ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਸਿਵਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਸੀਐੱਚਸੀ ਫੱਤੂ ਢੀਂਗਾ ਡਾ.ਰਾਜੀਵ ਪਰਾਸ਼ਰ ਦੀ ਦੇਖ ਰੇਖ ਹੇਠ ਨੋਡਲ ਅਫਸਰ ਡਾ. ਤਰਦੀਪ ਸਿੰਘ ਨੇ ਦੱਸਿਆ ਪਿੰਡ ਤਯਬਪੁਰ ਵਿਖੇ 150 ਲੋਕਾਂ ਦੀ ਵੈਕਸੀਨੇਸ਼ਨ ਕੀਤੀ ਗਈl ਉਨ੍ਹਾਂ ਕਿਹਾ ਕਿ ਕੋਵਿਡ ਵੈਕਸੀਨੇਸ਼ਨ ਸੁਰੱਖਿਅਤ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਕੋਰੋਨਾ ਵੈਕਸੀਨ ਲਗਵਾ ਕੇ ਆਪਣਾ ਤੇ ਦੂਜਿਆਂ ਦਾ ਬਚਾਅ ਕਰਨ।
ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਤੇ ਆਪਣੇ ਪਰਿਵਾਰ ਦਾ ਖੁਦ ਖਿਆਲ ਰੱਖਣਾ ਪਵੇਗਾ।ਉਨ੍ਹਾਂ ਕਿਹਾ ਕਿ ਅਜੇ ਕੋਰੋਨਾ ਦਾ ਪ੍ਰਕੋਪ ਪੂਰੀ ਤਰ੍ਹਾਂ ਨਾਲ ਬੰਦ ਨਹੀਂ ਹੋਇਆ। ਇਸ ਲਈ ਸਾਨੂੰ ਬਾਹਰ ਨਿਕਲਦੇ ਸਮੇਂ ਮੂੰਹ ਤੇ ਮਾਸਕ ਲਗਾ ਕਿ ਨਿਕਲਣਾ ਚਾਹੀਦਾ ਹੈ।ਇਸ ਮੌਕੇ ਡਾ.ਨਵਰੋਜ਼ ਸਿੰਘ ਮੱਲ੍ਹੀ, ਦਵਿੰਦਰ ਸਿੰਘ ਭਵਾਨੀਪੁਰ,ਮਨਿੰਦਰ ਕੌਰ ਸੀਐੱਚਓ, ਪਰਮਜੀਤ ਕੌਰ ਏ ਐੱਨ ਐੱਮ, ਅਮਰਜੀਤ ਸਿੰਘ ਫਰਮਾਸਿਸਟ, ਫੁੰਮਣ ਸਿੰਘ ਜੀਓਜੀ,ਤਯਬਪੁਰ ਦੇ ਸਰਪੰਚ ਬਲਵਿੰਦਰਪਾਲ ਮੌਮੀ,ਹਰਭਜਨ ਲਾਲ ਪੰਚ, ਦੇਸ ਰਾਜ ਪੰਚ, ਜਸਪਾਲ ਸਿੰਘ ਪੰਚ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly