HOME ਸਾਮਰਾਜੀ ਅਮਰੀਕਣ ਜੁੰਡਲੀ ਅਤੇ ਈਰਾਨ ਵਿਚਕਾਰ ਹੋਈ ਪ੍ਰੀ ਸੀਜ ਫਾਇਰ ਮਨੁੱਖਤਾ ਦੀ...

ਸਾਮਰਾਜੀ ਅਮਰੀਕਣ ਜੁੰਡਲੀ ਅਤੇ ਈਰਾਨ ਵਿਚਕਾਰ ਹੋਈ ਪ੍ਰੀ ਸੀਜ ਫਾਇਰ ਮਨੁੱਖਤਾ ਦੀ ਜਿੱਤ

ਸਭਿਅਤਾ ਖਤਮ ਕਰਨ ਦੇ ਦਬ ਕੇ ਮਾਰਨ ਵਾਲੇ ਬੈਕ ਫੁੱਟ ਤੇ ਈਰਾਨ ਦੇ ਲੋਕ ਅਤੇ ਲੀਡਰਸ਼ਿਪ ਵਧਾਈ ਦੀ ਪਾਤਰ

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )  ਈਰਾਨ ਅਤੇ ਅਮਰੀਕਣ ਸਾਮਰਾਜੀ ਜੰਗਬਾਜਾਂ ਵਿੱਚਕਾਰ ਹੋਇਆ ਪ੍ਰੀ ਸੀਜ ਫਾਇਰ ਪੂਰੀ ਮਨੁੱਖਤਾ ਲਈ ਰਾਹਤ  ਭਰੀ ਖਬਰ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ | ਉਹਨਾਂ ਕਿਹਾ ਕਿ ਇਸ 40 ਦਿਨ ਚੱਲੀ ਜੰਗ ਨੇ ਦੋਹਾਂ ਧਿਰਾਂ ਅਤੇ ਸਮੁੱਚੇ ਸੰਸਾਰ ਦੇ ਲੋਕਾਂ ਦਾ ਵੱਡਾ ਨੁਕਸਾਨ ਕੀਤਾ ਹੈ | ਹਜ਼ਾਰਾਂ ਬੇਕਸੂਰ ਲੋਕ, ਬੱਚੇ, ਬਜ਼ੁਰਗ ਅਤੇ ਔਰਤਾਂ ਇਸ ਜੰਗ ਦੀ ਭੇੰਟ ਚੜ੍ਹੇ ਹਨ | ਲੱਖਾਂ ਲੋਕ ਬੇਘਰ ਹੋਏ ਹਨ ਅਤੇ ਵੱਡਾ ਆਰਥਿਕ ਨੁਕਸਾਨ ਪੂਰੀ ਦੁਨੀਆਂ ਦੇ ਲੋਕਾਂ ਦਾ ਹੋਇਆ ਹੈ | ਸਾਰਾ ਸੰਸਾਰ ਆਸ ਕਰਦਾ ਹੈ ਕਿ ਛੇਤੀ ਹੀ ਪੂਰਨ ਰੂਪ ਵਿੱਚ ਜੰਗ ਬੰਦੀ ਹੋ ਜਾਵੇਗੀ | ਪ੍ਰੀ ਸੀਜ ਫਾਇਰ ਈਰਾਨ ਦੇ ਲੋਕਾਂ ਦੀਆਂ ਸ਼ਰਤਾਂ ਤੇ ਹੋਇਆ ਹੈ ਕਿਉਂਕਿ ਈਰਾਨ ਦੇ ਲੋਕਾਂ ਨੇ ਅਮਰੀਕਾ ਦੀ ਧਮਕੀ ਅੱਗੇ ਗੋਡੇ ਨਹੀਂ ਟੇਕੇ ਅਤੇ ਸੱਭਿਅਤਾ ਨੂੰ ਖਤਮ ਕਰਨ ਵਾਲੇ ਜੰਗ ਬਾਜਾਂ ਨੂੰ ਲੋਕਾਂ ਨੇ ਬੈਂਕ ਫੁੱਟ ਤੇ ਧੱਕ ਦਿੱਤਾ |ਸੀਜ ਫਾਇਰ ਨੇ ਸਾਬਤ ਕਰ ਦਿੱਤਾ ਹੈ ਕਿ ਅਸਲ ਤਾਕਤ ਲੋਕਾਂ ਵਿੱਚ ਹੁੰਦੀ ਹੈ | ਜੇ ਲੋਕ ਚੇਤਨ ਹੋਣ ਤਾਂ ਹਥਿਆਰ ਅਤੇ ਫੌਜਾਂ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੇ | ਸਭਿਅਤਾ ਖਤਮ ਕਰਨ ਦੀ ਧਮਕੀ ਤੋਂ ਬਾਅਦ ਇਰਾਨ ਦੇ ਲੱਖਾਂ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ ਤਾਂ ਅਮਰੀਕਨ ਸਾਮਰਾਜ ਅਤੇ ਉਸਦੀ ਜੁੰਡਲੀ ਨੂੰ ਕਾਂਬਾ ਛਿੜ ਗਿਆ ਤੇ ਸੀਜ ਫਾਇਰ ਹੋਇਆ | ਉਹਨਾਂ ਕਿਹਾ ਕਿ ਸਾਨੂੰ ਇਸ ਜੰਗ ਤੋਂ ਕੀ ਫਾਇਦਾ ਜਾਂ ਨੁਕਸਾਨ ਹੋਇਆ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ | ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਹੁਣ ਸੰਸਾਰ ਵਿਵਸਥਾ ਬਦਲ ਗਈ ਹੈ, ਇਸ ਲਈ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਤੇ ਦਸਖਤ ਨਾ ਕੀਤੇ ਜਾਣ | ਜੋ ਡਰਾਫਟ ਅਮਰੀਕਾ ਨੇ ਜਾਰੀ ਕੀਤਾ ਹੈ ਉਹ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਅਤੇ ਉਦਯੋਗਾਂ ਦੇ ਹਿੱਤ ਵਿੱਚ ਨਹੀਂ ਹੈ | ਇਸ ਮੌਕੇ ਉਹਨਾਂ ਨਾਲ ਮਨਰੇਗਾ ਅਧਿਕਾਰ ਅੰਦੋਲਨ ਦੇ ਆਗੂ ਸਾਥੀ ਸੁਰਜੀਤ ਮਲਪੁਰੀ, ਅਤੇ ਖੇਤ ਮਜ਼ਦੂਰਾਂ ਦੇ ਆਗੂ ਸਾਥੀ ਗੁਰਮੁਖ ਸਿੰਘ ਵੀ ਨਾਲ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਪੰਜਾਬ ਵਲੋਂ ਅਰਥੀ ਫੂਕ ਪ੍ਰਦਰਸ਼ਨ
Next article2 ਦਿਨਾਂ ਤੋਂ ਪੈ ਰਹੇ ਮੀਂਹ ਤੇ ਗੜ੍ਹੇਮਾਰੀ ਨਾਲ ਕਿਸਾਨਾਂ ਦੀ ਕਣਕ ਦਾ ਹੋਇਆ ਭਾਰੀ ਨੁਕਸਾਨ