HOME 15 ਜਨਵਰੀ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਦਾ ਜਨਮ ਦਿਨ ਜਨ ਕਲਿਆਣ...

15 ਜਨਵਰੀ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਦਾ ਜਨਮ ਦਿਨ ਜਨ ਕਲਿਆਣ ਦਿਵਸ ਵਜੋਂ ਮਨਾਇਆ ਜਾਏਗਾ-ਬੈਨੀਵਾਲ

2

ਜਲੰਧਰ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਪੰਜਾਬ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਬਲਾਕ ਸੰਮਤੀ ਜਿਲਾ ਪਰਿਸ਼ਦ ਚੋਣਾਂ ਚ ਜਿੱਤਣ ਵਾਲੇ ਤੇ ਲੜਨ ਵਾਲੇ ਬਸਪਾ ਆਗੂਆਂ ਦਾ ਸ੍ਰੀ ਰਣਧੀਰ ਸਿੰਘ ਬੈਣੀਵਾਲ ਸੈਂਟਰਲ ਕੋਆਰਡੀਨੇਟਰ, ਡਾਕਟਰ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਹੁਜਨ ਪੰਜਾਬ,ਕੇਂਦਰੀ ਇੰਚਾਰਜ ਚੰਡੀਗੜ੍ਹ, ਨਵਾਂ ਸ਼ਹਿਰ ਤੋਂ ਬਸਪਾ ਵਿਧਾਇਕ ਡਾਕਟਰ ਨਛੱਤਰ ਪਾਲ ਕੇਂਦਰੀ ਇੰਚਾਰਜ ਬਸਪਾ ਪੰਜਾਬ, ਪਰਜਾਪਤੀ ਅਜੀਤ ਸਿੰਘ ਭੈਣੀ ਸਟੇਟ ਜੋਨ ਕੁਆਰਡੀਨੇਟਰ,ਸਰਦਾਰ ਕੁਲਦੀਪ ਸਿੰਘ ਸਰਦੂਲਗੜ ਸਟੇਟ ਜੋਨ ਕੁਆਰਡੀਨੇਟਰ,ਚੌਧਰੀ ਗੁਰਨਾਮ ਸਟੇਟ ਜੋਨ ਕੁਆਰਡੀਨੇਟਰ, ਤੀਰਥ ਮਹਿਰਾ ਰਾਜਪਰਾ ਸਟੇਟ ਜੋਨ ਕੁਆਰਡੀਨੇਟਰ ਵੱਲੋਂ ਸਨਮਾਨ ਕੀਤਾ ਗਿਆ। ਮੀਟਿੰਗ ਵਿੱਚ ਪ੍ਰਬੰਧਾਂ ਦੀ ਜਿੰਮੇਵਾਰੀ ਐਡਵੋਕੇਟ ਬਲਵਿੰਦਰ ਕੁਮਾਰ ਸਟੇਟ ਜਨਰਲ ਸੈਕਟਰੀ, ਸਟੇਟ ਆਫਿਸ ਸੈਕਟਰੀ ਇੰਜੀਨੀਅਰ ਜਸਵੰਤ ਰਾਏ, ਸਟੇਟ cashior ਪਰਮਜੀਤ ਮਲ ਵਲੋਂ ਨਿਭਾਈ ਗਈ। ਇਸ ਮੌਕੇ ਤੇ ਸ਼੍ਰੀ ਸੁਰਜੀਤ ਝੰਡੇਰ ਵਰਲਡ ਵਾਈਡ ਬੀਐਸਪੀ ਸਪੋਰਟਰ ਦਾ ਵੀ ਪਾਰਟੀ ਵੱਲੋਂ ਸਨਮਾਨ ਕੀਤਾ ਗਿਆ। ਮੀਟਿੰਗ ਵਿੱਚ 15 ਜਨਵਰੀ ਨੂੰ ਭੈਣ ਕਮਾਰੀ ਮਾਇਆਵਤੀ ਜੀ ਦਾ ਜਨਮ ਦਿਨ ਜਨ ਕਲਿਆਣ ਦਿਵਸ ਵਜੋਂ ਪੰਜਾਬ ਦੇ ਹਰੇਕ ਜੋਨ ਵਿੱਚ ਮਨਾਇਆ ਜਾਊਗਾ। ਉਸ ਸਬੰਧੀ ਪਾਰਟੀ ਲੀਡਰਸ਼ਿਪ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਵਿੱਚ ਮਨਰੇਗਾ ਵਿੱਚ ਕੀਤੇ ਬਦਲਾਅ ਮਜ਼ਦੂਰ ਵਿਰੋਧੀ ਐਲਾਨੇ ਗਏ । ਅਤੇ ਪਾਰਟੀ ਦ੍ਰਿੜਤਾ ਨਾਲ ਮਜ਼ਦੂਰਾਂ ਦੇ ਹਿੱਤਾਂ ਦੇ ਰਾਖੀ ਦੀ ਲੜਾਈ ਲੜੂਗੀ, ਪੰਜਾਬ ਦੀ ਆਮ ਪਾਰਟੀ ਸਰਕਾਰ ਵਲੋਂ ਲਗਾਤਾਰ ਚੋਣਾਂ ਵਿੱਚ ਕੀਤੇ ਗਏ । ਵਾਦਿਆਂ ਨੂੰ ਭੁਲਾ ਕੇ ਪੰਜਾਬੀਆਂ ਨਾਲ ਕੀਤੇ ਜਾ ਰਹੇ ਧੋਖੇ ਦਾ ਗੰਭੀਰ ਨੋਟਿਸ ਲਿਆ । ਔਰਤਾਂ ਦੇ ਖਾਤੇ ਚ ਗਰੰਟੀ ਮੁਤਾਬਕ 48 ਹਜਾਰ ਰੁਪਆ ਪੰਜਾਬ ਸਰਕਾਰ ਨੂੰ ਟਰਾਂਸਫਰ ਕਰਨ ਲਈ ਕਿਹਾ । ਬਹੁਜਨ ਸਮਾਜ ਪਾਰਟੀ ਔਰਤਾਂ ਦੇ ਹਿੱਤਾਂ ਲਈ ਪੰਜਾਬ ਸੰਭਾਲੋ ਮਹਿਮ ਨੂੰ ਘਰ-ਘਰ ਪਹੁੰਚਾ- ਕੇ ਪੰਜਾਬ ਸਰਕਾਰ ਨੂੰ ਮਜਬੂਰ ਕਰੇਗੀ ਕਿ ਉਹ ਪਿਛਲੇ ਚਾਰ ਸਾਲਾਂ ਦਾ 48/48 ਹਜਾਰ ਰੁਪਆ ਔਰਤਾਂ ਦੇ ਖਾਤੇ ਚ ਪਾਵੇ ਨਹੀਂ ਤਾਂ ਗੱਦੀ ਛੱਡੋ।  ਮੀਟਿੰਗ ਵਿੱਚ ਪਿਛਲੇ ਦਿਨੀ ਵਿਧਾਨ ਸਭਾ ਰਾਜਪੁਰਾ ਦੇ ਪਿੰਡ ਕਲੋਲੀ ਚ ਡਾਕਟਰ ਅੰਬੇਡਕਰ ਜੀ ਦੇ ਉਖਾੜੇ ਗਏ ਬੁੱਤ ਦਾ ਗੰਭੀਰ ਨੋਟਿਸ ਲਿਆ। ਪੰਜਾਬ ਸਰਕਾਰ ਵੱਲੋਂ ਡਾਕਟਰ ਅੰਬੇਡਕਰ ਗੁਰੂ ਰਵਿਦਾਸ ਗੁਰੂ ਘਰਾਂ ਦੀ ਲਗਾਤਾਰ ਕੀਤੀ ਜਾ ਰਹੀ। ਬੇਅਦਬੀ ਦਾ ਗੰਭੀਰ ਨੋਟਿਸ ਲੈਂਦੇਆ ਸਰਕਾਰ ਨੂੰ ਉਸੇ ਜਗ੍ਹਾ ਤੇ ਬੁੱਤ ਸਥਾਪਿਤ ਕਰਨ ਲਈ ਵੀ ਕਿਹਾ ਗਿਆ। ਪੰਜਾਬ ਸਰਕਾਰ ਨੇ ਜਲਦ ਬੁਤ ਪਿੰਡ ਕਲੋਈ ਵਿੱਚ ਸਨਮਾਨ ਸਹਿਤ ਨਾ ਲਗਾਇਆ ਤਾਂ ਬਸਪਾ ਅੰਦੋਲਨ ਲਈ ਲਈ ਮਜਬੂਰ ਹੋਏਗੀ। ਪੰਜਾਬ ਸੰਭਾਲੋ ਮਹਿਮ ਜਿੰਦਾਬਾਦ, ਪੰਜਾਬ ਦਾ ਸੰਕਲਪ ਬਸਪਾ ਹੀ ਵਿਕਲਪ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਧੰਨ-ਧੰਨ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਤੇ ਰਲੀਜ਼ ਹੋਏ ਪੋਸਟਰ”ਦੁਨੀਆਂ ਤੇ ਪਹਿਚਾਣ”ਨੂੰ ਮਿਲਿਆ ਭਰਵਾਂ ਹੁੰਗਾਰਾ
Next articleਭਗਤ ਨਾਮਦੇਵ ਜੀ ਦਾ ਜੋਤੀ ਜੋਤ ਦਿਵਸ 18 ਜਨਵਰੀ ਨੂੰ ਮਨਾਇਆ ਜਾਵੇਗਾ