*13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਸੱਤਵੇਂ ਦਿਨ ਖੇਡੇ ਨਾਟਕ ‘ਪਾਤਾਲ ਕਾ ਦੇਵ’ ਨੇ ਜਿੱਤੇ ਦਰਸ਼ਕਾਂ ਦੇ ਦਿਲ*

ਮੰਟੋ ਦੀ ਜ਼ਿੰਦਗੀ ਤੇ ਕਹਾਣੀਆਂ ਅਧਾਰਿਤ ਨਾਟਕ ਵਿੱਚ ਕਲਾਕਾਰਾਂ ਵੱਲੋਂ ਸ੍ਰੇਸ਼ਟ ਅਦਾਕਾਰੀ ਦਾ ਮੁਜ਼ਾਹਿਰਾ 
ਬਠਿੰਡਾ (ਸਮਾਜ ਵੀਕਲੀ) (ਅਮਰਜੀਤ ਸਿੰਘ ਜੀਤ) ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਅਤੇ ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ਼ ਚੱਲ ਰਹੇ 13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਸੱਤਵੇਂ ਦਿਨ ਨਾਟਕ ‘ਪਾਤਾਲ ਕਾ ਦੇਵ’ ਪੇ਼ਸ਼ ਕੀਤਾ ਗਿਆ ਜੋ ਸਿਰਮੌਰ ਕਹਾਣੀਕਾਰ ਮੰਟੋ ਦੀ ਜ਼ਿੰਦਗੀ ਅਤੇ ਕਹਾਣੀਆਂ ‘ਤੇ ਅਧਾਰਿਤ ਸੀ।ਐੱਨ.ਐੱਸ.ਡੀ ਦੇ ਕਲਾਕਾਰ ਰਜਿੰਦਰ ਸਿੰਘ ਦੇ ਨਿਰਦੇਸ਼ਨ ਖੇਡੇ ਇਸ ਨਾਟਕ ਵਿੱਚ ਦਰਸਾਇਆ ਗਿਆ ਕਿ ਕਿਵੇਂ ਮੰਟੋ ਨੇ ਆਪਣੀਆਂ ਕਹਾਣੀਆਂ ਰਾਹੀਂ ਔਰਤਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ ਅਤੇ ਸਫ਼ੇਦਪੋਸ਼ ਸਮਾਜ ਨੂੰ ਨੰਗਾਂ ਕੀਤਾ। ਉਸਦੀਆਂ ਲਿਖੀਆਂ ਕਹਾਣੀਆਂ ਜਿਵੇਂ ਠੰਡਾ ਗੋਸ਼ਤ, ਸ਼ਾਰਦਾ ਆਦਿ ਦੇ ਵਿਸ਼ਿਆਂ ਨੂੰ ਜੇੜ ਕੇ ਤਿਆਰ ਕੀਤੇ ਨਾਟਕ ਵਿੱਚ ਕਲਾਕਾਰਾਂ ਦੀ ਅਦਾਕਾਰੀ ਵੇਖ ਕੇ ਦਰਸ਼ਕ ਅਸ਼-ਅਸ਼ ਕਰ ਉੱਠੇ। ਸਰੋਤਿਆਂ ਨੇ ਦਸਤਕ ਥੀਏਟਰ ਅੰਮ੍ਰਿਤਸਰ ਦੀ ਟੀਮ ਦੇ ਸਨਮਾਨ ਵਿੱਚ ਖੜੇ ਹੋ ਕੇ ਤਾੜੀਆਂ ਵਜਾਈਆਂ।
ਸੱਤਵੇਂ ਦਿਨ ਪੁੱਜ ਚੁੱਕੇ ਇਸ ਨਾਟ-ਉਤਸਵ ਵਿੱਚ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਸ਼ਹਿਰੀ ਵਿਕਾਸ ਸ. ਨਰਿੰਦਰ ਸਿੰਘ ਧਾਲੀਵਾਲ ਪਹੁੰਚੇ। ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਮਿਊਂਸਪਲ ਕਾਰਪੋਰੇਸ਼ਨ ਬਠਿੰਡਾਂ ਐੱਸ.ਈ. ਸੰਦੀਪ ਗੁਪਤਾ ਅਤੇ ਸੇਵਾ-ਮੁਕਤ ਐੱਸ.ਡੀ.ਐੱਮ ਸ. ਗੋਪਾਲ ਸਿੰਘ ਨੇ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆਂ ਸ.ਨਰਿੰਦਰ ਸਿੰਘ ਧਾਲ਼ੀਵਾਲ ਨੇ ਕਿਹਾ ਕਿ ਅਜਿਹੀ ਅੱਵਲ ਦਰਜੇ ਦੀ ਕਲਾ ਨਾਲ਼ ਮਾਲਵੇ ਦੇ ਲੋਕਾਂ ਨੂੰ ਪਿਛਲੇ 13 ਸਾਲਾਂ ਤੋਂ ਜੋੜੀ ਰੱਖਣ ਲਈ ਕੀਰਤੀ ਕਿਰਪਾਲ ਅਤੇ ਪੂਰੀ ਨਾਟਿਅਮ ਟੀਮ ਦੀ ਸ਼ਲਾਘਾ ਕਰਨੀ ਬਣਦੀ ਹੈ। ਉਨ੍ਹਾਂ ਬਾਕੀ ਰਹਿੰਦੇ ਨਾਟ-ਉਤਸਵ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸ. ਗੋਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਤਕਰੀਬਨ ਤਿੰਨ ਦਹਾਕਿਆਂ ਪਹਿਲਾਂ ਜੈਤੋ ਤੋਂ ਸ਼ੁਰੂ ਹੋਇਆ ਨਾਟਿਅਮ ਗਰੁੱਪ ਅੱਜ ਜੋ ਬੁਲੰਦੀਆਂ ਛੋਹ ਰਿਹਾ ਹੈ ਉਸ ਪਿੱਛੇ ਲੰਮੇ ਸਮੇਂ ਦੀ ਤਪੱਸਿਆ ਹੈ।
ਨਾਟਿਅਮ ਦੇ ਸਰਪ੍ਰਸਤ  ਡਾ.ਕਸ਼ਿਸ਼ ਗੁਪਤਾ, ਡਾ. ਪੂਜਾ ਗੁਪਤਾ ਅਤੇ ਸ਼੍ਰੀ ਸੁਦਰਸ਼ਨ ਗੁਪਤਾ ਨੇ ਸਾਂਝੇ ਤੌਰ ‘ਤੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਜੀ ਆਇਆਂ ਕਿਹਾ। ਸ. ਕੀਰਤੀ ਕਿਰਪਾਲ ਨੇ ਸਮੂਹ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਪਣੇ ਮੱਧ ਵਿੱਚ ਪਹੁੰਚੇ ਇਸ ਨਾਟ-ਮੇਲੇ ਨੂੰ ਮਿਲੇ ਹੁੰਗਾਰੇ ਨਾਟਿਅਮ ਟੀਮ ਨੂੰ ਹੋਰ ਵੀ ਜੋਸ਼ ਨਾਲ਼ ਭਰ ਦਿੱਤਾ ਹੈ।ਮੰਚ ਸੰਚਾਲਕ ਦੀ ਭੂਮਿਕਾ  ਪ੍ਰੋ. ਸੰਦੀਪ ਸਿੰਘ ਨੇ ਨਿਭਾਈ।
ਇਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਰਜਿਸਟਰਾਰ ਸ. ਗੁਰਿੰਦਰਪਾਲ ਸਿੰਘ ਬਰਾੜ, ,
ਨਾਟਿਅਮ ਦੇ ਪ੍ਰਧਾਨ ਸੁਰਿੰਦਰ ਕੌਰ, ਈਵੈਂਟ ਮੈਨੇਜਰ ਗੁਰਨੂਰ ਸਿੰਘ, ਸਮੂਹ ਅਦਾਕਾਰ ਨਾਟਿਅਮ ਗਰੁੱਪ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਹਸਤੀਆਂ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲਕੀਰ ਤੋਂ ਹੱਟ ਕੇ ਲਿੱਖਣ ਵਾਲਾ ਲੇਖਕ – ਬਲਦੇਵ ਸਿੰਘ ਬੇਦੀ
Next articleਡੇਂਗੂ ਦੀ ਰੋਕਥਾਮ ਲਈ ‘ਫੀਵਰ ਸਰਵੈ ਅਭਿਆਨ’ ਚਲਾ ਕੇ ਲੋਕਾਂ ਨੂੰ ਕੀਤਾ ਜਾਗਰੂਕ