12ਵਾਂ ਅਸ਼ੋਕਾ ਵਿਜੈ ਦਸ਼ਮੀ ਮਹਾਂਉਤਸਵ ਗੜ੍ਹਾ ਵਿਖੇ 15 ਨੂੰ

ਫਿਲੌਰ- ਸਮਾਜ ਵੀਕਲੀ-ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਵਲੋਂ 14 ਅਕਤੂਬਰ 1956 ਨੂੰ ਅਸ਼ੋਕ ਵਿਜੈ ਦਸ਼ਮੀ ਵਾਲੇ ਦਿਨ ਨਾਗਪੁਰ ਦੀ ਪਵਿੱਤਰ ਧਰਤੀ ਤੋਂ ਆਰੰਭੀ ਧੰਮ ਤੇ ਸੱਭਿਆਾਚਰ ਕ੍ਰਾਂਤੀ ਨੂੰ ਸਮਰਪਿਤ ਧੱਮਾ ਫੈੱਡਰੇਸ਼ਨ ਆਫ ਇੰਡੀਆ ਜਥੇਬੰਦੀ ਵਲੋਂ 12ਵਾਂ ਅਸ਼ੋਕਾ ਵਿਜੈ ਦਸ਼ਮੀ ਮਹਾਂਉਤਸਵ (ਅੰਬੇਡਕਰ ਧੱਮ ਕ੍ਰਾਂਤੀ ਦਿਵਸ) ਮਿਤੀ 15 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਨਵਾਂਸ਼ਹਿਰ ਰੋਡ ਪਿੰਡ ਗੜਾ (ਤਹਿ. ਫਿਲੌਰ) ਵਿਖੇ ਸਵੇਰੇ 10 ਵਜੇ ਤੋਂ ਦੁਪਿਹਰ 3 ਵਜੇ ਤੱਕ ਮਨਾਇਆ ਜਾ ਰਿਹਾ ਹੈ।

ਇਹ ਸਮਾਗਮ ਮੂਲ ਨਿਵਾਸੀ ਬਹੁਜਨ ਸਮਾਜ ਦੇ ਬੁੱਧੀਜੀਵੀ ਤੇ ਚਿੰਤਕ ਮਾਣਯੋਗ ਡੀ. ਡੀ. ਕਲਿਆਣੀ ਜੀ ਨੂੰ ਸਮਰਪਿਤ ਹੋਵੇਗਾ। ਇਸ ਮੌਕੇ ਮਾਣਯੋਗ ਸੁਧੀਰ ਰਾਜ ਸਿੰਘ (ਧੱਮ ਪ੍ਰਚਾਰਕ ਦਿੱਲੀ), ਐਡਵੋਕੇਟ ਸੁਰੇਸ਼ ਰਾਓ (ਲਖਨਊ ਹਾਈ ਕੋਰਟ ਯੂ. ਪੀ), ਮੈਡਮ ਸ਼ਰਮੀਲਾ ਜੌਹਰੀ (ਜੀਰਕਪੁਰ) ਮੁੱਖ ਬੁਲਾਰਿਆਂ ਦੇ ਤੌਰ ’ਤੇ ਹਾਜ਼ਰ ਹੋਣਗੇ, ਜਦਕਿ ਮਾਣਯੋਗ ਬੀ. ਡੀ. ਗਿੰਢਾ ਜੀ (ਯੂ. ਕੇ), ਮਾਣਯੋਗ ਗੁਰਦਿਆਲ ਬੋਧ (ਯੂ. ਕੇ) ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਹਾਜ਼ਰ ਹੋਣਗੇ। ਇਸ ਮੌਕੇ ਚਾਹ ਤੇ ਖਾਣੇ ਦਾ ਵੀ ਖਾਸ ਪ੍ਰਬੰਧ ਕੀਤਾ ਜਾਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਗੀਤ ਤਰੰਗਾਂ ਛੇੜਦਾ ਸਫਲ ਕੀ-ਬੋਰਡ ਪਲੇਅਰ -ਹਰਜਿੰਦਰ ਸਿੰਘ
Next articleਲਖੀਮਪੁਰ ਖੀਰੀ: ਸੁਪਰੀਮ ਕੋਰਟ ਨੇ ਯੂਪੀ ਸਰਕਾਰ ਤੋਂ ਰਿਪੋਰਟ ਮੰਗੀ