ਭਾਰਤ ਵਿੱਚ ਕਰੋਨਾ ਦੇ 11,451 ਨਵੇਂ ਕੇਸ

ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਵਿੱਚ ਕਰੋਨਾ ਲਾਗ 11,451 ਨਵੇਂ ਕੇਸ ਮਿਲੇ ਹਨ, ਜਿਸ ਨਾਲ ਵਿੱਚ ਕੇਸਾਂ ਦੀ ਕੁੱਲ ਗਿਣਤੀ ਵਧ ਕੇ 3,43,66,987 ਹੋ ਗਈ ਹੈ। ਦੂਜੇ ਪਾਸੇ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 1,42,826 ਰਹਿ ਗਈ ਹੈ, ਜੋ ਕਿ 262 ਦਿਨਾਂ ਬਾਅਦ ਸਭ ਤੋਂ ਸਰਗਰਮ ਕੇਸ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਅਪਡੇਟ ਅੰਕੜਿਆਂ ਅਨੁਸਾਰ ਲੰਘੇ 24 ਘੰਟਿਆਂ ’ਚ ਦੇਸ਼ ਵਿੱਚ 266 ਹੋਰ ਮੌਤਾਂ ਹੋਈਆਂ ਹਨ, ਜਿਸ ਨਾਲ ਕਰੋਨਾ ਲਾਗ ਕਾਰਨ ਮ੍ਰਿਤਕਾਂ ਦਾ ਅੰਕੜਾ 4,61,057 ਹੋ ਗਿਆ ਹੈ। ਨਵੇਂ ਸਾਹਮਣੇ ਕੇਸ ਆਏ ਲੰਘੇ ਦਿਨ ਨਾਲੋਂ 5.5 ਫੀਸਦੀ ਵੱਧ ਹਨ। ਦੇਸ਼ ਵਿੱਚ ਹੁਣ ਤੱਕ 33,763,104 ਮਰੀਜ਼ ਕਰੋਨਾ ਲਾਗ ਤੋਂ ਉੱਭਰ ਵੀ ਚੁੱਕੇ ਹਨ। ਇਸੇ ਦੌਰਾਨ ਦੇਸ਼ ਵਿੱਚ 100।47 ਕਰੋੜ ਲੋਕਾਂ ਦਾ ਕਰੋਨਾ ਰੋਕੂ ਟੀਕਾਕਰਨ ਵੀ ਹੋ ਚੁੱਕਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਨੋਟਬੰਦੀ’ ਸਹੀ ਸੀ ਤਾਂ ਅਤਿਵਾਦ ਨੂੰ ਸੱਟ ਕਿਉਂ ਨਹੀਂ ਵੱਜੀ: ਪ੍ਰਿਯੰਕਾ ਗਾਂਧੀ
Next articleਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਵਿਸ਼ੇਸ਼ ਇਜਲਾਸ ਅੱਜ ਤੋਂ