ਮਿਲਾਪੜੇ ਸੁਭਾਅ ਦੇ ਮਾਲਿਕ ਤੇ ਨੇਕ ਦਿਲ ਇਨਸਾਨ ਸਨ ਮਾ. ਗੁਰਮੁੱਖ ਸਿੰਘ ਬਾਸੀ

ਅੱਪਰਾ (ਸਮਾਜ ਵੀਕਲੀ)-ਇਲਾਕੇ ਦੇ ਉੱਘੇ ਸਮਾਜ ਸੇਵਕ ਤੇ ਪਿੰਡ ਮਸਾਣੀ ਦੇ ਸਾਬਕਾ ਸਰਪੰਚ ਸੁਖਪਾਲਵੀਰ ਸਿੰਘ ਰੂਬੀ ਦੇ ਪਿਤਾ ਜੀ ਸ. ਗੁਰਮੁੱਖ ਸਿੰਘ ਬਾਸੀ (ਰਿਟਾਇਰਡ) ਮਾਸਟਰ ਮਿਲਾਪੜੇ ਸੁਭਾਅ ਦੇ ਮਾਲਿਕ ਤੇ ਇੱਕ ਨੇਕ ਦਿਲ ਇਨਸਾਨ ਸਨ। ਆਪ ਅਧਿਆਪਕ ਹੁੰਦੇ ਹੋਏ ਉਨਾਂ ਨੇ ਸਿੱਖਿਆ ਦੀ ਅਹਿਮੀਅਤ ਨੂੰ ਸਮਝਦੇ ਹੋਏ ਆਪਣੀਆਂ ਚਾਰ  ਬੇਟੀਆਂ ਤੇ ਦੋ ਬੇਟਿਆਂ ਨੂੰ ਉੱਚ ਸਿੱਖਿਆ ਤੱਕ ਪੜਾਈ ਕਰਵਾਈ। ਗੁਰਮੱਖ ਸਿੰਘ ਬਾਸੀ ਦੂਸਰੇ ਜਰੂਰਤਮੰਦ ਲੋਕਾਂ ਦੀ ਮੱਦਦ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਜਿਸ ਕਾਰਣ ਉਹ ਹਮੇਸ਼ਾ ਹੀ ਆਮ ਲੋਕਾਂ ‘ਚ ਗੁਜ਼ਰਨ ਵਾਲੇ ਇਨਸਾਨ ਸਨ। ਆਧਿਆਪਨ ਦੇ ਖੇਤਰ ‘ਚ ਵੀ ਉਹ ਹਮੇਸ਼ਾ ਆਪਣੇ ਫ਼ਰਜਾਂ ਪ੍ਰਤੀ ਜਾਗਰੂਕ ਰਹਿੰਦੇ ਸਨ ਤੇ ਜਰੂਰਤਮੰਦ ਵਿਦਿਆਰਥੀਆਂ ਦੀ ਮੱਦਦ ਵੀ ਕਰਦੇ ਰਹਿੰਦੇ ਸਨ। ਉਨਾਂ ਦੀ ਮੌਤ ਹੋ ਜਾਣ ਕਾਰਣ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ. ਗੁਰਮੁੱਖ ਸਿੰਘ ਬਾਸੀ ਜੀ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 28 ਅਕਤੂਬਰ ਦਿਨ ਬੁੱਧਵਾਰ ਨੂੰ ਉਨਾਂ ਦੇ ਗ੍ਰਹਿ ਪਿੰਡ ਮਸਾਣੀ (ਨੇੜੇ ਅੱਪਰਾ) ਵਿਖੇ 12 ਵਜੇ ਤੋਂ 1 ਵਜੇ ਤੱਕ ਹੋਵੇਗੀ।

 

Previous articleSisters Kareena, Karisma shoot together for a project
Next article15 ਲੋੜਵੰਦ ਪਰਿਵਾਰਾਂ ਦੀ ਕੀਤੀ ਆਰਥਿਕ ਸਹਾਇਤਾ