(ਸਮਾਜ ਵੀਕਲੀ)
ਪੰਜਾਬ ਦੇ ਪਿੰਡਾਂ ਦੇ ਬਾਹਰ ਸੜਕਾਂ ਤੇ ਵੱਡੇ-ਵੱਡੇ ਯਾਦਗਾਰੀ ਗੇਟ ਆਮ ਦੇਖੇ ਜਾ ਸਕਦੇ ਹਨ. ਲੱਖਾਂ ਰੁਪਏ ਦੀ ਲਾਗਤ ਤੋਂ ਬਣੇ ਇਹਨਾਂ ਗੇਟਾਂ ਦਾ ਕੋਈ ਫਾਇਦਾ ਨਹੀਂ ਹੁੰਦਾ, ਸੜਕ ਦੀ ਚੌੜਾਈ ਹੀ ਘਟਦੀ ਹੈ. ਫਾਇਦਾ ਸਿਰਫ ਇੱਕ ਹੁੰਦਾ ਹੈ ਉਹ ਹੈ ਇਨਸਾਨ ਦੀ ਹਉਮੈ ਦੀ ਕੁਝ ਹੱਦ ਤਕ ਤ੍ਰਿਪਤੀ. ਇਹ ਗੇਟ ਸਾਮੰਤੀ ਸੋਚ ਨੂੰ ਵੀ ਦਿਖਾਉਂਦੇ ਹਨ. ਬਜ਼ੁਰਗਾਂ ਦਾ ਜੀਂਦੇ-ਜੀ ਭਾਵੇਂ ਖਿਆਲ ਨਾ ਰੱਖਿਆ ਹੋਵੇ, ਪਰ ਮਰਨ ਤੋਂ ਬਾਅਦ ਲੋਕਾਂ ਅੱਗੇ ਆਪਣੀ ਸ਼ਾਨ ਦਿਖਾਉਣ ਲਈ ਯਾਦਗਾਰੀ ਗੇਟ ਬਣਾ ਦਿੰਦੇ ਹਾਂ ! ਇਹ ਪੈਸਾ ਹੋਰ ਭਲੇ ਦੇ ਕੰਮਾਂ ਲਈ ਵਰਤਿਆ ਜਾ ਸਕਦਾ ਸੀ. ਪਿੰਡ ਵਿਚ ਲਾਇਬ੍ਰੇਰੀ ਬਣਾਈ ਜਾ ਸਕਦੀ ਸੀ, ਕਿਤਾਬਾਂ,ਸਾਈਕਲਾਂ, ਵਰਦੀਆਂ, ਆਦਿ ਵੰਡੀਆਂ ਜਾ ਸਕਦੀਆਂ ਸਨ. ਕਮਿਊਨਿਟੀ ਸੈਂਟਰ ਬਣਾਏ ਜਾ ਸਕਦੇ ਸਨ, ਜਿੱਥੇ ਬੇਂਚ ਆਦਿ ਲਗਾ ਕੇ ਗਿਆਨ ਦੇ ਸਾਧਨ ਜਿਵੇਂ ਰਸਾਲੇ, ਕਿਤਾਬਾਂ ਦੀ ਅਲਮਾਰੀ ਆਦਿ ਰਖਵਾਈ ਜਾ ਸਕਦੀ ਸੀ. ਟਾਇਲਟ ਬਣਾਏ ਜਾ ਸਕਦੇ ਸਨ. ਗਰੀਬ ਬੱਚਿਆਂ ਦੀ ਫੀਸ ਭਰੀ ਜਾ ਸਕਦੀ ਸੀ….ਕੰਮ ਤਾਂ ਬਹੁਤ ਹੈ, ਪਰ ਲੋੜ ਹੈ ਜ਼ਰਾ ਸੋਚਣ ਦੀ.