15ਵੇਂ ਵਿੱਤ ਕਮਿਸ਼ਨ ਨੇ ਰਾਸ਼ਟਰਪਤੀ ਨੂੰ ਰਿਪੋਰਟ ਸੌਂਪੀ

ਨਵੀਂ ਦਿੱਲੀ (ਸਮਾਜ ਵੀਕਲੀ) :   15ਵੇਂ ਵਿੱਤ ਕਮਿਸ਼ਨ ਨੇ ਸੋਮਵਾਰ ਨੂੰ ਆਪਣੀ ਰਿਪੋਰਟ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪ ਦਿੱਤੀ। ਐਨ ਕੇ ਸਿੰਘ ਦੀ ਅਗਵਾਈ ਵਾਲੇ ਇਸ ਕਮਿਸ਼ਨ ਨੇ 2021-22 ਤੋਂ ਲੈ ਕੇ 2025-26 ਦੇ ਪੰਜ ਸਾਲਾਂ ਦੀ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ਨੂੰ ‘ਕੋਵਿਡ ਕਾਲ ਵਿੱਚ ਵਿੱਤ ਕਮਿਸ਼ਨ’ ਨਾਂ ਦਿੱਤਾ ਗਿਆ ਹੈ। ਕਮਿਸ਼ਨ ਦੇ ਚੇਅਰਮੈਨ ਸ੍ਰੀ ਸਿੰਘ ਨੇ ਹੋਰਨਾਂ ਮੈਂਬਰਾਂ ਨਾਲ ਇਹ ਰਿਪੋਰਟ ਰਾਸ਼ਟਰਪਤੀ ਨੂੰ ਸੌਂਪੀ। ਕਮਿਸ਼ਨ ਦੇ ਹੋਰਨਾਂ ਮੈਂਬਰਾਂ ਵਿੱਚ ਅਜੈ ਨਾਰਾਇਣ ਝਾਅ, ਅਨੂਪ ਸਿੰਘ, ਅਸ਼ੋਕ ਲਾਹਿੜੀ ਅਤੇ ਰਮੇਸ਼ ਚੰਦ ਸ਼ਾਮਲ ਹਨ। ਵਿੱਤ ਕਮਿਸ਼ਨ ਨੇ ਬੀਤੇ ਵਰ੍ਹੇ ਹੀ 2020-21 ਦੀ ਰਿਪੋਰਟ ਸਰਕਾਰ ਨੂੰ ਸੌਂਪੀ ਸੀ। ਕੇਂਦਰ ਸਰਕਾਰ ਨੇ ਇਸ ਰਿਪੋਰਟ ਨੂੰ ਮੰਨ ਲਿਆ ਸੀ ਅਤੇ 30 ਜਨਵਰੀ, 2020 ਵਿੱਚ ਇਸ ਨੂੰ ਸੰਸਦ ਵਿੱਚ ਪੇਸ਼ ਕੀਤਾ ਸੀ।

Previous articleਦਿੱਲੀ ਦੰਗੇ: ਵਕੀਲਾਂ ਦੀ ਨਿਯੁਕਤੀ ਮਾਮਲੇ ’ਚ ਜਵਾਬ ਤਲਬ
Next articleUS Secy of Housing & Urban Development tests Covid-19 positive