ਪੰਜਾਬ ਸਰਕਾਰ ਅੰਨਦਾਤਾ ਦਾ ਬਾਂਹ ਫੜੇ – ਵਿੱਕੀ ਚੌਧਰੀ ਕਾਠਗੜ੍ਹ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )- ਪੰਜਾਬ ਵਿੱਚ ਪਿਛਲੇ 2 ਦਿਨਾਂ ਤੋਂ ਹੋ ਰਹੀ ਬੇਮੌਸਮੀ ਬਰਸਾਤ ਨੇ ਕਣਕ ਦੀ ਫਸਲ ਦਾ ਬੁਰ ਹਾਲ ਕਰਕੇ ਰੱਖ ਦਿੱਤਾ |ਜਿਸ ਨਾਲ ਕਿਸਾਨਾਂ ਬਹੁਤ ਪਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ | ਪ੍ਰਸਿੱਧ ਸਮਾਜ ਸੇਵੀ ਤੇ ਕਾਂਗਰਸੀ ਨੇਤਾ ਵਿੱਕੀ ਚੌਧਰੀ ਕਾਠਗੜ੍ਹ ਨੇ ਕਾਠਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਮੌਸਮੀ ਬਰਸਾਤ ਤੇ ਗੜ੍ਹੇਮਾਰੀ ਨਾਲ ਪੁੱਤਾਂ ਵਾਂਗ ਪਾਲੀ ਕਿਸਾਨਾਂ ਦੀ ਫਸਲ ਬਹੁਤ ਵੱਡਾ ਨੁਕਸਾਨ ਹੋਇਆ ਹੈ ਜੋ ਕਦੇ ਵੀ ਪੂਰਾ ਨਹੀ ਹੋ ਸਕਦਾ | ਵਿੱਕੀ ਚੋਧਰੀ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਪੂਰੇ ਸੰਸਾਰ ਦਾ ਢਿੱਡ ਭਰਦਾ ਹੈ | ਉਹ ਆਪਣੀ ਸਖਤ ਮਿਹਨਤ ਨਾਲ ਫਸਲ ਨੂੰ ਪੁੱਤਾਂ ਵਾਂਗ ਪਾਲਦਾ ਅਤੇ ਜਦੋਂ ਉਸ ਦੀ ਕਟਾਈ ਦਾ ਸਮਾਂ ਆਉਂਦਾ ਤਾ ਕੋਈ ਨਾ ਕੋਈ ਆਫਤ ਆ ਜਾਂਦੀ ਜਿਸ ਨਾਲ ਕਿਸਾਨ ਬੇਵਸ ਅਤੇ ਪਰੇਸ਼ਾਨ ਹੋ ਕੇ ਰਹਿ ਜਾਂਦਾ ਤੇ ਕਰਜ਼ੇ ਦੇ ਭਾਰ ਵਿੱਚ ਪਹਿਲੀ ਹੀ ਦੱਬੀਆਂ ਹੁੰਦਾ ਪਰ ਇਸ ਮਾਰ ਤੋਂ ਬਾਅਦ ਕਰਜ਼ੇ ਦੇ ਭਾਰ ਥੱਲੇ ਹੋਰ ਵੀ ਦਬ ਜਾਂਦਾ | ਵਿੱਕੀ ਚੋਧਰੀ ਕਿਹਾ ਕਿ ਇਸ ਔਖੇ ਸਮੇਂ ਵਿੱਚ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਤਾਂ ਜੋ ਉਹਨਾਂ ਨੂੰ ਥੋੜ੍ਹੀ ਰਾਹਤ ਮਿਲੀ ਸਕੇ | ਵਿੱਕੀ ਚੋਧਰੀ ਕਿਹਾ ਕਿ ਸਰਕਾਰ ਗਿਰਦਾਵਰੀਆਂ ਕਰਵਾ ਕੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਜਲਦ ਭਰਪਾਈ ਕਰਵਾਏ ਤਾ ਜੋ ਸਾਡਾ ਅੰਨਦਾਤਾ ਖੁਦਕੁਸ਼ੀਆਂ ਤੋਂ ਬੱਚ ਸਕੇ ਤੇ ਆਪਣੇ ਪਰਿਵਾਰਾਂ ਦਾ ਸਹੀ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਹੋ ਸਕੇ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



