
ਸੰਗਰੂਰ (ਸਮਾਜ ਵੀਕਲੀ) ਜੇ.ਬੀ.ਟੀ. 1979-82 ਬੈਚ ਦੇ ਪੁਰਾਣੇ ਸਾਥੀਆਂ ਨੇ ਸ੍ਰੀ ਹਰਮਿੰਦਰ ਸਿੰਘ ਮੰਗਵਾਲ ਅਤੇ ਸੁਰਿੰਦਰਪਾਲ ਉੱਪਲੀ ਦੀ ਅਗਵਾਈ ਵਿੱਚ ਚਾਵਲਾ ਰੈਸਟੋਰੈਂਟ, ਅਫ਼ਸਰ ਕਲੋਨੀ, ਸੰਗਰੂਰ ਵਿਖੇ ਦੋਸਤ ਮਿਲਣੀ ਕੀਤੀ ।ਜਿਸ ਵਿੱਚ ਉਸ ਸਮੇਂ ਦੇ ਜੇ.ਬੀ.ਟੀ. ਬੈਚ ਨੂੰ ਪੜ੍ਹਾਉਂਦੇ ਅਧਿਆਪਕ ਦਿਆਲ ਸਿੰਘ ਮੰਡੇਰ ਅਤੇ ਅਮਰਜੀਤ ਸਿੰਘ ਖਹਿਰਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਾਰੇ ਸਾਥੀਆਂ ਨੇ ਪਿਛਲੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸਮੇਂ ਬੋਲਦਿਆਂ ਹਰਮਿੰਦਰ ਮੰਗਵਾਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਮੀਟਿੰਗਾਂ ਜਰੂਰ ਹੋਣੀਆਂ ਚਾਹੀਦੀਆਂ ਹਨ। ਸੁਰਿੰਦਰਪਾਲ ਉੱਪਲੀ ਨੇ ਤਰਕਸ਼ੀਲਤਾ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅੰਧਵਿਸ਼ਵਾਸਾਂ ਵਹਿਮਾਂ -ਭਰਮਾਂ ਤੇ ਰੂੜ੍ਹੀਵਾਦੀ ਵਿਚਾਰਾਂ ਤੋਂ ਤੋਂ ਮੁਕਤ ਹੋਣ ਲਈ ਵਿਗਿਆਨਕ ਸੋਚ ਅਪਨਾਉਣੀ ਚਾਹੀਦੀ ਹੈ। ਸਰਬਜੀਤ ਸਿੰਘ ਰੂੜਗੜ ਨੇ ਕਿਹਾ ਕਿ ਸਾਨੂੰ ਸਿਹਤ ਵੱਲ ਖਾਸ ਧਿਆਨ ਰੱਖਦਿਆਂ ਖਾਣ-ਪੀਣ ਤੇ ਕਾਬੂ ਕਰਕੇ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਲਾਭ ਸਿੰਘ ਜਾਤੀਮਾਜਰਾ ਨੇ ਸਾਥੀਆਂ ਨਾਲ ਚੰਗੇ ਸਬੰਧ ਬਣਾਉਣ ਬਾਰੇ ਵਿਚਾਰ ਦਿੱਤੇ। ਸਾਧ ਰਾਮ ਮਹਿਲਾਂ ਨੇ ਬੱਚਿਆਂ ਨੂੰ ਚੰਗੀ ਸਿੱਖਿਆ ਤੇ ਜ਼ੋਰ ਦੇਣ ਬਾਰੇ ਕਿਹਾ। ਦਰਸ਼ਨ ਸਿੰਘ ਬਾਹਮਣੀਆਂ ਨੇ ਸਮੇਂ ਦੀ ਕਦਰ ਬਾਰੇ ਜਾਣਕਾਰੀ ਦਿੱਤੀ। ਬੰਤਾ ਸਿੰਘ ਕੈਂਪਰ ਨੇ ਖੇਡਾਂ ਬਾਰੇ ਉਤਸ਼ਾਹਿਤ ਕਰਨ ਬਾਰੇ ਕਿਹਾ। ਮੱਘਰ ਸਿੰਘ ਮਾਣਕੀ ਨੇ ਕਿਹਾ ਕਿ ਇਸ ਤਰਾਂ ਦੀਆਂ ਮੀਟਿੰਗਾਂ ਸਾਰਥਿਕ ਸਾਬਤ ਹੁੰਦੀਆਂ ਹਨ। ਸੁਖਮਿੰਦਰ ਸਿੰਘ ਛੰਨਾਂ ਨੇ ਨਸ਼ਿਆ ਸਬੰਧੀ ਵਿਚਾਰ ਦਿੱਤੇ। ਹਰਦਿੱਤ ਸਿੰਘ ਬਰਨਾਲਾ ਨੇ ਅਧਿਆਪਕਾਂ ਦੇ ਸਤਿਕਾਰ ਬਾਰੇ ਦੱਸਿਆ। ਸ.ਦਿਆਲ ਸਿੰਘ ਮੰਡੇਰ ਨੇ ਸਿਹਤ ਤੇ ਖੇਡਾਂ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਪੜ੍ਹਾਏ ਬੱਚੇ ਉੱਚੇ ਮੁਕਾਮਾਂ ਤੇ ਪਹੁੰਚਦੇ ਹਨ, ਅਮਰਜੀਤ ਸਿੰਘ ਖਹਿਰਾ ਨੇ ਸਮੇਂ ਦੀ ਕਦਰ ਉੱਚੇ ਵਿਚਾਰਾਂ, ਖੇਡਾਂ ਨਾਲ ਚੰਗੇ ਸਬੰਧ ਬਣਾਉਣ ਬਾਰੇ ਕਿਹਾ। ਅਖੀਰ ਸਿੰਘ ਹਰਮਿੰਦਰ ਸਿੰਘ ਮੰਗਵਾਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਲਦੀ ਹੀ ਅਗਲੀ ਮੀਟਿੰਗ ਦੀ ਸਮਾਂ ਸਾਰਣੀ ਦੱਸੀ ਜਾਵੇਗੀ। ਇਸ ਮਿਲਣੀ ਵਿੱਚ ਚਾਹ ਅਤੇ ਦੁਪਹਿਰ ਦਾ ਖਾਣਾ ਵੀ
ਸਾਝਾਂ ਕੀਤਾ ਗਿਆ।
ਮਾਸਟਰ ਪਰਮਵੇਦ
9417422349