ਨਵਾਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )– ਥਾਣਾ ਕਾਠਗੜ੍ਹ ਪੁਲਿਸ ਨੇ ਇਕ ਵਿਆਕਤੀ ਨੂੰ ਕਾਬੂ ਕਰਕੇ ਉਸਦੇ ਕੋਲੋਂ 11 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਬ੍ਰਾਮਦ ਕੀਤੀਆਂ ਪੁਲਿਸ ਨੇ ਕਥਿਤ ਆਰੋਪੀ ਦੇ ਖਿਲਾਫ ਹਾਂ ਅਕਸਾਈਜ ਐਕਟ ਅਧੀਨ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਸੰਦੀਪ ਕੁਮਾਰ ਨੇ ਦੱਸਿਆ ਕਿ ਉਨਾ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਰੈਲਮਾਜਰਾ ਤੋਂ ਗੁਰੂਦੁਆਰਾ ਟਿੱਬੀ ਸਾਹਿਬ ਵੱਲ ਜਾ ਰਹੇ ਸੀ ਕਿ ਇਸੇ ਦੌਰਾਨ ਜਦੋਂ ਪੁਲਿਸ ਪਾਰਟੀ ਸ਼ਮਸ਼ਾਨ ਘਾਟ ਦੇ ਕੋਲ ਪਹੁੰਚੀ ਤਾਂ ਇਕ ਨੌਜਵਾਨ ਸਿਰ ਤੇ ਪਲਾਸਟਿਕ ਦਾ ਥੈਲਾ ਲੈ ਕੇ ਆਉਂਦਾ ਦਿਖਾਈ ਦਿੱਤੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਥੈਲਾ ਸੁੱਟ ਕੇ ਭੱਜਣ ਲੱਗਾ ਤਾ ਸਾਥੀਆ ਪੁਲਿਸ ਕਰਮਚਾਰੀਆ ਦੀ ਮਦਦ ਨੇ ਉਕਤ ਵਿਆਕਤੀ ਨੂੰ ਕਾਬੂ ਕਰਕੇ ਜਦੋ ਉਸਦੇ ਥੈਲੇ ਦੀ ਤਲਾਸ਼ੀ ਲਈ ਗਈ ਤਾਂ ਥੈਲੇ ਵਿੱਚੋਂ 11 ਬੋਤਲਾਂ ਮਾਰਕਾ ਰੋਇਲਸਟੈਗ ਪੰਜਾਬ ਵਿੱਚ ਵਿੱਕਣ ਯੋਗ ਦੀਆਂ ਬ੍ਰਾਮਦ ਹੋਈਆ | ਉਨ੍ਹਾਂ ਦੱਸਿਆਂ ਕਿ ਕਥਿਤ ਆਰੋਪੀ ਨੇ ਉਸਦੀ ਕੋਈ ਬਿੱਲ ਜਾ ਪਰਮਿਟ ਨਹੀ ਦਿਖਾ ਸਕਿਆ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਆਰੋਪੀ ਦੀ ਪਹਿਚਾਣ ਵਿਜੇ ਕੁਮਾਰ ਪੁੱਤਰ ਰਾਮ ਸੁੱਖ ਵਾਸੀ ਸਾਤਨਪੁਰ ਥਾਣਾ ਲੰਬੂਆ ਜਿਲ੍ਹਾਂ ਸੁਲਤਾਨਪੁਰ ਯੂਪੀ ਹਾਲ ਵਾਸੀ ਬਨਾਂ ਅਬਾਦ ਥਾਣਾ ਕਾਠਗੜ੍ਹ ਦੇ ਰੂਪ ਵਿੱਚ ਹੋਈ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



