HOME 10ਵੀਂ ਦੀਆਂ ਬੋਰਡ ਦੀਆਂ ਸਲਾਨਾ ਪ੍ਰੀਖਆਵਾਂ ਅੱਜ ਤੋਂ ਸਾਰੇ ਪ੍ਰਬੰਧ ਮੁਕੰਮਲ-ਅਨੀਤਾ ਸ਼ਰਮਾ...

10ਵੀਂ ਦੀਆਂ ਬੋਰਡ ਦੀਆਂ ਸਲਾਨਾ ਪ੍ਰੀਖਆਵਾਂ ਅੱਜ ਤੋਂ ਸਾਰੇ ਪ੍ਰਬੰਧ ਮੁਕੰਮਲ-ਅਨੀਤਾ ਸ਼ਰਮਾ ਡੀ.ਈ.ਓ

1
ਨਵਾਂਸਹਿਰ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈਆ ਜਾ ਰਹੀਆਂ ਦਸਵੀਂ ਜਮਾਤ  ਦੀਆਂ ਸਲਾਨਾ ਪ੍ਰੀਖਿਆ ਅੱਜ ਮਿਤੀ 6 ਮਾਰਚ ਤੋਂ ਸੁਰੂ ਹੋ ਰਹੀਆਂ ਲਈ ਜਿਲ੍ਹੇ ਅੰਦਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਨੀਤਾ ਸਰਮਾ , ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਲਖਵੀਰ ਸਿੰਘ ਅਤੇ ਜਿਲ੍ਹਾ ਨੋਡਲ ਅਫਸਰ (ਪ੍ਰੀਖਿਆਵਾਂ)ਪ੍ਰਿੰ.ਰਜਨੀਸ਼ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਕੁੱਲ 56 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਇਹਨਾਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਤੇ ਸੁਪਰਵਾਈਜਰ ਕੰਟਰੋਲਰ  8ਵੀਨ ਤੇ 12ਵੀਂ ਵਾਲੇ ਹੀ ਰਹਿਣਗੇ।ਉਹਨਾਂ ਦੱਸਿਆ ਕਿ ਦਸਵੀਂ  ਦੀ ਪ੍ਰੀਖਿਆ ਵਿੱਚ 5508 ਵਿਦਿਆਰਥੀ ਅਪੀਅਰ ਹੋਣਗੇ।ਪ੍ਰੀਖਿਆ ਦਾ ਸਮਾਂ ਸਵੇਰੇ 11 ਵਜੇ ਤੋਂ 2.15 ਤੱਕ ਹੋਵੇਗਾ।ਉਹਨਾਂ ਦਸਿਆ ਕਿ ਇਸ ਪ੍ਰੀਖਿਆ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।ਉਹਨਾਂ ਸਕੂਲ ਮੁਖੀਆ ਨੂੰ ਅਪੀਲ ਕੀਤੀ ਕਿ ਇਹਨਾਂ ਪ੍ਰੀਖਿਆਵਾਂ ਵਿੱਚ ਕੋਈ ਵਿਦਿਆਰਥੀ ਗੈਰਹਾਜਰ ਨਾ ਹੋਵੇ ।ਉਹਨਾਂ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਬੋਝ ਦੇ ਪੀਖਿਆ ਦੇਣ ਅਤੇ ਆਪਣੀ ਸਾਲ ਦੀ ਮਿਹਨਤ ਦਾ ਫਲ ਪਾਉਣ।ਉਹਨਾਂ ਵਿਧਿਆਰਥੀਆ ਨੂੰ ਭੈਮੁਕਤ ਹੋ ਕੇ ਪ੍ਰੀਖਿਆ ਦੇਣ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਕੇਂਦਰ ਸੁਪਰਡੈਂਟਾਂ ਅਤੇ ਕੰਟਰੋਲਰਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕਿਸਮ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਤਰੂੰਤ ਜਿਲ੍ਹਾ ਕੰਟਰੋਲ ਰੂਮ ਨਾਲ ਸਪੰਰਕ ਕੀਤਾ ਜਾਵੇ।ਇਸ ਮੌਕੇ ਉਹਨਾਂ ਨਾਲ ਲੈਕ  ਭੁਪਿੰਦਰ ਸਿੰਘ ਜਿਲ੍ਹਾ ਕੋਆਰਡੀਨੇਟਰ, ਨਿਰਮਲ ਸਿੰਘ ਹੱਕਲਾ ਸਹਾਇਕ ਜਿਲ੍ਹਾ ਕੋਆਰਡੀਨੇਟਰ, ਸੁਖਵਿੰਦਰ ਸਿੰਘ ਸਹਾਇਕ,ਪ੍ਰਮੋਦ ਕੁਮਾਰ ਸਰਮਾ ਸਹਾਇਕ,ਜਸਵਿੰਦਰ ਸਿੰਘ ਸੁਪਰਡੈਂਟ ਵੀ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਐਲ ਟੀ ਐਸ ਯੂ ਦੀ ਐਨ ਐਸ ਐਸ ਯੂਨਿਟ ਨੇ ਹੋਲਾ ਮੁਹੱਲਾ ਤਿਉਹਾਰ ‘ਤੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ।
Next articleSAMAJ WEEKLY = 06/03/2026