HOME 16ਵਾਂ ਅਸ਼ੋਕਾ ਵਿਜੈ ਦਸ਼ਮੀ ਮਹਾਂਉਤਸਵ 2 ਨੂੰ

16ਵਾਂ ਅਸ਼ੋਕਾ ਵਿਜੈ ਦਸ਼ਮੀ ਮਹਾਂਉਤਸਵ 2 ਨੂੰ

1

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਧੱਮਾ ਫੈੱਡਰੈਸ਼ਨ ਆਫ ਇੰਡੀਆ ਵਲੋਂ  16ਵਾਂ ਅਸ਼ੋਕਾ ਵਿਜੈ ਦਸ਼ਮੀ ਮਹਾਂਉਤਸਵ (ਅੰਬੇਡਕਰ ਧੱਮ ਕ੍ਰਾਂਤੀ ਦਿਵਸ) ਮਿਤੀ 2 ਅਕਤੂਬਰ ਦਿਨ ਵੀਰਵਾਰ ਨੂੰ  ਸਵੇਰੇ 10 ਵਜੇ ਤੋਂ ਲੈ ਕੇ ਦੁਪਿਹਰ 3 ਵਜੇ ਤੱਕ ਬਾਬਾ ਬ੍ਰਹਮ ਦਾਸ ਜੀ ਕਮਿਊਨਟੀ ਹਾਲ ਅਕਲਪੁਰ ਰੋਡ ਫਿਲੌਰ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਸੰਜੀਵ ਭੌਰਾ ਤੇ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਮੁੱਖ ਬੁਲਾਰਿਆਂ ਦੇ ਤੌਰ ‘ਤੇ ਸਤਿਕਾਰਯੋਗ ਭੰਤੇ ਵਿਨੈਚਾਰੀਆ (ਬੋਧਗਯਾ ਬੌਧ ਮਹਾਂਵਿਹਾਰ ਦੇ ਮੁਕਤੀ ਅੰਦੋਲਨ ਦੇ ਮਹਾਂਨਾਇਕ), ਸਤਿਕਾਰਯੋਗ ਭੰਤੇ ਨਿਬਾਣ ਪਥਿਕ ਜੀ (ਸੰਸਥਾਪਕ ਸ਼ਾਂਤੀ ਸਿੱਖਿਆ ਵਿਹਾਰ ਰਾਜਸਥਾਨ), ਸਤਿਕਾਰਯੋਗ ਰਾਹੁਲ ਨਾਗਪਾਲ ਜੀ (ਚਿੰਤਕ ਲੇਖਕ ਤੇ ਬੁੱਧੀਜੀਵੀ), ਸਤਿਾਕਯੋਗ ਡਾ. ਵਿਨੋਦ ਜੀ (ਬਹੁਜਨ ਲੇਖਕ, ਚਿੰਤਕ, ਬੁੱਧੀਜੀਵੀ ਤੇ ਖੋਜਕਰਤਾ), ਸਤਿਕਾਰਯੋਗ ਗੁਰਦਿਆਲ ਬੋਧ ਜੀ (ਯੂ. ਕੇ) ਧੱਮ ਪ੍ਰਚਾਰਕ, ਸਤਿਕਾਰਯੋਗ ਡਾ. ਰਿਤੂ ਜੀ (ਸਮਾਜਿਕ ਕਾਰਜਕਰਤਾ ਤੇ ਮਨੋਵਿਗਿਆਨੀ ਆਪਣੇ ਵਿਚਾਰ ਪੇਸ਼ ਕਰਨਗੇ | ਜਿਕਰਯੋਗ ਹੈ ਕਿ ਇਹ ਨਿੋਰਲ ਧਾਰਮਿਕ, ਸਮਾਜਿਕ ਤੇ ਮਿਸ਼ਨਰੀ ਸਮਾਗਮ ਪ੍ਰੀਨਿਰਵਾਣ ਪ੍ਰਾਪਤੀ ਮਿਸ਼ਨਰੀ ਸਾਥੀ ਤੇ ਧੱਮ ਬੰਧੂ ਮਾਣਯੋਗ ਮਦਨ ਲਾਲ ਸਰੋਏ (ਯੂ. ਕੇ) ਜੀ ਦੀ ਨਿੱਘੀ ਯਾਦ ਨੂੰ  ਸਮਰਪਿਤ ਹੋਵੇਗਾ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁਰਦੁਆਰਾ ਚਰਨ ਕੰਵਲ ਸਾਹਿਬ ਬੰਗਾ ਵਿਖੇ ਚੜ੍ਹਦੀ ਕਲਾ ਨਾਲ ਕਰਵਾਇਆ ਗਿਆ 18ਵਾਂ ਗੁਰਮਤਿ ਸਮਾਗਮ
Next articleਆਖ਼ਰ ਕੰਜਕਾਂ ਲੱਭ ਹੀ ਗਈਆਂ!