ਮਿਲਾਨ ਇਟਲੀ – (ਹਰਜਿੰਦਰ ਛਾਬੜਾ) ਕਹਿੰਦੇ ਹਨ ਕਿ ਮੌਤ ਇਕ ਅਟੱਲ ਸੱਚਾਈ ਹੈ ਤੇ ਉਸ ਅਕਾਲ ਪੁਰਖ ਨੇ ਜਗਾਂ੍ਹ ਤੇ ਕਾਰਨ ਪਹਿਲਾ ਤੋ ਹੀ ਨਿਸ਼ਚਤ ਕੀਤੇ ਹੁੰਦੇ ਹਨ । ਅਜਿਹਾ ਹੀ ਇਕ ਭਾਣਾ ਬੀਤੇ ਕੱਲ ਇਟਲੀ ਦੀ ਰਾਜਧਾਨੀ ਕੌਲ ਪੈਦੇ ਕਸਬਾ ਐਪ੍ਰੀਲੀਆ ਵਿਚ ਵਾਪਰਿਆ ਜਿੱਥੇ ਇਕ 39 ਸਾਲ ਪੰਜਾਬੀ ਬਲਰਾਮ ਆਪਣੀ ਕਾਰ ਵਿਚ ਮ੍ਰਿਤਕ ਪਾਇਆ ਗਿਆ। ਸ਼ਾਇਦ ਜਦੋ ਬਲਰਾਮ ਆਪਣੇ ਘਰੋ ਛੋਟੀਆ ਛੋਟੀਆ ਬੱਚੀਆ ਦੇ ਸਿਰ੍ਹਾਂ ਤੇ ਹੱਥ ਰੱਖ ਕੰਮ ਲਈ ਤੁਰਿਆ ਹੋਵੇਗਾ ਉਸਨੇ ਨਹੀ ਸੋਚਿਆ ਹੋਵੇਗਾ ਕਿ ਉਹ ਮੁੜ ਘਰ ਨਹੀ ਪਰਤੇਗਾ। ਹੁਸ਼ਿਆਰਪੁਰ ਜਿਲ੍ਹੇ ਦੀ ਤਹਿਸੀਲ ਮੁਕੇਰੀਆ ਦੇ ਪਿੰਡ ਬਡਿਆਲਾ ਦਾ ਬਲਰਾਮ ਪਿਛਲੇ ਲੰਮੇ ਤੋ ਇਟਲੀ ਰਹਿਕੇ ਪਰਿਵਾਰ ਲਈ ਰੋਜੀ ਰੋਟੀ ਕਮਾ ਰਿਹਾ ਸੀ।
ਮ੍ਰਿਤਕ ਦੇ ਨਾਲ ਦੇ ਸਾਥੀ ਨੇ ਦੱਸਿਆ ਕਿ ਉਹ ਦੌਵੇ ਕੰਮ ਤੇ ਜਾਂਦੇ ਸਮੇ ਇਕ ਇੰਸ਼ੋਰੰਸਸ ਏਜੰਸੀ ਦੇ ਬਾਹਰ ਰੋਕੇ ਜਿੱਥੇ ਕੰਮ ਵੀ ਬਲਰਾਮ ਦਾ ਸੀ ਪਰ ਉਸਨੇ ਮੈਨੂੰ ਆਖਿਆ ਕਿ ਮੇਰੀ ਸਿਹਤ ਥੋੜੀ ਢਿੱਲੀ ਲੱਗਦੀ ਹੈ ਤੂੰ ਏਜੰਸੀ ਵਾਲਿਆ ਨਾਲ ਗੱਲ ਕਰ ਆ ਮੈ ਗੱਡੀ ਚੋ 10 ਮਿੰਟ ਅਰਾਮ ਕਰ ਲੈਦਾ ਹੈ ਸ਼ਾਇਦ ਇੰਨਾਂ 10 ਮਿੰਟਾਂ ਚੋ ਹੀ ਰੱਬ ਨੇ ਮਾਪਿਆ ਦਾ ਹੀਰਾ ਪੁੱਤ ਜਰੂਰਤਮੰਦਾਂ ਦੀ ਮਦਦ ਕਰਨ ਵਾਲਾ ਇਨਸਾਨ ਨੂੰ ਹਮੇਸ਼ਾ ਲਈ ਖੋਹ੍ਹ ਲਿਆ । ਮ੍ਰਿਤਕ ਆਪਣੇ ਪਿੱਛੇ ਦੌ ਮਾਸੂਮ ਬੱਚੀਆ ਤੇ ਪਤਨੀ ਨੂੰ ਛੱਡ ਗਿਆ ਹੈ ਇਸ ਮੌਤ ਤੋ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਵੇਖੀ ਜਾ ਰਹੀ ਹੈ ਦੱਸਣਯੋਗ ਹੈ ਕਿ ਮ੍ਰਿਤਕ ਪਿਛਲੇ ਕਈ ਸਾਲਾਂ ਤੋ ਐਰੋ ਸਪੇਨ ਮਾਰਕਿਟ ਦੇ ਵੇਅਰ ਹਾਊਸ ਚੋ ਕੰਮ ਕਰਦਾ ਹੋਣ ਕਰਕੇ ਪੰਜਾਬੀ ਭਾਈਚਾਰੇ ਚੋ ਚੰਗੀ ਪਹਿਚਾਣ ਰੱਖਦਾ ਸੀ।