HOME ਜਿਲ੍ਹਾਂ ਕਾੰਨੂਨੀ ਸੇਵਾਵਾਂ ਅਥਾਰਟੀ ਵੱਲੋ ਅੰਤਰਰਾਸ਼ਟਰੀ ਦਿਵਸ ਆਂਫ ਵੋਮੈਨ ਐਂਡ ਗਰਲਜ਼ ਇਨ...

ਜਿਲ੍ਹਾਂ ਕਾੰਨੂਨੀ ਸੇਵਾਵਾਂ ਅਥਾਰਟੀ ਵੱਲੋ ਅੰਤਰਰਾਸ਼ਟਰੀ ਦਿਵਸ ਆਂਫ ਵੋਮੈਨ ਐਂਡ ਗਰਲਜ਼ ਇਨ ਫੀਲਿੰਡ ਆਂਫ ਸਾਂਇਸ ਮੌਕੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ।

1
 ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )  ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾ ਅਤੇ ਮਾਣਯੋਗ ਜਿਲ੍ਹਾਂ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਪ੍ਰਿਆ ਸੂਦ ਜੀਆਂ ਹਦਾਇਤਾਂ ਤਹਿਤ  ਮਾਣਯੋਗ ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ, ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਡਾ. ਅਮਨਦੀਪ ਜੀਆਂ ਦੀ ਅਗਵਾਈ ਹੇਠ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਮਿਤੀ 11.02.2026 ਨੂੰ   ਪੀ ਐਮ ਸਰਕਾਰੀ ਹਾਈ  ਸਕੂਲ ਗੁਣਾਚੌਰ ਵਿਖੇ  ਅੰਤਰਰਾਸ਼ਟਰੀ ਦਿਵਸ ਆਂਫ ਵੋਮੈਨ ਐਂਡ ਗਰਲਜ਼ ਇਨ ਫੀਲਿੰਡ ਆਂਫ ਸਾਂਇਸ ਮੌਕੇ ਕਾਨੂੰਨੀ ਜਾਗਰੂਤਕ ਪ੍ਰੋਗਰਾਮ ਕਰਵਾਇਆ ਗਿਆ । ਇਸ ਮੌਕੇ  ਮਾਣਯੋਗ ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਡਾ. ਅਮਨਦੀਪ ਜੀਆਂ ਵੱਲੋ ਵਿਦਿਆਰਥੀਆ  ਨੂੰ ਦੱਸਿਆ ਗਿਆ ਕਿ  ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾ  ਤਹਿਤ ਅੱਜ ਅੰਤਰਰਾਸ਼ਟਰੀ ਦਿਵਸ ਆਂਫ ਵੋਮੈਨ ਐਂਡ ਗਰਲਜ਼ ਇਨ ਫੀਲਿੰਡ ਆਂਫ ਸਾਂਇਸ  ਮੌਕੇ ਤੇ  ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਹੈ   । ਉਹਨਾ ਵੱਲੋ ਦੱਸਿਆ ਕਿ  ਇਸ ਤਰਾਂ ਦੇ ਜਾਗਰੂਕਤ ਪ੍ਰੋਗਰਾਮ ਦਾ ਮੁੱਖ ਮਨੋਰਥ ਵਿਦਿਆਰਥੀਆ ਅਤੇ ਆਮ ਲੋਕਾਂ ਨੂੰ  ਵਿਗਿਆਨ ਦੇ ਖੇਤਰ ਵਿੱਚ  ਔਰਤਾ ਅਤੇ ਲੜਕੀਆ  ਦੇ ਯੋਗਦਾਨ ਬਾਰੇ ਸਮਾਜ ਨੂੰ ਜਾਗਰੂਕਤ ਕਰਨਾ ਹੈ  ਅਤੇ ਲੜਕੀਆ ਨੂੰ  ਵਿਗਿਆਨ ਦੇ ਖੇਤਰ ਵਿੱਚ  ਕਰੀਅਰ  ਬਣਾਉਣ ਬਾਰੇ  ਉਤਸ਼ਾਹਿਤ ਕਰਨਾ ਹੈ । ਇਸ ਤੋਂ ਇਲਾਵਾ  ਬਾਲ ਵਿਆਹ ਦੀ ਮਨਾਹੀ ਅਤੇ ਰੋਕਥਾਮ ਬਾਰੇ ਕਾਨੂੰਨੀ ਜਾਗਰੂਕਤਾ ਪੈਦਾ ਕਰਨਾ, ਬਾਲ ਵਿਆਹ ਦੇ ਕਾਨੂੰਨ ਸਬੰਧੀ,  ਬਾਰੇ  ਜਾਗਰੂਕਤ   ਕੀਤਾ ਗਿਆ ਹੈ ।  ਇਸ ਤੋਂ ਇਲਾਵਾ ਵਿਦਿਆਰਥੀਆ  ਨੂੰ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਪ੍ਰਦਾਨ ਮੁਫਤ ਕਾਨੂੰਨੀ ਸੇਵਾਵਾਂ ਬਾਰੇ , ਪੋਸਕੋ ਐਕਟ, ਚਾਈਲਡ ਲੇਬਰ, ਟੋਲ ਫਰੀ ਨੰਬਰ 15100 ਬਾਰੇ ਦੱਸਿਆ ਗਿਆ । ਇਸ ਤੋ ਇਲਾਵਾ ਪੀ.ਐਲ.ਵੀ ਜਸਵਿੰਦਰ ਕੌਰ ਅਤੇ ਸ੍ਰੀ ਅਵਤਾਰ ਚੰਦ ਚੁੰਬਰ ਵੱਲੋ ਸਰਕਾਰ ਦੀਆਂ ਬੇਟੀਆ ਦੇ ਲਈ ਭਲਾਈ ਸਕੀਮਾ ਬੇਟੀ ਬਚਾਓ ਬੇਟੀ ਪੜ੍ਹਾਓ (BBBP), ਸੁਕੰਨਿਆ ਸਮ੍ਰਿੱਧੀ ਯੋਜਨਾ, ਪੋਸ਼ਣ ਅਭਿਆਨ/ਮਿਸ਼ਨ ਪੋਸ਼ਣ 2.0, ਲੜਕੀਆਂ ਦੀ ਸਿੱਖਿਆ ਯੋਜਨਾਵਾਂ ਬਾਰੇ ਜਾਗਰੂਕਤ ਕੀਤਾ ਗਿਆਂ । ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਪੀ.ਐਲ.ਵੀ ਰਬਜੋਤ ਸਿੰਘ ਚੁੰਬਰ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleBangladesh election, media’s projection, safety, etc
Next article14ਵੇਂ ਦਸਮੇਸ਼ ਟੂਰਨਾਮੈਂਟ ਆਂਡਲੂ ਦਾ ਪੋਸਟਰ ਜਾਰੀ- 25 ਤੋ 28 ਤੱਕ ਹੋਵੇਗਾ ਟੂਰਨਾਮੈਂਟ