ਦਿੱਲੀ ਦੇ ਬੰਸੇਰਾ ਪਾਰਕ ਵਿੱਚ 15 ਨਵੰਬਰ ਨੂੰ ਅੰਦੋਲਨਕਾਰੀ ਬਿਰਸਾ ਮੁੰਡਾ ਦੀ ਜਨਮ ਜਯੰਤੀ ਤੇ 20 ਫੁੱਟ ਦੀ ਮੂਰਤੀ ਸਥਾਪਿਤ ਕਰਨ ਦੀਆਂ ਤਿਆਰੀਆਂ,, ( ਦੇਵ ਮੁਹਾਫਿਜ਼ )

(ਸਮਾਜ ਵੀਕਲੀ)  ਦਿੱਲੀ ਵਿਕਾਸ ਅਥਾਰਟੀ (ਡੀ. ਡੀ. ਏ.) ( ਦਿੱਲੀ ਡਿਵੈਲਪਮੈਂਟ ਅਥਾਰਟੀ)  ਰਿੰਗ ਰੋਡ ‘ਤੇ ਸਥਿਤ ਬੰਸੇਰਾ ਪਾਰਕ ਦੇ ਪ੍ਰਵੇਸ਼ ਦੁਆਰ ‘ਤੇ ਮਹਾਨ ਆਦਿਵਾਸੀ ਨੇਤਾ ਬਿਰਸਾ ਮੁੰਡਾ ਦੀ 150ਵੀਂ ਜਯੰਤੀ ‘ਤੇ ਉਨ੍ਹਾਂ ਦੀ 20 ਫੁੱਟ ਉੱਚੀ ਮੂਰਤੀ ਸਥਾਪਿਤ ਕਰੇਗੀ। ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਲਗਭਗ 3,000 ਕਿਲੋਗ੍ਰਾਮ ਵਜ਼ਨ ਵਾਲੀ ਇਸ ਮੂਰਤੀ ਦਾ 15 ਨਵੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਆਰਾ ਉਦਘਾਟਨ ਕੀਤਾ ਜਾਵੇਗਾ। ਇਸ ਦਿਨ ਨੂੰ ਦੇਸ਼ ਭਰ ਵਿੱਚ ‘ ਜਨਜਾਤੀ ਗੌਰਵ  ਦਿਵਸ’ ਵਜੋਂ ਵੀ ਮਨਾਇਆ ਜਾਂਦਾ ਹੈ।
  ਇਸ ਤੋਂ ਪਹਿਲਾਂ ਵੀ ਸਮੇਂ ਸਮੇਂ ਤੇ ਬਿਰਸਾ ਮੁੰਡਾ ਦੀਆਂ ਮੂਰਤੀਆਂ ਨੂੰ ਸਥਾਪਿਤ ਕੀਤਾ ਗਿਆ ਹੈ।  ਕੁੱਝ ਪੱਤਰਕਾਰਾਂ ਦਾ ਇਹ ਮੰਨਣਾ ਹੈ ਕਿ ਝਾਰਖੰਡ ਵਿੱਚ ਆਦਿਵਾਸੀਆਂ ਦਾ ਵੋਟ ਬੈਂਕ ਹੜੱਪਣ ਲਈ ਬੀ ਜੇ ਵੱਲੋਂ ਬਿਰਸਾ ਮੁੰਡਾ ਦੀ ਮੂਰਤੀ ਨੂੰ ਦਿੱਲੀ ਵਿੱਚ ਸਥਾਪਤ ਕੀਤਾ ਜਾ ਰਿਹਾ ਹੈ। ਸੰਸਦ ਭਵਨ ਵਿਖੇ ਵੀ ਬੀ ਦੇ ਪੀ ਨੇ ਬਿਰਸਾ ਮੁੰਡਾ ਦੀ ਮੂਰਤੀ ਨੂੰ ਸਥਾਪਿਤ ਕੀਤਾ ਹੋਇਆ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਇੱਕ ਪਾਸੇ ਬੀ ਜੇ ਪੀ ਆਪਣੇ ਰਾਜ ਦੌਰਾਨ ਬਿਰਸਾ ਮੁੰਡਾ ਦੀਆਂ ਮੂਰਤੀਆਂ ਲਗਵਾ ਰਹੀ ਹੈ ਅਤੇ ਦੂਜੇ ਪਾਸੇ ਬੀ ਦੇ ਪੀ ਦੇ ਰਾਜ ਵਿੱਚ ਹੀ ਬਿਰਸਾ ਮੁੰਡਾ ਦੀਆਂ ਮੂਰਤੀਆਂ ਨੂੰ ਲਗਾਤਾਰ ਤੋੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ।‌ ਸਾਲ 2019 ਰਾਂਚੀ ਵਿੱਚ , ਸਾਲ 2022 ਗੁਜਰਾਤ ਵਿੱਚ, ਸਾਲ 2023 ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਵਿੱਚ, ਸਾਲ 2020 ਰਾਮਗੜ੍ਹ ਝਾਰਖੰਡ ਵਿੱਚ ਅਤੇ ਸਾਲ 2013 ਝਾਰਖੰਡ ਦੇ ਬਲੀਆਪੁਰ ਵਿੱਚ ਬਿਰਸਾ ਮੁੰਡਾ ਦੀਆਂ ਮੂਰਤੀਆਂ ਨੂੰ ਤੋੜਨ ਦੇ ਦੋਸ਼ ਵਿੱਚ ਆਦਿਵਾਸੀ ਸਮੁਦਾਏ ਵੱਲੋਂ ਕਾਫ਼ੀ ਹੰਗਾਮਾ ਕੀਤਾ ਗਿਆ ਸੀ। ਮੂਰਤੀ ਲਗਵਾਉਣੀ ਅਤੇ ਤੋੜਨੀ ਇਹ ਸ਼ਭ ਰਾਜਨੀਤੀ ਏਜੰਡਾ ਹੈ। ਜੇਕਰ ਬੀ ਜੇ ਪੀ ਨੂੰ ਆਦਿਵਾਸੀਆਂ ਦੀ ਏਨੀ ਹੀ ਚਿੰਤਾ ਹੈ ਤਾਂ ਉਹ ਮੂਰਤੀਆਂ ਲਗਵਾਉਣ ਤੋਂ ਜ਼ਿਆਦਾ ਮੂਰਤੀਆਂ ਨੂੰ ਸੁਰੱਖਿਅਤ ਕਰਨ ਦੀ ਵੀ ਜ਼ਿੰਮੇਵਾਰੀ ਉਠਾਵੇ। ਇਕੱਲੀਆਂ ਮੂਰਤੀਆਂ ਲਗਵਾਉਣ ਨਾਲ ਹੀ ਦੇਸ਼ ਦੀ ਜੰਤਾ ਨੂੰ ਭਾਰਤੀ ਸੁਤੰਤਰਤਾ ਅੰਦੋਲਨ ਦੇ ਹੀਰੋ ਤੋਂ ਜਾਣੂੰ ਨਹੀਂ ਕਰਵਾਇਆ ਜਾ ਸਕਦਾ। ਇਸਦੇ ਨਾਲ ਨਾਲ ਸਰਕਾਰ ਪੂਰੇ ਭਾਰਤ ਦੇ ਸਕੂਲਾਂ ਦੀਆਂ ਕਿਤਾਬਾਂ ਵਿੱਚ ਸੁਤੰਤਰਤਾ ਸੰਗਰਾਮੀ ਬਿਰਸਾ ਮੁੰਡਾ ਦੀ ਜੀਵਨੀ ਨੂੰ ਦਰਜ਼ ਕਰਨ ਦਾ ਵੀ ਜੁੰਮਾ ਚੁੱਕੇ। ਇਹੀ ਮਹਾਨ ਅੰਦੋਲਨਕਾਰੀ ਸੂਰਬੀਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਾਬੇ ਨਾਨਕ ਜੀ ਦੀਆਂ ਅਸਲ ਸਿੱਖਿਆਵਾਂ
Next articleਬੌਧਿਕ ਦਲੇਰੀ ਦੇ ਪ੍ਰਤੀਕ – ਗੁਰੂ ਨਾਨਕ