2 ਜੁਲਾਈ ਨੂੰ ਰੀਲੀਜ਼ ਹੋ ਰਹੀ ਹੈ ਲਘੂ ਪੰਜਾਬੀ ਫਿਲਮ ‘ਭੁੱਖ’ ਦਾ ਹੰਗਰ

ਫਿਲਮ ਦਾ ਪੋਸਟਰ ਹੋਇਆ ਰੀਲੀਜ਼

ਅੱਪਰਾ-(ਸਮਾਜ ਵੀਕਲੀ)-ਕਰੋਨਾ ਵਾਇਰਸ ਮਹਾਂਮਾਰੀ ਦੇ ਕਾਰਣ ਪੰਜਾਬ, ਪੰਜਾਬੀ ਤੇ ਪੰਜਾਬੀਆਂ ਨੂੰ ਦੇਸ਼ਾਂ-ਵਿਦੇਸ਼ਾਂ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਵਾਲੇ ਗਾਇਕਾਂ, ਕਲਾਂਕਾਰਾਂ ਤੇ ਬਾਕੀ ਸਹਿਯੋਗੀ ਟੀਮ ਦੇ ਹਾਲਤਾਂ ਨੂੰ ਦਰਸਾਉਂਦੀ ਪੰਜਾਬੀ ਲਘੂ ਫਿਲਮ ‘ਭੁੱਖ’ ਦਾ ਹੰਗਰ 2 ਜੁਲਾਈ ਨੂੰ ਰੀਲੀਜ਼ ਹੋ ਰਹੀ ਹੈ।

ਡੀ. ਐਸ. ਮਿਊਜ਼ਿਕ ਕੰਪਨੀ ਦੇ ਮਾਲਕ ਤੇ ਪ੍ਰੋਡਿਊਸਰ ਧੰਨਪਤ ਰਾਏ ਤੇ ਪ੍ਰੋਡਿਊਸਰ ਪੰਮਾ ਕਲੇਰ (ਯੂ. ਏ. ਈ.) ਵਲੋਂ ਜਾਰੀ ਇਸ ਫਿਲਮ ਦਾ ਅੱਜ ਪੋਸਟਰ ਵੀ ਰੀਲੀਜ਼ ਕਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੋਡਿਊਸਰ ਪੰਮਾ ਕਲੇਰ ਨੇ ਦੱਸਿਆ ਕਿ ਇਸ ਫਿਲਮ ਨੂੰ ਬਾਬਾ ਕਮਲ ਵਲੋਂ ਪੂਰੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ।

ਦਰਵੇਸ਼ ਸਾਂਈ ਪਰਮਜੀਤ ਸਿੰਘ ਦੇ ਆਸ਼ੀਰਵਾਦ ਸਦਕਾ ਇਸ ਫਿਲਮ ਨੂੰ ਪੰਜਾਬ ਦੀਆਂ ਵੱਖ-ਵੱਖ ਥਾਵਾਂ ‘ਤੇ ਫਿਲਮਾਇਆ ਗਿਆ ਹੈ। ਇਸ ਫਿਲਮ ਨੂੰ ਡਾਇਰੈਕਟਰ ਕੁਲਵੰਤ ਕਾਂਤੀ ਨੇ ਡਾਇਰੈਕਟ ਕੀਤਾ ਹੈ। ਪ੍ਰੋਡਿਊਸਰ ਪੰਮਾ ਕਲੇਰ ਨੇ ਦੱਸਿਆ ਕਿ ਸਮਾਜ ਦੇ ਅਜੋਕੇ ਹਾਲਾਤਾਂ ਅਨੁਸਾਰ ਇਹ ਲਘੂ ਫਿਲਮ ਹਰ ਇੱਕ ਨੂੰ ਪਸੰਦ ਆਵੇਗੀ।

Previous articlePM outlines economic reforms, says several sectors ‘unlocked’
Next articleShilpa Shetty is proud of ‘tigress’ Sushmita Sen