰਵਕ ਜਿੰਦਗੀ ਜੀਣ ਦਾ ਮੌਕਾ ਮਿਲੇ। ਇਸ ਪ੍ਰਦਰਸ਼ਨ ਵਿੱਚ ਵੱਖ-ਵੱਖ ਜੱਥੇਬੰਦੀਆ ਦੇ ਆਗੂ  ਕੁਲਵਿੰਦਰ ਚਾਹਲ,ਸੁਖਦੇਵ ਡਾਂਸੀਵਾਲ  ਬਿਨੇ ਕੁਮਾਰ, ਨਰਿੰਦਰਪਾਲ, ਮਨਦੀਪ ਕੁਮਾਰ  ਰਮੇਸ਼ ਕੁਮਾਰ ਮਲਕੋਵਾਲ, ਮਨਜੀਤ ਬੰਗਾ, ਹਰਨੇਕ ਸਿੰਘ ਬੰਗਾ, ਮਨਜੀਤ ਸਿੰਘ  ਰਾਮਜੀਤ ਸਿੰਘ ਸਰਪੰਚ ਦੇਨੋਵਾਲ, ਰਜਿੰਦਰ ਸਿੰਘ, ਅਮਰਜੀਤ ਸਿੰਘ ਬੰਗੜ, ਤਰਸੇਮ ਲਾਲ,  ਜਸਪਾਲ ਸਿੰਘ, ਡਾ ਅਮਰੀਕ  ਕੈਂਥ, ਗੁਰਮੇਲ ਸਿੰਘ ਕਲਸੀ ਆਦ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSUNDAY SAMAJ WEEKLY = 09/02/2025
Next article22ਵੇਂ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਖਾਲਸਾ ਕਾਲਜ ਗੜ੍ਹਸ਼ੰਕਰ ਤੇ ਜੇ.ਸੀ.ਟੀ. ਕਲੱਬ ਫਗਵਾੜਾ ਵਲੋਂ ਜਿੱਤਾਂ ਦਰਜ਼