ਹੱਕ ਲੈ ਕੇ ਜਾਵਾਂਗੇ

(ਸਮਾਜ ਵੀਕਲੀ)

 

ਚਾਹੇ ਜਾਵੇ ਜਾਨ ਮੇਰੀ ਚਾਹੇ ਵੱਜਣ ਸੱਟਾਂ,
ਮੈਂ ਘਰ ਕਿਉਂ ਜਾਵਾਂ ਮੇਰੇ ਤਾਂ ਖੇਤਾਂ ਦੀਆਂ ਰੁਲੀਆਂ ਵੱਟਾਂ ।
ਮੇਰੇ ਵਿਚ ਅੱਜ ਜੇ ਕਾਰ ਹੈ ਵੱਜੀ  ,
ਤੈਨੂੰ ਕੀ ਲੱਗਦਾ ਦਿੱਲੀਏ ਮੈਂ ਘਰ ਜਾਊਂ ਭੱਜੀ ।
ਇਹ ਥੋੜ੍ਹਾ ਖੂਨ ਹੈ ਡੁੱਲ੍ਹਿਆ ,ਨਾ ਸੱਟ ਹੈ ਭਾਰੀ ,
ਦਰਦ ਤਾਂ ਹੁੰਦਾ ਉਸ ਸੱਟ ਦਾ,
ਜੋ ਸਰਕਾਰਾਂ ਸਾਡੇ ਸੀਨੇ ਮਾਰੀ ।
ਮੇਰੇ ਪੁੱਤ ਪੋਤੇ ਸੋੌਦੇਬਵਿੱਚ ਠੰਢ ਦੇ ਮੈਂ ਕਿਵੇਂ ਦਸ ਜਾਵਾਂ ਹਾਰ ,ਸਾਨੂੰ ਲੋੜ ਨਾ ਪੈਂਦੀ ਆਉਣ ਦੀ ਜੇ ਚੰਗੀ ਹੁੰਦੀ ਸਰਕਾਰ ।
ਹਰਿਆਣਾ ,ਪੰਜਾਬ ਸਭ ਅਸੀ ਮਿਲ ਗਏ ਹਾਂ ਭੈਣ ਭਾਈ ,
ਪਹਿਲਾਂ ਸਾਨੂੰ ਅੱਡ ਕੀਤਾ ਸਰਕਾਰਾਂ ਲੈ ਲਾਲਚ ਦੀ ਰਜਾਈ  ।
ਸ਼ਹੀਦ ਹੋਏ ਇੱਥੇ ਕਈ ਪੁੱਤ ਮਾਵਾਂ ਦੇ ਤੇ ਕਈਆਂ ਦੇ ਸੁਹਾਗ ,
ਸੁੰਨਾ ਹੋ ਗਿਆ ਕਈ ਪਿਓਆਂ ਦੇ
ਘਰਦਾ ਬਾਗ ।
ਜਾਨਾਂ ਵੀ ਜਾਣ ਚਾਹੇ ਪਰ ਹੱਕ ਲੈ ਕੇ ਜਾਵਾਂਗੇ ,
ਆਖ਼ਰੀ ਸਾਹ ਤੱਕ ਲੜਾਂਗੇ ਸੋਚੀਂ ਨਾ ਦਿੱਲੀਏ ਏਦਾਂ ਹੀ ਨੱਠ ਜਾਵਾਂਗੇ।
ਮਨਦੀਪ ਕੌਰ ਦਰਾਜ
ਮਨਦੀਪ ਕੌਰ ਦਰਾਜ
98775-67020 
Previous articleਅਣਖੀ ਪੁੱਤ ਪੰਜਾਬ ਦੇ
Next articleਦਿੱਲੀ ਧਰਨੇ ਲਈ ਲੁਧਿਆਣਾ ਤੋਂ ਮੁਫ਼ਤ ਬੱਸ ਸੇਵਾ ਸ਼ੁਰੂਦਿੱਲੀ ਧਰਨੇ ਲਈ ਲੁਧਿਆਣਾ ਤੋਂ ਮੁਫ਼ਤ ਬੱਸ ਸੇਵਾ ਸ਼ੁਰੂ