ਜ਼ੁਬਾਨ

(ਸਮਾਜ ਵੀਕਲੀ)

ਅਰਸ਼ ਤੋੰ ਫ਼ਰਸ਼ ਤੇ ਸੁੱਟ ਦਿੰਦੀ ਹੈ ਜ਼ੁਬਾਨ,
ਦੁਨੀਆਂ ਚ ਮਿੱਟੀ ਕੁੱਟ ਦਿੰਦੀ ਹੈ ਜ਼ੁਬਾਨ,

ਮੂੰਹੋਂ ਨਿਕਲਿਆ ਲਫ਼ਜ਼ ਕਦੇ ਨਹੀ ਮਿਟਦਾ,
ਨਮੋਸ਼ੀ ਦੀ ਖਾਈ ਚ ਸੁੱਟ ਦਿੰਦੀ ਹੈ ਜ਼ੁਬਾਨ,

ਲੱਖੀਂ ਤੇ ਹਜ਼ਾਰੀਂ ਇੱਜਤ ਮੁੜ ਨਾ ਮਿਲਦੀ ,
ਖੁਸ਼ੀਆਂ ਦਾ ਗਲਾ ਘੁੱਟ ਦਿੰਦੀ ਹੈ ਜ਼ੁਬਾਨ,

ਪਹਿਲਾਂ ਸੋਚੋ ਫਿਰ ਬੋਲੋ ਸੱਚ ਕਹਿੰਦੇ ਸਿਆਣੇ ,
ਆਪਣੇ ਪਰਾਏ ਚ ਪਾ ਫੁੱਟ ਦਿੰਦੀ ਹੈ ਜ਼ੁਬਾਨ,

ਸਾਲਾਂ ਦੀ ਖੱਟੀ ਮਿੰਟਾਂ ਚ ਰੋੜ ਦਿੰਦੀ ਜ਼ੁਬਾਨ
ਸੈਣੀ ਖਾਨਦਾਨ ਜੜੋਂ ਪੁੱਟ ਦਿੰਦੀ ਹੈ ਜ਼ੁਬਾਨ ,

ਸੁਰਿੰਦਰ ਕੌਰ ਸੈਣੀ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਨਾਨਕ
Next articleGiriraj Singh says ‘bye-bye PFI’, JD-U leader says people will bid you farewell