ਸੰਗੀਤ ਤਰੰਗਾਂ ਛੇੜਦਾ ਸਫਲ ਕੀ-ਬੋਰਡ ਪਲੇਅਰ -ਹਰਜਿੰਦਰ ਸਿੰਘ

ਪੰਜਾਬ (ਰਾਜਨ) (ਸਮਾਜ ਵੀਕਲੀ) : ਸੰਗੀਤ ਇੱਕ ਐੱਸਾ ਖੇਤਰ ਹੈ ਜਿਸ ਵਿੱਚ ਗਾਉਣ ਵਾਲਿਆ ਤੋ ਇਲਾਵਾ ਸਾਜਾ ਅਤੇ ਸਾਜਿੰਦਿਆ ਦੀ ਅਹਿਮ ਭੂਮਿਕਾ ਰਹੀ ਹੈ੍ਟ ਸਿਆਣਿਆ ਦਾ ਕਥਨ ਹੈ ਕੀ ਸਾਜ ਗਾਉਣ ਵਾਲੇ ਦੇ ਪਰਦੇ ਕਜਦੇ ਹਨ ਅਤੇ ਉਹਨਾਂ ਦੇ ਪ੍ਰਦੇਦਾਰ ਹੁੰਦੇ ਹਨ ,ਕਿਸੇ ਵੀ ਗਾਇਕ ਦਾ ਬਿਨਾ ਸਾਜਾ ਦੇ ਗਾਉਣਾ ਅਧੂਰਾ ਹੈ੍ਟ ਸੰਗੀਤਕ ਖੇਤਰ ਵਿਚ ਅਨੇਕਾਂ ਸਾਜਿੰਦਿਆ ਨੇ ਪ੍ਰਸਿੱਧੀ ਹਾਸਿਲ ਕੀਤੀ ਹੈ ੍ਅਜਿਹਾ ਹੀ ਕੀ -ਬੋਰਡ ਪਲੇਅਰ ਹੈ ਹਰਜਿੰਦਰ ਸਿੰਘ ਜਿਸਨੇ ਸੰਗੀਤਕ ਖੇਤਰ ਵਿਚ ਕੀ-ਬੋਰਡ ਸਾਜ ਨਾਲ ਕਾਫੀ ਨਾਮਣਾ ਖੱਟਿਆ ਹੈ੍ਟ ਜਿਲਾ ਤਰਨਤਾਰਨ ਦੇ ਪਿੰਡ ਨਾਗੋਕੇ ਵਿਚ ਪਿਤਾ ਸ੍ਰ .ਜਗੀਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਅਮਰਜੀਤ ਕੌਰ ਦੀ ਕੁੱਖੋਂ 1 ਮਾਰਚ 1975 ਨੂੰ ਜਨਮੇ ਹਰਜਿੰਦਰ ਨੂੰ ਬਚਪਨ ਤੋਂ ਹੀ ਸੰਗੀਤਕ ਖੇਤਰ ਨਾਲ ਅੰਤਾਂ ਦਾ ਮੋਹ ਸੀ

੍ਟਸਕੂਲੀ ਸਮੇ ਦੌਰਾਨ ਬਾਲ ਸਭਾਵਾਂ ਵਿਚ ਗਾਉਂਦਿਆਂ ਅਤੇ ਸੰਗੀਤਕ ਸਾਜ ਵਜਾਉਣ ਦੀ ਚਾਹਤ ਰੱਖਣ ਵਾਲੇ ਹਰਜਿੰਦਰ ਨੂੰ ਖੁਦ ਵੀ ਪਤਾ ਨਹੀਂ ਸੀ ਕਿ ਉਹ ਇੱਕ ਦਿਨ ਕੀ-ਬੋਰਡ ਪਲੇਅਰ ਬਣੇਗਾ੍ਟ ਕੀ ਬੋਰਡ ਸਟੇਜ ਦੇ ਸਿੱਧੇ ਪ੍ਰਸਾਰਣ ਦਾ ਇੱਕ ਮੋਹਰੀ ਸਾਜ ਹੈ੍ਟ ਸੰਗੀਤ ਦੀ ਮਹਾਨ ਹਸਤੀ ਉਸਤਾਦ ਮਿਊਜ਼ਿਕ ਡਾਇਰੈਕਟਰ ਕੁਲਜੀਤ ਸਿੰਘ ਤੋਂ ਸੰਗੀਤ ਦੀਆ ਬਾਰੀਕੀਆਂ ਸਿਖਦਿਆ ਕੀ-ਬੋਰਡ ਪਲੇਅਰ ਹਰਜਿੰਦਰ ਨੇ ਅਨੇਕਾਂ ਨਾਮਵਰ ਗਾਇਕ ਨਾਲ ਆਪਣੀ ਕਲਾ ਦਾ ਜੌਹਰ ਵਿਖਾਇਆ ਹੈ ੍ਟਕੀ -ਬੋਰਡ ਪਲੇਅਰ ਹਰਜਿੰਦਰ ਨੇ ਗਾਇਕ ਲਖਵਿੰਦਰ ਵਡਾਲੀ ,ਪ੍ਰੀਤਹਰਪਾਲ ,ਜਸਵਿੰਦਰ ਬਰਾੜ ,ਰਮਨ ਪੰਨੂ ,ਕੌਰ ਸਿੰਮੀ ,ਸੁਰਜੀਤ ਭੁੱਲਰ ,ਪਾਲੀ ਦੇਤਵਾਲਿਆ ਵਰਗੇ ਅਨੇਕਾਂ ਨਾਮੀ ਕਲਾਕਾਰਾਂ ਨਾਲ ਆਪਣੀ ਕਲਾ ਦੀ ਮਿਠਾਸ ਨੂੰ ਸਰੋਤਿਆਂ ਦੇ ਕੰਨਾਂ ਤੱਕ ਪਹੁੰਚਾਇਆ ਹੈ੍ਟ ਕੀ ਬੋਰਡ ਪਲੇਅਰ ਹਰਜਿੰਦਰ ਨੇ ਪੰਜਾਬੀ ਸੀਰੀਅਲਾਂ ਵਿਚ ਹੋਣ ਵਾਲੇ ਪਲੇਅ ਬੈਕ ਮਿਊਜ਼ਿਕ ਲਈ ਵੀ ਕੰਮ ਕੀਤਾ ਹੈ੍ਟ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਂਮੀ ਕੀ-ਬੋਰਡ ਪਲੇਅਰ ਹਰਜਿੰਦਰ ਨੇ ਹੁਣ ਤੱਕ ਕਈ ਗੀਤਾ ਵਿਚ ਆਪਣੇ ਕੀ ਬੋਰਡ ਰਾਹੀ ਸੰਗੀਤ ਦਿੱਤਾ

ਹੈ੍ਟ ਪੰਜਾਬੀ ਗਾਇਕਾ ਦੇ ਮਨਾ ਵਿੱਚ ਡੂੰਗੀ ਜਗਾ ਬਣਾ ਚੁੱਕਿਆ ਕੀ-ਬੋਰਡ ਪਲੇਅਰ ਹਰਜਿੰਦਰ ਜਦੋ ਵੀ ਸਟੇਜ ਉੱਪਰ ਆਪਣੇ ਕੀ-ਬੋਰਡ ਦੀਆ ਧੁਨਾਂ ਨੂੰ ਛੇੜਦਾ ਹੈ ਤਾ ਸਰੋਤੇ ਨੱਚਣ ਲਈ ਮਜਬੂਰ ਹੋ ਜਾਂਦੇ ਹਨ ਤੇ ਗਾਇਕ ਵੀ ਗਾਉਣ ਦਾ ਖੂਬ ਅਨੰਦ ਮਾਣਦੇ ਹਨ ੍ਟਹਰੇਕ ਸਟੇਜ ਤੇ ਨਿਵੇਕਲੇ ਢੰਗ ਨਾਲ ਸੰਗੀਤਕ ਤਰੰਗਾਂ ਛੇੜਦੇ ਕੀ-ਬੋਰਡ ਪਲੇਅਰ ਹਰਜਿੰਦਰ ਨੇ ਕਠਿਨ ਮਿਹਨਤ ਕਰਕੇ ਆਪਣੀ ਕਲਾ ਨੂੰ ਮਿਹਨਤ ਦੀ ਭੱਠੀ ਵਿਚ ਝੋਕ ਕੇ ਸੋਨੇ ਦਾ ਰੂਪ ਦਿੱਤਾ ਹੈ੍ਟ ਪਿੰਡ ਤੋਂ ਚੰਡੀਗ੍ਹੜ ਦਾ ਲੰਮਾ ਸਫ਼ਰ ਉਸ ਨੇ ਸਾਲਾਂ ਬੱਧੀ ਤੈਅ ਕਰਕੇ ਇਸ ਕਲਾ ਨੂੰ ਨਿਖਾਰਿਆ ਹੈ ੍ਟਗਰਾਊਂਡਾਂ ਵਿਚ ਖੇਡਣ ਦੀ ਉਮਰੇ ਕੀ-ਬੋਰਡ ਨਾਲ ਮੁਹੱਬਤ ਪਾਈ੍ਟਹਰਜਿੰਦਰ ਨੇ ਸਖਤ ਮਿਹਨਤ ਕੀਤੀ ਅਤੇ ਅੱਜ ਵੱਡੇ ਅੰਤਰਰਾਸ਼ਟਰੀ ਪੱਧਰ ਦੇ ਪ੍ਰੋਗਰਾਮਾਂ ਵਿਚ ਹਿੱਸਾ ਲੈ ਕੇ ਸਰੋਤਿਆਂ ਨੂੰ ਝੂਮਣ ਲਾਇਆ ਹੈ੍ਟ ਦੁਆ ਕਰਦੇ ਹਾਂਕਿ ਹਿੰਦੀ ਫ਼ਿਲਮਾਂ ਵਿਚ ਪਲੇਅਬੈਕ ਮਿਊਜ਼ਿਕ ਡਾਇਰੈਕਟਰ ਵਜੋਂ ਕੰਮ ਕਰਕੇ ਦੁਨੀਆ ਭਰ ਵਿਚ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨ ਦਾ ਸੁਪਨਾ ਲੈ ਕੇ ਚੱਲੇ ਕੀ-ਬੋਰਡ ਪਲੇਅਰ ਹਰਜਿੰਦਰ ਦਾ ਇਹ ਸੁਪਨਾ ਜਲਦੀ ਪੂਰਾ ਹੋਵੇ ਅਤੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ
ਆਂਮੀਨ!

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndia’s economy to grow by 8.3%, making it 2nd fastest growing-major economy
Next article12ਵਾਂ ਅਸ਼ੋਕਾ ਵਿਜੈ ਦਸ਼ਮੀ ਮਹਾਂਉਤਸਵ ਗੜ੍ਹਾ ਵਿਖੇ 15 ਨੂੰ