ਮੰਤਰੀ ਆਸ਼ੂ ਦੇ ਖ਼ਿਲਾਫ ਹੋਵੇ ਮਾਮਲਾ ਦਰਜ – ਅੰਮ੍ਰਿਤਪਾਲ ਭੌਂਸਲੇ

ਜਲੰਧਰ (ਸਮਾਜਵੀਕਲੀ) – ਬੀਤੇ ਦਿਨੀ ਲੁਧਿਆਣਾ ਵਿਖੇ ਰਾਸ਼ਨ ਨਾ ਮਿਲਣ ਕਾਰਨ ਇਕ ਪ੍ਰਵਾਸੀ ਮਜ਼ਦੂਰ ਵਲੋਂ ਕੀਤੀ ਗਈ ਆਤਮ ਹੱਤਿਆ ਸੰਬੰਧੀ ਬੋਲਦਿਆਂ ਬਸਪਾ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਅੰਮ੍ਰਿਤਪਾਲ ਭੌਸਲੇ ਨੇ ਕਿਹਾ ਕਿ ਕਾਂਗਰਸ ਪਾਰਟੀ ਲਾਕਡਾਊਨ ਦੌਰਾਨ ਸੂਬੇ ਅੰਦਰ ਲੋਕ ਨੂੰ ਰਾਸ਼ਨ ਸਮੇਤ ਹੋਰ ਜਰੂਰੀ ਵਸਤੂਆਂ ਦੇਣ ‘ਚ ਪੂਰੀ ਤਰਾਂ ਫੇਲ ਹੋਈ ਹੈ ਅਤੇ ਇਹ ਸਰਕਾਰ ਦੀ ਨਾਕਾਮੀ ਦਾ ਹੀ ਨਤੀਜਾ ਹੈ ਕਿ ਭੁੱਖ ਕਾਰਨ ਇਕ ਪ੍ਰਵਾਸੀ ਮਜ਼ਦੂਰ ਨੂੰ ਆਤਮ ਹੱਤਿਆਂ ਕਰਨੀ ਪਈ। ਸਰਕਾਰ ਦੇ ਮਾੜੇ ਸਿਸਟਮ ਤੋਂ ਦੁਖੀ ਹੋ ਕੇ ਲੋਕ ਵਾਪਸ ਆਪਣੇ ਸੂਬਿਆਂ ਨੂੰ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਭੂਸ਼ਨ ਆਸ਼ੂ ਸੂਬੇ ਦੇ ਖੁਰਾਕ ਸਪਲਾਈ ਮੰਤਰੀ ਹਨ ਅਤੇ ਲੋਕ ਰਾਸ਼ਨ ਲਈ ਤਰਸ ਰਹੇ ਹਨ ਤੇ ਰਾਸ਼ਨ ਨਾ ਹੋਣ ਕਾਰਨ ਪ੍ਰਵਾਸੀ ਮਜ਼ਦੂਰ ਵਲੋਂ ਕੀਤੀ ਗਈ ਆਤਮ ਹੱਤਿਆਂ ਲਈ ਭਾਰਤ ਭੂਸ਼ਨ ਆਸ਼ੂ ਖਿਲਾਫ਼ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਕਿਉਂਕਿ ਉਹਨਾਂ ਨੇ ਡਿਪੂ ਵਾਲਿਆਂ ਦੀ ਕੋਈ ਗੱਲ ਨਹੀਂ ਸੁਣੀ ਅਤੇ ਕੇਂਦਰ ਵੱਲੋਂ ਭੇਜੀ ਕਣਕ ਅਤੇ ਦਾਲ ਅਜੇ ਤੱਕ ਪੰਜਾਬ ਵਿੱਚ ਵੰਡੀ ਨਹੀਂ ਗਈ। ਬਸਪਾ ਆਗੂ ਅੰਮ੍ਰਿਤਪਾਲ ਭੌਂਸਲੇ ਨੇ ਕਿਹਾ ਸਰਕਾਰ ਹਰ ਫਰੰਟ ਤੇ ਫੇਲ੍ਹ ਹੈ।

Previous articleਸਰਕਾਰ ਦੀਆਂ ਸਕੀਮਾਂ ਦਾ ਕਾਂਗਰਸੀ ਕਰਨ ਬੰਦ ਹੋਵੇ – ਬਸਪਾ
Next articleNever imagined I’d bowl the last over of the World Cup final: Archer