ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਦੇ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਸਟੇਡੀਅਮ ’ਚ 7 ਫਰਵਰੀ ਤੋਂ 11 ਫਰਵਰੀ ਤੱਕ ਕਰਵਾਏ ਜਾ ਰਹੇ 22ਵੇਂ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਦੀ ਤਿਆਰੀ ਨੂੰ ਅੰਤਿਮ ਛੋਹਾਂ ਦੇਣ ਲਈ ਮੀਟਿੰਗ ਕੀਤੀ ਗਈ। ਟੂਰਨਾਮੈਂਟ ਕਮੇਟੀ ਦੇ ਸਰਪ੍ਰਸਤ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕਮੇਟੀ ਦੇ ਸਰਪ੍ਰਸਤ ਸੁੱਚਾ ਸਿੰਘ ਮਾਨ ਕੈਨੇਡਾ ਤੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਸੁੱਚਾ ਸਿੰਘ ਮਾਨ ਕੈਨੇਡਾ ਨੇ ਟੂਰਨਾਮੈਂਟ ਕਮੇਟੀ ਦੀ ਸਮੁੱਚੀ ਟੀਮ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਟੂਰਨਾਮੈਂਟ ਨਿੱਤ ਬੁਲੰਦੀਆਂ ਨੂੰ ਛੂਹ ਰਿਹਾ ਹੈ। ਕਾਰਜਕਾਰੀ ਪ੍ਰਧਾਨ ਡਾ. ਹਰਵਿੰਦਰ ਸਿੰਘ ਬਾਠ, ਸੀਨੀਅਰ ਮੀਤ ਪ੍ਰਧਾਨ ਸ਼ਵਿੰਦਰਜੀਤ ਸਿੰਘ ਬੈਂਸ ਅਤੇ ਵਿੱਤ ਸਕੱਤਰ ਯੋਗ ਰਾਜ ਗੰਭੀਰ ਨੇ ਦੱਸਿਆ ਕਿ ਟੂਰਨਾਮੈਂਟ ਦੇ ਕਲੱਬ, ਕਾਲਜ ਅਤੇ ਪਿੰਡ ਵਰਗ ’ਚ 8-8 ਨਾਮੀ ਟੀਮਾਂ ਭਾਗ ਲੈਣਗੀਆਂ। ਇਸ ਮੌਕੇ ਟੀਮਾਂ ਦੀ ਚੋਣ ਸਮੇਤ ਸਮੁੱਚੇ ਪ੍ਰਬੰਧਾਂ ਦੀ ਤਿਆਰੀ ਨੂੰ ਅੰਤਿਮ ਛੋਹਾਂ ਦੇਣ ਲਈ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਡਾ. ਹਰਵਿੰਦਰ ਸਿੰਘ ਬਾਠ, ਸ਼ਵਿੰਦਰਜੀਤ ਸਿੰਘ ਬੈਂਸ, ਯੋਗ ਰਾਜ ਗੰਭੀਰ, ਹਰਪ੍ਰੀਤ ਸਿੰਘ ਵਾਲੀਆ, ਸਤਨਾਮ ਸਿੰਘ ਸੰਘਾ, ਰਣਜੀਤ ਸਿੰਘ ਖੱਖ, ਅਮਨਦੀਪ ਸਿੰਘ ਬੈਂਸ, ਸ਼ਲਿੰਦਰ ਸਿੰਘ ਰਾਣਾ, ਕਸ਼ਮੀਰ ਸਿੰਘ ਭੱਜਲਾਂ, ਡਾ. ਕੀਮਤੀ ਲਾਲ, ਕਮਲਜੀਤ ਬੈਂਸ, ਕੋਚ ਹਰਦੀਪ ਸਿੰਘ ਗਿੱਲ, ਜਸਵੰਤ ਸਿੰਘ ਭੱਠਲ, ਸੱਜਣ ਸਿੰਘ ਧਮਾਈ, ਤਰਲੋਚਨ ਸਿੰਘ ਗੋਲੀਆਂ, ਅਸ਼ੋਕ ਪ੍ਰਾਸ਼ਰ, ਤਰਲੋਕ ਸਿੰਘ ਨਾਗਪਾਲ, ਡਾ. ਕ੍ਰਿਸ਼ਨ ਬੱਧਣ ਅਤੇ ਵੱਖ-ਵੱਖ ਪੇਂਡੂ ਟੀਮਾਂ ਦੇ ਪ੍ਰਬੰਧਕ ਵੀ ਹਾਜ਼ਰ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj