HOME 13ਵਾਂ’ ਮੇਲਾ ਪੰਜਾਬੀਆਂ ਦਾ’ ਐਡਮਿੰਟਨ ਵਿੱਚ ਲੱਗੇਗਾ 23 ਅਗਸਤ ਨੂੰ

13ਵਾਂ’ ਮੇਲਾ ਪੰਜਾਬੀਆਂ ਦਾ’ ਐਡਮਿੰਟਨ ਵਿੱਚ ਲੱਗੇਗਾ 23 ਅਗਸਤ ਨੂੰ

2

ਸੱਭਿਆਚਾਰਕ ਮੇਲੇ ਸਾਡੇ ਸੱਭਿਆਚਾਰਕ ਵਿਰਸੇ ਵਿਰਾਸਤ ਦੀ ਆਨ ਬਾਨ ਸ਼ਾਨ ਹਨ -ਓਪਿੰਦਰ ਮਠਾਰੂ

ਸਰੀ/ ਵੈਨਕੂਵਰ  (ਸਮਾਜ ਵੀਕਲੀ)  (ਕੁਲਦੀਪ ਚੁੰਬਰ)– ਤੇਰ੍ਹਵਾਂ ‘ਮੇਲਾ ਪੰਜਾਬੀਆਂ ਦਾ’ ਐਡਮਿੰਟਨ ਕਨੇਡਾ ਵਿੱਚ ਹਰ ਸਾਲ ਦੀ ਤਰ੍ਹਾਂ ਧੂਮ ਧਾਮ ਨਾਲ 23 ਅਗਸਤ 2025 ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਤੋਂ ਪੂਸ਼ਾ ਦੀਆਂ ਗਰਾਊਂਡਾਂ ਵਿੱਚ ਹਰ ਵਰ੍ਹੇ ਦੀ ਤਰ੍ਹਾਂ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਐਡਮਿੰਟਨ ਕਨੇਡਾ ਵਿੱਚ ਫਰੀ ਮੇਲਾ ਕਰਵਾਉਣ ਦੀਆਂ ਤਿਆਰੀਆਂ ਸਾਰੇ ਪ੍ਰਬੰਧਕਾਂ ਵਲੋਂ ਪੂਰੇ ਸ਼ਾਨੋ ਸ਼ੌਕਤ ਨਾਲ ਕੀਤੀਆਂ ਗਈਆਂ ਹਨ । ਐਡਮਿੰਟਨ ਵਾਸੀਆਂ ਨੂੰ ਇਸ ਮੇਲੇ ਵਿੱਚ ਹਰ ਸਾਲ ਦੀ ਤਰ੍ਹਾਂ ਖੁੱਲ੍ਹਾ ਸੱਦਾ ਹੈ ਅਤੇ ਪਰਿਵਾਰਾਂ ਸਮੇਤ ਇਸ ਮੇਲੇ ਦੀ ਰੌਣਕ ਨੂੰ ਵਧਾਉਣ ਦੀ ਬੇਨਤੀ ਪ੍ਰਬੰਧਕ ਵੀਰਾਂ ਨੇ ਸਭ ਸ਼ਹਿਰੀਆਂ ਨੂੰ ਕੀਤੀ ਹੈ । ਕਨੇਡੀਅਨ ਮੋਜਾਇਕ ਆਰਟਿਸਟ ਐਸੋਸੀਏਸ਼ਨ ,ਐਡਮਿੰਟਨ ਪੰਜਾਬ ਯੂਨਾਈਟਡ ਸਪੋਰਟਸ ਅਤੇ ਹੈਰੀਟੇਜ ਐਸੋਸੀਏਸ਼ਨ ਐਂਡ ਓਪਲ ਟਰੱਕਿੰਗ ਲਿਮਿਟਡ ਇਸ ਮੇਲੇ ਦੇ ਪੇਸ਼ਕਾਰ ਹਨ। ਮੇਲੇ ਵਿੱਚ ਇਸ ਵਾਰ ਵਿਸ਼ੇਸ਼ ਤੌਰ ਤੇ ਉਪਿੰਦਰ ਮਠਾਰੂ, ਬਲਕਾਰ ਸਿੱਧੂ, ਸਤਵਿੰਦਰ ਬਿੱਟੀ, ਮਨਜੀਤ ਰੂਪੋਵਾਲੀਆ, ਬਲਕਾਰ ਸਿੱਧੂ, ਗੁਰਵਿੰਦਰ ਬਰਾੜ, ਜੱਸੀ ਸੋਹਲ, ਜਗਤਾਰ ਜੱਗਾ, ਐਸ ਰਿਸ਼ੀ, ਕੁਲਦੀਪ ਚੁੰਬਰ, ਲਾਡੀ ਸੂਸਾਂ ਵਾਲਾ (ਗੀਤਕਾਰ ਤੇ ਸਟੇਜ ਸੰਚਾਲਕ), ਹਰਜੀਤ ਸਿੱਧੂ ਤੇ ਪਰਵੀਨ ਦਰਦੀ ਦੋਗਾਣਾ ਜੋੜੀ, ਸਿੰਘ ਹਰਜੋਤ, ਸਿਮਰਨ ਸਹੋਤਾ, ਕਪਿਲ ਦੇਵ ਮਿਊਜਿਕ ਐਂਡ ਵੀਡੀਓ ਡਾਇਰੈਕਟਰ, ਸੁੱਖ ਦੀਗੋਹ, ਗੁਰਇਕਬਾਲ ਬਰਾੜ, ਤਾਇਆ ਬੰਤਾ, ਸਾਹਿਲ ਸੂਚ, ਰੂਬੀ ਮਦਹੋਕ, ਕਾਸ਼ਵੀ ਮਦਹੋਕ, ਸ਼ਾਮਾਰਪਨ, ਭੁਪਿੰਦਰ ਪਾਲ ਸਿੰਘ ਰੰਧਾਵਾ ਵਿਸ਼ੇਸ਼ ਤੌਰ ਤੇ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰਨਗੇ ਅਤੇ ਸਰੋਤਿਆਂ ਨੂੰ ਮੰਤਰ ਮੁਗਧ ਕਰਨਗੇ । ਪੂਸ਼ਾ ਗਰਾਊਂਡਾਂ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਮਨਾਇਆ ਜਾਵੇਗਾ। ਇਸ ਮੇਲੇ ਨੂੰ ਪ੍ਰਮੋਟ ਕਰਨ ਲਈ ਸਾਰੇ ਹੀ ਪਹੁੰਚ ਰਹੇ ਆਰਟਿਸਟਾਂ ਵਲੋਂ ਆਪਣੀਆਂ ਵੱਖ ਵੱਖ ਸੋਸ਼ਲ ਸਾਈਟਾਂ ਤੇ ਦਰਸ਼ਕਾਂ ਨੂੰ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ ਆਪਣੇ ਆਪਣੇ ਅੰਦਾਜ਼ ਵਿੱਚ ਦਿੱਤਾ ਜਾ ਰਿਹਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੀ ਐਸ ਪੀ ਸੀ ਐਲ ਦੇ ਗੈਸਟ ਹਾਊਸ ਚੰਡੀਗੜ੍ਹ ਵਿਖੇ ਮਾਨਯੋਗ ਬਿਜਲੀ ਮੰਤਰੀ ਨਾਲ ਸੁਖਾਵੇ ਮਹੌਲ ਵਿੱਚ ਹੋਈ ਮੀਟਿੰਗ:- ਸੂਬਾ ਪ੍ਰਧਾਨ ਹਰਵਿੰਦਰ ਸਰਮਾਂ
Next articleAditya Rikhari’s new love ballad Sunn Mere Yaar Ve is the next song from the highly anticipated Param Sundari