ਲੌਂਗੋਵਾਲ ਕਾਂਡ ਸਰਕਾਰ ਦੀ ਨਲਾਇਕੀ ਇਸ ਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਵੇਗਾ
ਧਰਮਕੋਟ ( ਸੁਖਵਿੰਦਰ ਸਿੰਘ ਖਿੰੰਡਾ) ਅੱਜ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪਿੰਡ ਬਘੇਲੇ ਵਾਲਾ ਜਿਲ੍ਹਾ ਫਿਰੋਜਪੁਰ ਦੀ ਇਕਾਈ ਦਾ ਗਠਨ ਕੀਤਾ ਗਿਆ ਜਿਸ ਵਿੱਚ ਇਕਾਈ ਪ੍ਰਧਾਨ ਗੁਰਦੇਵ ਸਿੰਘ ਸੇਖੋਂ,ਮੀਤ ਪ੍ਰਧਾਨ ਡਾ.ਗੁਰਸੇਵਕ ਸਿੰਘ,ਸੀਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ,ਜਨਰਲ ਸਕੱਤਰ ਦਵਿੰਦਰਪਾਲ ਸਿੰਘ ਸੰਧੂ,ਪ੍ਰੈਸ ਸਕੱਤਰ ਜਗਮੋਹਨ ਸਿੰਘ,ਸਲਾਹਕਾਰ ਬਲਵਿੰਦਰ ਸਿੰਘ,ਮੁੱਖ ਸਲਾਹਕਾਰ ਸ਼ਮਸ਼ੇਰ ਸਿੰਘ,ਪ੍ਰਚਾਰ ਸਕੱਤਰ ਡਾ.ਸੁਖਦੇਵ ਸਿੰਘ,ਸਹਾਇਕ ਸਕੱਤਰ ਲਖਵਿੰਦਰ ਸਿੰਘ,ਖਜਾਨਚੀ ਗੁਰਜਿੰਦਰਪਾਲ ਸਿੰਘ,ਐਗਕੈਟਿਵ ਮੈਂਬਰ ਜਿਉਣ ਸਿੰਘ,ਜਗਰਾਜ ਸਿੰਘ,ਭਗਵਾਨ ਸਿੰਘ,ਗੁਰਜੀਤ ਸਿੰਘ,ਜਸਵੀਰ ਸਿੰਘ,ਹਰਜਿੰਦਰ ਸਿੰਘ,ਕਸ਼ਮੀਰ ਸਿੰਘ,ਗੁਰਨਾਮ ਸਿੰਘ ਅਤੇ ਜਸਬੀਰ ਸਿੰਘ ਬਘੇਲੇ ਵਾਲਾ ਨੂੰ ਅਹੁੱਦੇ ਦੇ ਕੇ ਸੁੱਖ ਗਿੱਲ ਤੋਤਾ ਸਿੰਘ ਵਾਲਾ ਜਿਲ੍ਹਾ ਪ੍ਰਧਾਨ ਯੂਥ ਵਿੰਗ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਨੇ ਜਾਣਕਾਰੀ ਦਿੱਤੀ,ਉਹਨਾਂ ਕਿਹਾ ਕੇ ਸਾਡੀ ਜਥੇਬੰਦੀ ਨਿਰਸਵਾਰਥ ਸੇਵਾ ਕਰ ਰਹੀ ਹੈ ਅਤੇ ਪੰਜਾਬ ਚੋਂ ਜਿਸ ਪਿੰਡ ਦੇ ਕਿਸਾਨ ਸਾਡੇ ਨਾਲ ਜਥੇਬੰਦੀ ਵਿੱਚ ਜੁੜਨਾਂ ਚਾਹੁੰਦੇ ਹਨ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ,ਅੱਗੇ ਬੋਲਦਿਆਂ ਪ੍ਰਧਾਨ ਗਿੱਲ ਨੇ ਕਿਹਾ ਕੇ ਲੌਂਗੋਵਾਲ ਕਾਂਡ ਪੰਜਾਬ ਸਰਕਾਰ ਦੀ ਨਲਾਇਕੀ ਤੋਂ ਵਾਪਰਿਆ ਹੈ ਅਤੇ ਸਰਕਾਰ ਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਰਜ ਸਿੰਘ ਮਸੀਤਾਂ ਬਲਾਕ ਪ੍ਰਧਾਨ ਕੋਟ ਈਸੇ ਖਾਂ,ਸਾਬ ਸਿੰਘ ਦਾਨੇਵਾਲਾ
ਬਲਾਕ ਪ੍ਰਧਾਨ ਫਤਿਹਗੜ੍ਹ ਪੰਜਤੂਰ,ਦਵਿੰਦਰ ਸਿੰਘ ਕੋਟ ਈਸੇ ਖਾਂ ਇਕਾਈ ਪ੍ਰਧਾਨ,ਗੁਰਪ੍ਰਤਾਪ ਸਿੰਘ ਚਿਰਾਗ ਸ਼ਾਹ ਵਾਲਾ ਕਿਸਾਨ ਆਗੂ,ਬੋਹੜ ਸਿੰਘ ਦਾਨੇਵਾਲਾ ਇਕਾਈ ਪ੍ਰਧਾਨ,ਹਰਬੰਸ ਸਿੰਘ ਜਿਲ੍ਹਾ ਜਨਰਲ ਸਕੱਤਰ,ਲਖਵਿੰਦਰ ਸਿੰਘ ਦਾਨੇਵਾਲਾ,ਸਾਰਜ ਸਿੰਘ ਸ਼ਾਹਬੌਕਰ,ਸਤਨਾਮ ਸਿੰਘ ਦਾਨੇਵਾਲਾ,ਜਸਵੰਤ ਸਿੰਘ ਗੋਗੀਆ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly