ਸੰਵਿਧਾਨ ਬਚਾਓ, ਲੋਕਤੰਤਰ ਬਚਾਓ, ਦੇਸ਼ ਬਚਾਓ ਦੇ ਨਾਹਰੇ ਹੇਠ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੀ ਮੀਟਿੰਗ

ਦੇਸ਼ ਦੇ 75 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਮੋਦੀ ਸਰਕਾਰ ਤੋਂ ਵੱਡਾ ਖ਼ਤਰਾ
ਕਪੂਰਥਲਾ, ( ‌‌ਕੌੜਾ ) –  ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਮੋਦੀ ਦੇ ਫਾਸ਼ੀਵਾਦ ਨੂੰ ਭਾਜ ਦੇਣ ਲਈ ਸੰਵਿਧਾਨ ਬਚਾਓ, ਲੋਕਤੰਤਰ ਬਚਾਓ ਅਤੇ ਦੇਸ਼ ਬਚਾਓ ਐਪ ਦੇ ਨਾਹਰੇ ਹੇਠ ਇੱਕ ਵੱਡੀ ਮੀਟਿੰਗ ਕੀਤੀ। ਜਿਸ ਦੀ ਪ੍ਰਧਾਨਗੀ ਪੂਰਨ ਸਿੰਘ ਅਲੌਦੀਪੁਰ ਅਤੇ ਰਾਜ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਇਸ ਮੌਕੇ ਬੋਲਦਿਆਂ ਮਜ਼ਦੂਰ ਆਗੂ ਬਲਵੀਰ ਸ਼ਾਲ੍ਹਾਪੁਰੀ ਅਤੇ ਮਹਿੰਦਰ ਪਾਲ ਉੱਚਾ ਨੇ ਕਿਹਾ ਕਿ ਦੇਸ਼ ਦੇ ਬੀਤੇ 75 ਸਾਲਾਂ ਇਤਿਹਾਸ ਵਿਚ ਪਹਿਲੀ ਵਾਰ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਮੋਦੀ ਸਰਕਾਰ ਤੋਂ ਸਭ ਤੋਂ ਵੱਡਾ ਖ਼ਤਰਾ ਉਤਪੰਨ ਹੋਇਆ ਹੈ। ਮੋਦੀ ਸਰਕਾਰ ਨੇ ਬੜੀ ਤੇਜ਼ੀ ਨਾਲ ਦੇਸ਼ ਦੀ ਅਫ਼ਸਰਸ਼ਾਹੀ ਨੂੰ ਡਰਾਉਣ, ਫੌਜ ਅਤੇ ਅਰਧਸੈਨਿਕ ਬਲਾਂ ਅੰਦਰ ਰਾਜਨੀਤਕ ਘੁਸਪੈਠ ਕਰਨ, ਨਿਆਂਪਾਲਿਕਾ ਦੇ ਕੰਮ ਕਾਜ਼ ਵਿੱਚ ਦਖ਼ਲ ਦੇਣ, ਚੋਣ ਕਮਿਸ਼ਨ, ਸੀਬੀਆਈ, ਈਡੀ ਸਮੇਤ ਸਮੁੱਚੇ ਆਜਾਦਾਨਾ ਸੰਵਿਧਾਨਕ ਅਦਾਰਿਆਂ ਨੂੰ ਆਪਣੇ ਰਾਜਨੀਤਕ ਹਿੱਤਾਂ ਲਈ ਵਰਤਣ ਦਾ ਕੰਮ ਕੀਤਾ ਹੈ ਜੋ ਲਗਾਤਾਰ ਜਾਰੀ ਹੈ। ਮੋਦੀ ਸਰਕਾਰ ਤਹਿ ਸ਼ੁਦਾ ਤਰੀਕੇ ਨਾਲ ਆਪਣੇ ਵਿਰੋਧੀਆਂ ਉਪਰ ਗੈਰ ਸੰਵਿਧਾਨਿਕ ਹਮਲੇ ਕਰ ਰਹੀ ਹੈ। ਆਗੂਆਂ ਮੋਦੀ ਸਰਕਾਰ ਤੇ ਦੋਸ਼ ਲਾਏ ਕਿ ਭਾਜਪਾ ਅਤੇ ਆਰ ਐਸ ਐਸ ਨੇ ਦੇਸ਼ ਵਿਚ ਅਣ ਐਲਾਨੀ ਐਮਰਜੈਂਸੀ ਲਗਾ ਰੱਖੀ ਹੈ ਤਾਂ ਜੋ ਹਰ ਹੀਲੇ 2024 ਦੀਆਂ ਚੋਣਾਂ ਵਿੱਚ ਉਸ ਵਲੋਂ ਜੇਤੂ ਹੋਇਆ ਜਾਵੇ ਪਰ ਭਾਰਤ ਦੀ ਜਨਤਾ ਭਾਜਪਾ ਅਤੇ ਆਰ ਐਸ ਐਸ ਦੇ ਇਨ੍ਹਾਂ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦੇਵੇਗੀ। ਆਗੂਆਂ ਨੇ ਸੱਦਾ ਦਿੱਤਾ ਕਿ ਦੇਸ਼ ਨੂੰ ਮੋਦੀ ਦੇ ਫਾਸ਼ੀਵਾਦ ਤੋਂ ਬਚਾਉਣ ਲਈ ਭਾਰਤ ਦੀ ਆਮ ਜਨਤਾ ਨੂੰ ਇੰਡੀਆ ਗਠਜੋੜ ਦੇ ਹੱਕ ਵਿੱਚ ਭੁਗਤਣਾ ਚਾਹੀਦਾ ਹੈ। ਇਸ ਮੌਕੇ ਰੂਪਲਾਲ ਜਮਾਲਪੁਰ ਨੇ ਕਿਹਾ ਕਿ ਪੇਂਡੂ ਖ਼ੇਤਰ ਦੇ ਮਨਰੇਗਾ ਮਜ਼ਦੂਰਾਂ ਨੂੰ ਸਾਲ ਵਿੱਚ ਘੱਟੋ ਘੱਟ 200 ਦਿਨ ਕੰਮ ‘ਤੇ ਦਿਹਾੜੀ ਸੱਤ ਸੌ ਰੁਪਏ ਦਿੱਤੀ ਜਾਵੇ ਦਲਿਤ ਭਾਈਚਾਰੇ ਦੇ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਅਤੇ ਘਰ ਬਨਾਉਣ ਲਈ ਪੰਜ ਲੱਖ ਰੁਪਏ ਗ੍ਰਾਂਟ ਵੱਜੋਂ ਦਿੱਤੇ ਜਾਣ, ਇਸ ਮੌਕੇ ਬਲਵੀਰ ਸ਼ਾਲ੍ਹਾਪੁਰੀ, ਮਹਿੰਦਰਪਾਲ ਉੱਚਾ, ਰੂਪਲਾਲ ਜਮਾਲਪੁਰ, ਚੰਦ੍ਰ ਪ੍ਰਕਾਸ਼ ਮਾਧੋਪੁਰ, ਰਾਜ ਸਿੰਘ ਵਿਲਾ ਕੋਠੀ, ਪੂਰਨ ਸਿੰਘ ਅਲੌਦੀਪੁਰ, ਜਗਤਾਰ ਸਿੰਘ, ਮਹਿੰਦਰ ਸਿੰਘ, ਅਜੀਤ ਸਿੰਘ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ, ਦੌਲਤ ਸਿੰਘ, ਗਿਆਨ ਸਿੰਘ, ਗੋਪਾਲ ਸਿੰਘ, ਦਿਲਬਾਗ ਸਿੰਘ, ਸੁੱਚਾ ਸਿੰਘ, ਬਲਵਿੰਦਰ ਸਿੰਘ, ਜਰਨੈਲ ਸਿੰਘ, ਕੁਲਵੀਰ ਸਿੰਘ, ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ, ਮੁਖਤਿਆਰ ਸਿੰਘ, ਧਿਆਨ ਸਿੰਘ, ਮੁਹੰਮਦ ਅਲੀ, ਲਿਆਕਤ ਅਲੀ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰੀ ਖੁਸ਼ੀ ਰਾਮ ਜੀ (ਕੈਨੇਡਾ) ਨੇ ਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕੀਤਾ।
Next article ਏਹੁ ਹਮਾਰਾ ਜੀਵਣਾ ਹੈ -562