(ਸਮਾਜ ਵੀਕਲੀ)
ਬਾਈ ਏ 22 ਆਪਣਾ , ਆਪਣਾ ਬਣਾ ਲਿਓ ਬਾਈ ਵੀਰਿਓ
ਸਭ ਫ਼ਤਹਿ ਹੋਣ ਮੋਰਚੇ ,ਬਾਹਵਾਂ ਜਦ ਬਣਦੇ ਭਾਈ ਵੀਰਿਓ
ਬਾਈ ਏ ਬਾਈ————
ਪਿੰਡਾਂ ਦੀਆ ਸੱਥਾਂ ‘ਚ ਬਹਿ, ਕਰਿਓ ਕੋਈ ਮੁੱਦਿਆ ਦੀ ਗੱਲ
ਆਵੋ ਰੰਜਿਸ਼ਾਂ ਤਿਆਗ਼ ਅੱਗੇ, ਲੱਭ ਲਈਏ ਮਸਲਿਆਂ ਦੇ ਹੱਲ
ਪਹਿਚਾਣ ਗ਼ਦਾਰਾਂ ਦੀ ਜਰੂਰੀ, ਲਾਉਂਦੇ ਜੋ ਢਾਈ ਵੀਰਿਓ
ਬਾਈ ਆਪਣਾ ਬਣਾ ਲਿਓ————–
ਵਿਉਪਾਰੀ ਨਸ਼ਿਆਂ ਦੇ ਫਿਰਦੇ, ਮੌਤਾਂ ਵੰਡਦੇ ਪੰਜਾਬ ਵਿੱਚ
ਲੈ ਚਿੱਟੇ ਤੇ ਸਮੈਕਾਂ ਦਾਰੂ, ਜਮਦੂਤ ਉਡਦੇ ਪੰਜਾਬ ਵਿੱਚ
ਅੱਖ ਕਹਿਰੀ ਦਸਤਾਰਾਂ ਤੇ, ਨਜ਼ਰ ਭੈੜੀ ਟਿਕਾਈ ਵੀਰਿਓ
ਬਾਈ ਆਪਣਾ ਬਣਾ ਲਉ—- ————–
ਕੌਣ ਹਿਤੈਸ਼ੀ ਹੈ ਪੰਜਾਬ ਦਾ, ਹੰਡਾ ਰਿਹੈ ਕੌਣ ਇਹਦੀ ਪੀੜੵ ਨੂੰ
ਕੌਣ ਮੁਦੱਈ ਕਿਰਤੀ ਕਿਸਾਨੀ ਦਾ, ਕੌਣ ਤੋੜੇ ਇਹਦੀ ਰੀੜ ਨੂੰ
ਕੌਣ ਪੁੱਟੇ ਬੇਰਜ਼ਗਾਰੀ ਦੀ, ਕਬਰ ਜਾਬਰ ਕਸਾਈ ਵੀਰਿਓ
ਬਾਈ ਆਪਣਾ ਬਣਾ ਲਿਓ—————–
ਚੁੱਕੋ “ਬਾਲੀ” ਮੁੱਦਿਆ ਦਾ ਝੰਡਾ, ਪਾ ਇਕ ਏਕੇ ਵਾਲਾ ਡੰਡਾ
ਪੰਜਾਬ ਤੇ ਪੰਜਾਬੀ ਨੂੰ ਬਚਾ ਲਉ,”ਰੇਤਗੜੵ” ਇਕੋ ਹੀ ਏਜੰਡਾ
ਜਾਗ਼ੋ ਜਾਗਣੇ ਦੀ ਰੁੱਤ ਹੁਣ, ਬਾਂਹ ਫੜ੍ਹ ਲਓ ਕਲਾਈ ਵੀਰਿਓ
ਬਾਈ ਆਪਣਾ ਬਣਾ ਲਉ—————
ਬਲਜਿੰਦਰ ਸਿੰਘ ” ਬਾਲੀ ਰੇਤਗੜੵ “
+919465129168
+917087629168
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱ ਕਕਰੋ
https://play.google.com/store/apps/details?id=in.yourhost.samajweekly