HOME ਦੁਨੀਆ ਤੇ ਵੱਸਦਾ ਹਰ ਸਿੱਖ ਵਿੱਤੀ ਪੱਖੋਂ ਕਮਜ਼ੋਰ ਨਾਨਕ ਨਾਮ ਲੇਵਾ ਵਰਗ...

ਦੁਨੀਆ ਤੇ ਵੱਸਦਾ ਹਰ ਸਿੱਖ ਵਿੱਤੀ ਪੱਖੋਂ ਕਮਜ਼ੋਰ ਨਾਨਕ ਨਾਮ ਲੇਵਾ ਵਰਗ ਦੀ ਸੰਭਵ ਮਦਦ ਕਰੇ। – ਗਿਆਨੀ ਗੁਰਬਚਨ ਸਿੰਘ 

1

ਮਦਦ ਲਈ ਲੋੜਵੰਦਾਂ ਨੂੰ ਦੂਰ ਭਾਲਣ ਦੀ ਬਜਾਏ ਆਪਣੇ ਆਲੇ- ਦੁਆਲੇ ਹੀ ਮਦਦਗਾਰ ਹੋਵੋ 

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਅੱਜ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਆਖਿਆ ਕਿ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੇ ਦੁਨੀਆਂ ਤੇ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਆਪਣੀ ਮਿਹਨਤ ਦਾ ਲੋਹਾ ਮਨਵਾ ਕੇ ਬਹੁਤ ਸਿੱਖ ਦੁਨੀਆਂ ਦੇ ਧਨਾਢ ਸਿੱਖਾਂ ਵਿੱਚ ਸ਼ੁਮਾਰ ਹਨ ਅਤੇ ਆਪੋ ਆਪਣੇ ਤਰੀਕੇ ਨਾਲ ਸਭ ਪਾਸੇ ਸਭ ਮੁਲਕਾਂ ਅਤੇ ਭਾਰਤ ਦੇ ਸਭ ਪ੍ਰਦੇਸ਼ਾਂ ਵਿੱਚ ਲੋਕ- ਭਲਾਈ ਦੇ ਕੰਮ ਕਰ ਰਹੇ ਹਨ ਜੋ ਕਿ ਚੰਗਾ ਉਪਰਾਲਾ ਹੈ ਅਤੇ ਹਰ ਸਿੱਖ ਦੇ ਅੰਦਰ ਦੂਜੇ ਦੀ ਮਦਦ ਕਰਨ ਦਾ ਜਜ਼ਬਾ ਹੋਣਾ ਲਾਜ਼ਮੀ ਗੁਣ ਹੈ। ਉਹਨਾਂ ਆਖਿਆ ਕਿ ਸਭ ਮੁਲਕਾਂ ਅਤੇ ਮਜ਼੍ਹਬਾਂ ਦੇ  ਲੋੜਵੰਦ ਬੰਦਿਆਂ ਦੀ ਮਦਦ ਕਰੋ ਪਰ ਪਹਿਲਾਂ ਆਪਣੇ ਗੁਰੂ ਦੇ ਸਿੱਖਾਂ ਭਾਵੇਂ ਸਹਿਜਧਾਰੀ ਜਾਂ ਕੇਸਾਧਾਰੀ, ਉਹਨਾਂ ਦੀ ਬਾਂਹ ਫੜਨੀ ਚਾਹੀਦੀ ਹੈ । ਜੇਕਰ ਅਸੀਂ ਆਪਣਿਆਂ ਦੀ ਸਾਰ ਨਹੀਂ ਲਵਾਂਗੇ ਤਾਂ ਕੌਣ ਲਵੇਗਾ । ਉਹਨਾਂ ਆਖਿਆ ਕਿ ਹਰ ਵਿੱਤੀ ਤੌਰ ਤੇ ਮਜ਼ਬੂਤ  ਸਿੱਖ ਆਪਣੀ ਸਮਰੱਥਾ ਅਨੁਸਾਰ ਆਰਥਿਕ ਤੌਰ ਤੇ ਕਮਜ਼ੋਰ  ਸਿੱਖ ਦੀ ਮਦਦ ਜ਼ਰੂਰ ਕਰੇ ਅਤੇ ਮਦਦ ਕਰਨ ਲਈ ਕਿਤੇ ਦੂਰ ਜਾਣ ਦੀ ਲੋੜ ਨਹੀਂ ਆਪਣੇ ਆਲੇ-ਦੁਆਲੇ, ਆਪਣੇ ਪਰਦੇਸ ਵਿੱਚ ਹੀ ਨੇੜੇ ਮਦਦ ਕੀਤੀ ਜਾ ਸਕਦੀ ਹੈ ।  ਗਿਆਨੀ ਜੀ ਨੇ ਉਦਾਹਰਣ ਦਿੰਦੇ ਹੋਏ ਆਖਿਆ ਕਿ ਜਿਵੇਂ ਸੰਤ ਬਾਬਾ ਜਸਦੀਪ ਸਿੰਘ ਜੀ ਜਗਾਧਰੀ ਵਾਲੇ ਲੋੜਵੰਦ ਸਿੱਖਾਂ ਨੂੰ ਘਰ ਬਣਾ ਕੇ ਦੇ ਰਹੇ ਹਨ ਉਹ ਬਹੁਤ ਸ਼ਲਾਘਾਯੋਗ ਹੈ । ਉਹਨਾਂ ਆਖਿਆ ਕਿ ਕਈ ਵਾਰ ਅਸੀਂ ਮਦਦ ਵੇਲੇ ਬੇ-ਮਤਲਬ ਹੀ ਸਹਿਜਧਾਰੀ ਜਾਂ ਪਤਿਤ ਪੁਣੇ ਨੂੰ ਮੁੱਦਾ ਬਣਾਉਂਦੇ ਹਾਂ ਉਹ ਵੀ ਠੀਕ ਨਹੀਂ ਹੈ । ਜਥੇਦਾਰ ਨੇ ਅਪੀਲ ਕਰਦਿਆਂ ਆਖਿਆ ਕਿ ਇਸ ਮਦਦ ਦੀ ਲੜੀ ਬਣਾਉਣ ਦੀ ਲੋੜ ਹੈ ਜੋ ਕਿ ਅੱਗੇ ਵਧਦੀ ਹੀ ਜਾਵੇਗੀ ਅਤੇ ਸਿੱਖਾਂ ਦੀ ਮਿਸਾਲਾਂ ਪੂਰੀ ਦੁਨੀਆਂ ਦੇਵੇਗੀ ਅਤੇ ਧਰਮ ਪਰਿਵਰਤਨ ਵੀ ਰੁਕੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਜਾਇਜ  ਸ਼ਰਾਬ ਦੀਆਂ 11 ਬੋਤਲਾਂ ਸਮੇਂਤ ਇਕ ਕਾਬੂ
Next articleਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸ਼ੀਏਸ਼ਨ ਬਲਾਕ ਭਗਤਾ ਭਾਈ ਕਾ ਦੀ ਮਾਸਿਕ ਇਕੱਤਰਤਾ ਹੋਈ।