ਅੱਪਰਾ (ਸਮਾਜ ਵੀਕਲੀ)- ਅੱਪਰਾ ਦੇ ਸਰਕਾਰੀ ਹਾਈ ਸਕੂਲ ਵਿਖੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ‘ਹੋਲੀ ਗੋਸਪਲ ਮਨਿਸਟਰੀ ਸੋਸਾਇਟੀ’ ਵਲੋਂ ਮਾਸਟਰ ਜਸਪਾਲ ਸੰਧੂ ਦੇ ਯਤਨਾਂ ਸਦਕਾ 15 ਲੋੜਵੰਦ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਗਈ। ਇਸ ਮੌਕੇ ਦੋ ਲੜਕੀਆਂ ਨੂੰ ਸਾਈਕਲ ਤੇ ਇੱਕ ਵਿਅਕਤੀ ਨੂੰ ਸਰਜਰੀ ਲਈ ਜਰੂਰੀ ਟੈਸਟਾਂ ਦੇ ਲਈ 2500 ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ। ਸਮੋਗਮ ਦੌਰਾਨ ਮਾਸਟਰ ਜਸਪਾਲ ਸੰਧੂ ਨੇ ਆਏ ਹੋਏ ਦਾਨੀ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਮੈਂਬਰ ਮਾਸਟਰ ਸੁਰਿੰਦਰ ਪੁਆਰੀ, ਡਾ. ਕਰਮਜੀਤ ਸਿੰਘ, ਸ੍ਰੀਮਤੀ ਸੁਖਵਿੰਦਰ ਕੌਰ, ਭੁਪਿੰਦਰ ਸਿੰਘ ਸੰਧੂ, ਰਜਿੰਦਰ ਕੌਰ, ਗਗਨਦੀਪ ਕੌਰ, ਸੀਮਾ ਰਾਣੀ, ਅੰਕਿਤ ਗੁਲਾਟੀ, ਜਸਦੀਪ ਕੌਰ, ਹਰਜੀਤ ਸਿੰਘ, ਸੋਮਨਾਥ ਮੈਂਬਰ ਪੰਚਾਇਤ ਅੱਪਰਾ ਵੀ ਹਾਜ਼ਰ ਸਨ।
HOME 15 ਲੋੜਵੰਦ ਪਰਿਵਾਰਾਂ ਦੀ ਕੀਤੀ ਆਰਥਿਕ ਸਹਾਇਤਾ