ਗਰੀਬਾਂ ਤੇ ਮਿਡਲ ਕਲਾਸ ਲੋਕਾਂ ਲਈ ਪੈਕੇਜ ਦਾ ਐਲਾਨ ਕਰੇ ਸਰਕਾਰ – ਭੌਂਸਲੇ
ਜਲੰਧਰ (ਸਮਾਜਵੀਕਲੀ) – ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਜਲੰਧਰ ਦਾ ਇਕ ਵਫਦ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਭੌਂਸਲੇ ਦੀ ਅਗਵਾਈ ਹੇਠ, ਡਿਪਟੀ ਕਮਿਸ਼ਨਰ ਜਲੰਧਰ ਰਾਹੀਂ, ਪੰਜਾਬ ਦੇ ਮਾਨਯੋਗ ਰਾਜਪਾਲ ਸਾਹਿਬ ਨੂੰ ਮੰਗ ਪੱਤਰ ਦੇਣ ਪੁੱਜੇ। ਡੀਸੀ ਸਾਹਿਬ ਦੀ ਗੈਰ ਮੌਜੂਦਗੀ ਵਿੱਚ ਮੰਗ ਪੱਤਰ ਸ਼੍ਰੀ ਗੁਰਮੀਤ ਸਿੰਘ ਪੀ ਸੀ ਐੱਸ ਨੂੰ ਦਿੱਤਾ। ਬਸਪਾ ਆਗੂਆਂ ਨੇ ਮੰਗ ਕੀਤੀ ਕਿ ਕਰੋਨਾ ਵਾਇਰਸ ਵਰਗੀ ਮਹਾਂਮਾਰੀ ਸਮੇਂ ਕਾਂਗਰਸ ਨੂੰ ਰਾਜਨੀਤੀ ਛੱਡ ਕੇ ਗਰੀਬਾਂ ਤੇ ਲੋੜਵੰਦਾ ਦੀ ਬਿਨਾਂ ਵਿਤਕਰੇ ਤੋਂ ਮੱਦਦ ਕਰਨੀ ਚਾਹੀਦੀ ਹੈ।
ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਭੌਂਸਲੇ ਨੇ ਕਿਹਾ ਕਾਂਗਰਸ ਸਰਕਾਰ ਸਰਕਾਰੀ ਸਕੀਮਾਂ ਦਾ ਕਾਂਗਰਸੀ ਕਰਨ ਕਰ ਰਹੀ ਹੈ। ਜਿਸ ਨਾਲ ਗਰੀਬਾਂ ਅਤੇ ਮੱਧ ਵਰਗੀ ਲੋਕਾਂ ਤੱਕ ਸਰਕਾਰ ਦੀ ਕੋਈ ਸਹੂਲਤ ਨਹੀਂ ਪਹੁੰਚ ਰਹੀ। ਉਨ੍ਹਾਂ ਕਿਹਾ ਸਰਕਾਰ ਗਰੀਬਾਂ ਅਤੇ ਮੱਧ ਵਰਗੀ ਲੋਕਾਂ ਲਈ ਤੁਰੰਤ ਰਾਹਤ ਪੈਕੇਜ ਦਾ ਐਲਾਨ ਕਰੇ,ਜਿਸ ਨਾਲ਼ ਇਨ੍ਹਾਂ ਵਰਗਾਂ ਨੂੰ ਫੌਰੀ ਤੌਰ ਤੇ ਕੋਈ ਮੱਦਦ ਮਿਲੇ।। ਉਹਨਾਂ ਹੋਰ ਅੱਗੇ ਕਿਹਾ ਕਿ ਸਰਕਾਰ ਕੱਟੇ ਨੀਲੇ ਕਾਰਡ ਚਾਲੂ ਕਰੇ ਅਤੇ ਬਿਜਲੀ ਦੇ ਬਿੱਲ ਤੇ ਸਕੂਲਾਂ ਦੀਆਂ ਫੀਸਾਂ ਨੂੰ ਮਾਫ਼ ਕਰੇ।ਕੰਮਾਂ ਕਾਰਾਂ ਤੋਂ ਵੇਹਲੇ ਮਜ਼ਦੂਰਾਂ ਨੂੰ ਰਜਿਸਟਰਡ ਕਰਕੇ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਪਾਕੇ ਆਪਣਾ ਇਨਸਾਨੀਅਤ ਫਰਜ਼ ਨਿਭਾਉਣਾ ਚਾਹੀਦਾ ਹੈ। ਟਰਾਂਸਪੋਰਟ ਦੇ ਨਾਲ ਜੁੜੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।
ਬਸਪਾ ਆਗੂ ਭੌਂਸਲੇ ਨੇ ਕਿਹਾ ਸਰਕਾਰ ਹਰ ਫਰੰਟ ਤੇ ਫੇਲ੍ਹ ਹੈ ਜੇਕਰ ਲੋਕਾਂ ਨੂੰ ਰਾਹਤ ਦੇਣ ਵਿਚ ਅਸਫ਼ਲ ਰਹੀ ਤਾਂ ਬਸਪਾ ਨੂੰ ਮਜ਼ਬੂਰਨ ਸੰਘਰਸ਼ ਕਰਨਾ ਪਵੇਗਾ। ਉਹਨਾਂ ਕਿਹਾ ਕਿ ਲੋਕਾਂ ਨੂੰ ਸ਼ਰਾਬ ਨਹੀਂ ਰਾਸ਼ਨ ਦੀ ਲੋੜ ਹੈ। ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਮੈਡੀਕਲ ਖੇਤਰ ਅਤੇ ਪੰਜਾਬ ਪੁਲਿਸ ਵਿਚ ਨਵੀਂ ਭਰਤੀ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਬਸਪਾ ਕਾਣੀ ਵੰਡ ਦੇ ਖ਼ਿਲਾਫ਼ ਹੈ ਅਤੇ ਇਸ ਵਿੱਚ ਕੇਂਦਰ ਤੇ ਰਾਜ ਸਰਕਾਰ ਬਰਾਬਰ ਦੀ ਦੋਸ਼ੀ ਹੈ। ਇਸ ਵਫਦ ਵਿੱਚ ਬਸਪਾ ਪੰਜਾਬ ਦੇ ਸਕੱਤਰ ਸ੍ਰੀ ਪੀਡੀ ਸ਼ਾਂਤ, ਜ਼ਿਲ੍ਹਾ ਇੰਚਾਰਜ ਸ਼੍ਰੀ ਕੁਲਦੀਪ ਬੰਗੜ, ਹਲਕਾ ਇੰਚਾਰਜ ਐਡਵੋਕੇਟ ਵਿਜੇ ਕੁਮਾਰ ਬੱਧਣ ਬਸਪਾ ਆਗੂ ਸਾਮਿਲ ਸਨ।