ਰਾਖ਼

ਜਸਕੀਰਤ ਸਿੰਘ
(ਸਮਾਜ ਵੀਕਲੀ)

ਇਸ ਤੋਂ ਪਹਿਲਾਂ ਰਾਖ਼ ਹੋ ਜਾਈਏ,
ਉੱਠ ਮਨਾਂ ਕੁੱਝ ਕੰਮ ਕਰ ਆਈਏ ,
ਨਹੀਂ ਤਾਂ ਦੇਣੇ ਮੇਣੇ ਦੁਨੀਆਂ ਨੇ ,
ਇਸ ਤੋਂ ਪਹਿਲਾਂ ਬਣ ਕੁੱਝ ਜਾਈਏ ।

ਏ ਦੁਨੀਆ ਬੜੀ ਮੋਹ ਖੋਰੀ ਏ ,
ਬਸ ਕੰਮ ਕਡੋਨ ਲਈ ਹੱਥ ਜੋੜੀ ਏ ,
ਬੜੀ ਭੈੜੀ ਏ ਜੁਨ ਦੁਨੀਆ ਤੇ,
ਨਾ ਅੱਗਾ ਦੀ ਏ ਨਾ ਪੱਛਾ ਦੀ ਏ ।

ਮੁੱਲ ਹੈ ਦੇਣਾ ਮਿਹਨਤ ਨੇ ਤੇਰੀ ,
ਕਿਸੇ ਨਾ ਲੈਣੀ ਇੱਥੇ ਸਾਰ ਤੇਰੀ ,
ਕੋਈ ਨਾ ਹੁੰਦਾ ਕਿਸੇ ਲਈ ਰਾਜ਼ੀ ,
ਸਭ ਬਣਦੇ ਨੇ ਬਸ ਪੈਸੇ ਦੇ ਕਾਜ਼ੀ ।

ਕੋਈ ਨਾ ਕਿਸੇ ਦਾ ਮਿੱਤਰ ਇੱਧਰ ,
ਸੱਭ ਹੈਗੇ ਨੇ ਬਸ ਨਾਂਮ ਦੇ ਪਵਿੱਤਰ ,
ਆਪਣੀ ਧੀ ਦੀ ਇੱਜਤ ਬਚਾਉਂਦੇ ,
ਦੂਜੇ ਦੀ ਧੀ ਨੂੰ ਨਾਚ ਨਚਾਉਂਦੇ ।

ਏ ਦੋਰ ਜੋ ਮਾੜਾ ਚੱਲਿਆ ਏ
ਨਾ ਰੁਕੀਆਂ ਏ ਨਾ ਝੁਕੀਆ ਏ
ਤੂੰ ਦੁਨੀਆਦਾਰੀ ਦਾ ਮੋਹ ਤਿਆਗ
ਬਸ ਬਣਾ ਮੰਜ਼ਿਲ ਆਪਣੀ ਕਾਮਯਾਬ ।

ਇਸ ਤੋਂ ਪਹਿਲਾਂ ਰਾਖ਼ ਹੋ ਜਾਈਏ ,
ਚੱਲ ਯਾਰਾਂ ਆਪਾ ਬਣ ਕੁੱਝ ਜਾਈਏ ।
ਆਪਾ ਬਣ ਕੁੱਝ ਜਾਈਏ ।

ਜਸਕੀਰਤ ਸਿੰਘ |
ਸੰਪਰਕ :- 80544-98216
ਮੰਡੀ ਗੋਬਿੰਦਗੜ੍ਹ

Previous articleਜ਼ਵਾਨੀ ਵੇਲੇ ਦਾ ਉੱਦਮ
Next articleਕਹਿ ਕੇ ਲਿਖਾਇਆ ਬੜਾ ਲਿਖਾਇਆ