ਜ਼ਿੰਦਗੀ

ਜਸਦੇਵ ਜੱਸ

(ਸਮਾਜ ਵੀਕਲੀ)

ਜ਼ਿੰਦਗੀ ਆਖ਼ਿਰ ਕਿੰਨਾ ਕੁ ਚਿਰ ?
ਤੂੰ ਖੇਡਦੀ ਰਹੇਂਗੀ, ਲੁਕਣਮੀਚੀ
ਕਿੰਨਾ ਕੁ ਚਿਰ ?
ਅੰਗੂਠਾ ਦਿਖਾ, ਝਕਾਨੀ ਦੇ
ਛੁਪ  ਜਾਂਦੀ ਰਹੇਗੀ
ਮੇਰੀ ਹਰੇਕ ਕੋਸ਼ਿਸ਼
ਨਾਕਾਮ ਕਰ
ਤੇ ਮੈਂ………………………………—–
ਆਖ਼ਿਰ ਕਦੋਂ ਤੱਕ?
ਢੇਰੀ ਢਾਹੀ,
ਸਿਰ ਸੁੱਟੀ ਬੈਠੇ
ਆਪੇ ਨੂੰ ਵਰਾਉਂਦਾ
ਸਮਝਾਉਂਦਾ ਰਹਾਂਗਾ
ਕਿ ਚੱਲ ਉੱਠ ਕਦਮ ਪੁੱਟ
ਫੇਰ ਕਰ ਸ਼ੁਰੂਆਤ
ਹਰੇਕ ਵਾਰ ਦੀ ਤਰ੍ਹਾਂ
ਧੀਰਜ਼ ਧਰ
ਫ਼ਿਕਰ ਨਾ ਕਰ।
ਇਸ ਵਾਰ ਹਰੇਕ ਵਾਰ ਦੀ ਤਰ੍ਹਾਂ
ਨਹੀਂ ਹੋਵੇਗਾ।
ਜਸਦੇਵ ਜੱਸ
ਮੋਬਾਇਲ 98784-53979
Previous articleश्रम कानूनों पर कन्वेंशन करवाई गई
Next articleਸਰਕਾਰੀ ਰਿਕਾਰਡ ਮੁਤਾਬਕ 19 ਮਾਰਚ 1986 ਨੂੰ ਦੇਸ਼ ’ਚ ਪਹਿਲੇ ਕਿਸਾਨ ਨੇ ਖ਼ੁਦਕੁਸ਼ੀ ਕੀਤੀ ਸੀ