ਖ਼ੈਰ

ਮਹਿੰਦਰ ਸਿੰਘ ਮਾਨ

ਆਪਣੇ ਦਿਲ ਦੇ ਕਾਸੇ ਲੈ ਕੇ
ਦਰ ਦਰ ਜਾ ਕੇ
ਹਾਸਿਆਂ ਦੀ ਖ਼ੈਰ
ਮੰਗਣ ਵਾਲਿਉ ,
ਆਪ ਤਾਂ ਤੁਸੀਂ
ਕਿਸੇ ਨੂੰ ਮੁਸੀਬਤ ’ਚ
ਫਸਿਆ ਵੇਖ ਕੇ
ਉਸ ਤੋ ਪਰੇ ਹੋ ਕੇ
ਉਸ ਦਾ ਬੁਰਾ ਸੋਚਦੇ ਹੋ ।
ਜੇ ਕੋਈ ਤੁਹਾਡੇ ਸਾਮ੍ਹਣੇ
ਸੱਚ ਬੋਲਣ ਦੀ
ਹਿੰਮਤ ਕਰ ਬੈਠੇ
ਤੁਸੀਂ ਉਸ ਦੇ ਖੂਨ ਦੇ
ਪਿਆਸੇ ਹੋ ਜਾਂਦੇ ਹੋ
ਤੇ ਜੇ ਕੋਈ ਤੁਹਾਡੇ ਸਾਮ੍ਹਣੇ
ਕਿਸੇ ਦੇ ਸੱਚੇ ਪਿਆਰ ਦੀ
ਗੱਲ ਕਰ ਬੈਠੇ ,
ਤੁਸੀਂ ਉਸ ਨੂੰ ਤੋੜਨ ਦੀਆਂ
ਵਿਉਤਾਂ ਘੜਨ ਲੱਗ ਪੈਂਦੇ ਹੋ ।
ਅਜਿਹੀ ਹਾਲਤ ਵਿੱਚ
ਤੁਹਾਡੇ ਦਿਲ ਦੇ ਕਾਸਿਆਂ ਵਿੱਚ
ਹਾਸਿਆਂ ਦੀ ਖ਼ੈਰ
ਕੌਣ ਪਾਏਗਾ ?
ਕੌਣ ਪਾਏਗਾ ?

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}9915803554

Previous articleਸਫ਼ਾਈ ਪ੍ਰਬੰਧ: ਚੰਡੀਗੜ੍ਹ ਦਾ ਦਰਜਾ ਸੁਧਰਨ ਦੇ ਆਸਾਰ ਮੱਧਮ
Next articleISRO working to demonstrate soft landing on Moon: Chief